ਭਗਵੰਤ ਮਾਨ ਤੇ ਹਰਪਾਲ ਚੀਮਾ ਸਮੇਤ 200 'ਆਪ' ਆਗੂਆਂ ਖ਼ਿਲਾਫ਼ ਮਾਮਲਾ ਦਰਜ

Sunday, Jul 04, 2021 - 10:30 PM (IST)

ਭਗਵੰਤ ਮਾਨ ਤੇ ਹਰਪਾਲ ਚੀਮਾ ਸਮੇਤ 200 'ਆਪ' ਆਗੂਆਂ ਖ਼ਿਲਾਫ਼ ਮਾਮਲਾ ਦਰਜ

ਕੁਰਾਲੀ(ਬਠਲਾ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ ਵਿਖੇ ਪੈਂਦੇ ਫਾਰਮ ਹਾਊਸ ਨੂੰ ਘੇਰਨ ਲਈ ਜਾ ਰਹੇ ਕਰੀਬ 200 ਆਮ ਆਦਮੀ ਪਾਰਟੀ ਦੇ ਆਗੂਆਂ ਅਤੇ ਪਾਰਟੀ ਵਰਕਰਾਂ ਖ਼ਿਲਾਫ਼ ਥਾਣਾ ਮੁੱਲਾਂਪੁਰ ਦੀ ਪੁਲਸ ਵੱਲੋਂ ਧਾਰਾ 188 ਦੇ ਤਹਿਤ ਪਰਚਾ ਦਰਜ ਕੀਤਾ ਗਿਆ ਹੈ।

PunjabKesari

ਇਹ ਵੀ ਪੜ੍ਹੋ :  ਭਾਖੜਾ ਨਹਿਰ ਤੇ ਰਜਬਾਹੇ ’ਚੋਂ ਲੜਕੀ ਸਮੇਤ 3 ਲਾਸ਼ਾਂ ਬਰਾਮਦ

ਪੁਲਸ ਵੱਲੋਂ ਦਰਜ ਕੀਤੇ ਗਏ ਪਰਚੇ ਦੇ ਵਿਚ ਸ਼ਾਮਲ ਕੀਤੇ ਗਏ ਆਗੂਆਂ ਵਿਚ ਮੈਂਬਰ ਪਾਰਲੀਮੈਂਟ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਤੇ ਵਿਧਾਇਕ ਹਰਪਾਲ ਸਿੰਘ ਚੀਮਾਂ ਨਰਿੰਦਰ ਸ਼ੇਰ ਗਿੱਲ, ਪਰਮਿੰਦਰ ਗੋਲਡੀ, ਗੁਰਿੰਦਰ ਕੈਰੋਂ, ਮੀਤ ਹੇਅਰ, ਮਨਜੀਤ ਸਿੰਘ ਬਿਲਾਸਪੁਰ, ਕਲਵੰਤ ਸਿੰਘ, ਮਾਸਟਰ ਬਲਦੇਵ ਸਿੰਘ, ਸਨੀ ਸਿੰਘ ਜਗਦੇਵ ਮਲੋਆ ਅਮਨਦੀਪ ਰੋਕੀ ਹਰੀਸ਼ ਕੋਸਲ, ਗੁਰਮੇਲ ਸਿੰਘ, ਸਤਵੀਰ ਸਿੰਘ, ਪਰਮਿੰਦਰ ਸਿੰਘ, ਨਵਜੋਤ ਸਿੰਘ, ਕੈਪਟਨ ਹਰਦੀਪ ਸਿੰਘ ਸਮੇਤ ਦੇ ਸਮੇਂਤ 23 ਆਗੂਆਂ ਦੇ ਨਾਂ ਸਹਿਤ ਕਰੀਬ 200 ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ।

PunjabKesari

ਇਹ ਵੀ ਪੜ੍ਹੋ : ਬਿਜਲੀ ਪਾਣੀ ਦੀ ਪ੍ਰੇਸ਼ਾਨੀ ਤੋਂ ਬਾਅਦ ਹੁਣ ਮਾਇਨਰ ਦਾ ਪਾੜ ਵੀ ਖੁਦ ਪੂਰ ਰਹੇ ਕਿਸਾਨ (ਵੀਡੀਓ)

ਪੁਲਸ ਵੱਲੋਂ ਇਹ ਕਾਰਵਾਈ ਧਾਰਾ 188 ਦੇ ਤਹਿਤ ਕੀਤੀ ਗਈ ਹੈ। ਇਸ ਸਬੰਧੀ ਸੰਪਰਕ ਕਰਨ ਤੇ ਐੱਸ. ਐੱਚ. ਓ. ਮੁੱਲਾਪੁਰ ਸਤਿੰਦਰ ਸਿੰਘ ਨੇ ਪਰਚਾ ਦਰਜ ਕੀਤੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸੰਬਧੀ ਪੁਲਸ ਪ੍ਰਸ਼ਾਸਨ ਵੱਲੋਂ ਅਗਲੇਰੀ ਕਾਰਵਾਈ ਵੀ ਕੀਤੀ ਜਾ ਰਹੀ ਹੈ।


author

Bharat Thapa

Content Editor

Related News