ਗੋਲੀ ਚਲਾਉਣ ਵਾਲੇ ਪ੍ਰਵਾਸੀ ਵਿਅਕਤੀ ਖਿਲਾਫ ਕੇਸ ਦਰਜ

Tuesday, Apr 17, 2018 - 03:58 AM (IST)

ਗੋਲੀ ਚਲਾਉਣ ਵਾਲੇ ਪ੍ਰਵਾਸੀ ਵਿਅਕਤੀ ਖਿਲਾਫ ਕੇਸ ਦਰਜ

ਬੇਗੋਵਾਲ, (ਰਜਿੰਦਰ)- ਨੇੜਲੇ ਪਿੰਡ ਬੱਸੀ ਵਿਖੇ ਵਿਅਕਤੀ 'ਤੇ ਗੋਲੀ ਚਲਾਏ ਜਾਣ ਦੇ ਮਾਮਲੇ ਵਿਚ ਬੇਗੋਵਾਲ ਪੁਲਸ ਨੇ ਪ੍ਰਵਾਸੀ ਵਿਅਕਤੀ ਖਿਲਾਫ ਕੇਸ ਦਰਜ ਕਰ ਲਿਆ ਹੈ।
 ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਬੇਗੋਵਾਲ ਸੁਖਬੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਕਮਲਜੀਤ ਪੁੱਤਰ ਮਹਿੰਦਰ ਰਾਮ ਵਾਸੀ ਪਿੰਡ ਨਡਾਲੀ ਜੋ ਰਾਜ ਮਿਸਤਰੀ ਦਾ ਕੰਮ ਕਰਦਾ ਹੈ, ਉਪਰ ਪ੍ਰਵਾਸੀ ਵਿਅਕਤੀ ਰਾਜੂ ਪੁੱਤਰ ਪਰਸੂ ਰਾਮ ਵਾਸੀ ਬਿਹਾਰ ਹਾਲ ਵਾਸੀ ਨਡਾਲੀ ਵੱਲੋਂ ਗੋਲੀ ਚਲਾਈ ਗਈ ਸੀ, ਜਿਸ ਸਬੰਧੀ ਕਮਲਜੀਤ ਦੇ ਬਿਆਨਾਂ 'ਤੇ ਰਾਜੂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। 


Related News