ਕ੍ਰਿਸ਼ਚੀਅਨ ਪ੍ਰਚਾਰਕ ਨੇ ਗੁਰੂਆਂ ਬਾਰੇ ਵਰਤੀ ਗਲਤ ਸ਼ਬਦਾਬਲੀ, ਮਾਮਲਾ ਦਰਜ

Wednesday, Oct 12, 2022 - 01:58 PM (IST)

ਆਦਮਪੁਰ (ਜ.ਬ.) : ਪਿੰਡ ਕੰਦੋਲਾ ਦੀ ਕ੍ਰਿਸ਼ਚੀਅਨ ਔਰਤ ਵੱਲੋਂ ਪਿੰਡ ਦੇ ਲੋਕਾਂ ਸਾਹਮਣੇ ਗੁਰੂਆਂ ਤੇ ਮਹਾਪੁਰਸ਼ਾਂ ਵਿਰੁੱਧ ਗਲਤ ਸ਼ਬਦਾਬਲੀ ਬੋਲਣ ’ਤੇ ਪਿੰਡ ਦੇ ਲੋਕਾਂ ’ਚ ਰੋਸ ਤੇ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ। ਆਦਮਪੁਰ ਪੁਲਸ ਨੇ ਉਕਤ ਪ੍ਰਚਾਰਕ ਵਿਰੁੱਧ ਕੇਸ ਦਰਜ ਕਰ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਪਿੰਡ ਦੀ ਸਾਬਕਾ ਪੰਚ ਰਾਜਵਿੰਦਰ ਕੌਰ ਉਰਫ ਰਾਣੀ ਨੇ ਦੱਸਿਆ ਕਿ ਮਨਜੀਤ ਕੌਰ ਪਤਨੀ ਮੇਹਰ ਚੰਦ ਵਾਸੀ ਕੰਦੋਲਾ ਜੋ ਕਿ ਕ੍ਰਿਸ਼ਚੀਅਨ ਧਰਮ ਦੀ ਪ੍ਰਚਾਰਕ ਹੈ, ਕੁੱਝ ਦਿਨ ਪਹਿਲਾ ਉਨ੍ਹਾਂ ਦੇ ਘਰ ਆਈ ਤੇ ਉਨ੍ਹਾਂ ਨੂੰ ਈਸਾਈ ਧਰਮ ਅਪਣਾਉਣ ’ਤੇ ਜ਼ੋਰ ਦੇਣ ਲੱਗੀ ਤੇ ਉਨ੍ਹਾਂ ਦੇ ਗੁਰੂਆਂ ਤੇ ਬੱਲਾਂ ਵਾਲਿਆਂ ਵਿਰੁੱਧ ਕਥਿਤ ਤੌਰ ’ਤੇ ਗਲਤ ਬੋਲਣ ਲੱਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਹਿਲਾਂ ਉਸ ਨੇ ਮਨਜੀਤ ਕੌਰ ਵਿਰੁੱਧ ਪੰਚਾਇਤ ’ਚ ਸ਼ਿਕਾਇਤ ਕੀਤੀ ਤੇ ਪੰਚਾਇਤ 2 ਦਿਨ ਪਿੰਡ ’ਚ ਕੀਤੇ ਇਕੱਠ ’ਚ ਮਨਜੀਤ ਕੌਰ ਨੂੰ ਬੁਲਾਉਂਦੀ ਰਹੀ ਪਰ ਉਹ ਨਹੀਂ ਆਈ। ਪਿੰਡ ਵਾਸੀਆਂ ਨੇ ਦੱਸਿਆ ਕਿ ਮਨਜੀਤ ਕੌਰ ਪਿੰਡ ’ਚ ਘਰ-ਘਰ ਜਾ ਕੇ ਜਬਰੀ ਧਰਮ ਬਲਦਣ ਲਈ ਮਜਬੂਰ ਕਰ ਰਹੀ ਹੈ ਪਰ ਲੋਕ ਉਸ ਦਾ ਵਿਰੋਧ ਕਰ ਰਹੇ ਹਨ, ਜਿਸ ਕਾਰਨ ਮਜਬੂਰਨ ਉਸ ਨੇ ਥਾਣਾ ਆਦਮਪੁਰ ’ਚ ਉਸ ਖ਼ਿਲਾਫ਼ ਸ਼ਿਕਾਇਤ ਦਿੱਤੀ ਹੈ। ਇਸ ਸਬੰਧੀ ਥਾਣਾ ਮੁਖੀ ਹਰਦੀਪ ਸਿੰਘ ਨੇ ਕਿਹਾ ਕਿ ਮਨਜੀਤ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਛੇਤੀ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - ‘ਖਾਲਿਸਤਾਨ ਜਨਮਤ ਸੰਗ੍ਰਹਿ’ ਸਬੰਧੀ ਭਾਰਤ ਦੇ ਡਿਮਾਰਸ਼ ’ਤੇ ‘ਸਿੱਖਸ ਫਾਰ ਜਸਟਿਸ’ ਨੇ ਚੁੱਕੇ ਸਵਾਲ


Anuradha

Content Editor

Related News