ਦਾਜ ਲਈ ਤੰਗ ਕਰਨ ਦੇ ਦੋਸ਼ ''ਚ ਕੇਸ ਦਰਜ
Monday, Dec 04, 2017 - 07:58 AM (IST)
ਲੁਧਿਆਣਾ, (ਰਿਸ਼ੀ)- ਥਾਣਾ ਵੂਮੈਨ ਸੈੱਲ ਦੀ ਪੁਲਸ ਨੇ ਦਾਜ ਲਈ ਤੰਗ ਕਰਨ ਦੋਸ਼ ਵਿਚ ਸ਼ਾਇਨਾ ਦੀ ਸ਼ਿਕਾਇਤ 'ਤੇ ਪਤੀ ਅਨੀਸ਼ ਕੁਮਾਰ, ਨਨਾਣ ਭਾਵਨਾ ਤੇ ਸੱਸ ਸ਼ੁਕਰਮਾ ਦੇਵੀ ਨਿਵਾਸੀ ਐੱਸ. ਬੀ. ਐੱਸ. ਕਾਲੋਨੀ ਖਿਲਾਫ ਕੇਸ ਦਰਜ ਕੀਤਾ ਹੈ।
ਜਾਂਚ ਅਧਿਕਾਰੀ ਬਲਵਿੰਦਰ ਸਿੰਘ ਅਨੁਸਾਰ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤਾ ਨੇ ਦੱਸਿਆ ਕਿ ਉਸਦਾ ਵਿਆਹ ਉਕਤ ਮੁਲਜ਼ਮ ਨਾਲ 26 ਅਗਸਤ 2016 ਨੂੰ ਹੋਇਆ ਸੀ। ਵਿਆਹ ਤੋਂ ਬਾਅਦ ਹੀ ਦਾਜ ਦੀ ਮੰਗ ਨੂੰ ਲੈ ਕੇ ਸਹੁਰੇ ਵਾਲੇ ਮਾਨਸਿਕ ਤੌਰ ਅਤੇ ਸਰੀਰਕ ਤੌਰ 'ਤੇ ਤੰਗ ਪ੍ਰੇਸ਼ਾਨ ਕਰਨ ਲੱਗ ਪਏ।
