ਬਲਾਤਕਾਰੀ ਨੂੰ ਬਚਾਉਣ ’ਚ ਲੱਗੀ ਪੁਲਸ, ਲੋਕਾਂ ਨੇ ਘੇਰਿਆ ਥਾਣਾ (ਵੀਡੀਓ)
Sunday, Sep 01, 2019 - 11:26 AM (IST)
ਸਮਰਾਲਾ (ਵਿਪਨ) - ਸਮਰਾਲਾ ’ਚ ਇਕ ਰਾਜਵੀਰ ਨਾਂ ਦੇ ਮੁੰਡੇ ਵਲੋਂ 14 ਸਾਲਾ ਬੱਚੀ ਨਾਲ ਬਲਾਤਕਾਰ ਕਰਨ ਵਾਲਾ ਬੇਹੱਦ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਪੀੜਤ ਬੱਚੀ ਦਾ ਪਰਿਵਾਰ ਜਦੋਂ ਇਨਸਾਫ ਦੀ ਮੰਗ ਨੂੰ ਲੈ ਕੇ ਲਈ ਥਾਣੇ ਪੁੱਜਾ ਤਾਂ ਥਾਣੇ ’ਚ ਉਨ੍ਹਾਂ ਨਾਲ ਬਦ ਤੋਂ ਬੱਦਤਰ ਸਲੂਕ ਕੀਤਾ ਗਿਆ। ਬੱਚੀ ਨੇ ਦੋਸ਼ ਲਗਾਇਆ ਕਿ ਪੁਲਸ ਮੁਲਾਜ਼ਮਾਂ ਵਲੋਂ ਉਸ ਨੂੰ ਥੱਪੜ ਮਾਰੇ ਗਏ ਤੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ। ਪੀੜਤ ਪਰਿਵਾਰ ਨੇ ਜਦੋਂ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਤਾਂ ਉਨ੍ਹਾਂ ਨੇ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਅਤੇ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰਕੇ ਕੁੜੀ ਨੂੰ ਮੈਡੀਕਲ ਲਈ ਹਸਪਤਾਲ ਭਰਤੀ ਕਰਵਾ ਦਿੱਤਾ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੀੜਤ ਬੱਚੀ ਦੇ ਮਾਪਿਆਂ ਨੇ ਕਿਹਾ ਕਿ ਉਹ ਕਿਸੇ ਕੰਮ ਲਈ ਲੁਧਿਆਣਾ ਗਏ ਹੋਏ ਸਨ। ਉਨ੍ਹਾਂ ਦੀ ਗੈਰ-ਹਾਜ਼ਰੀ ’ਚ ਰਾਜਵੀਰ ਨੇ ਉਨ੍ਹਾਂ ਦੀ ਧੀ ਨੂੰ ਫੋਨ ਕਰਕੇ ਆਪਣੇ ਕੋਲ ਬੁਲਾਇਆ ਅਤੇ ਉਸ ਨਾਲ ਮੋਟਰ ’ਤੇ ਲੈ ਗਿਆ, ਜਿਥੇ ਉਸ ਨੇ ਬੱਚੀ ਨਾਲ ਗਲਤ ਕੰਮ ਕੀਤਾ। ਗਲਤ ਕੰਮ ਕਰਨ ਤੋਂ ਬਾਅਦ ਉਹ ਉਸ ਨੂੰ ਉਸ ਦੀ ਭੂਆ ਘਰ ਛੱਡ ਗਿਆ। ਇਸ ਸਾਰੀ ਘਟਨਾ ਦੇ ਬਾਰੇ ਜਦੋਂ ਉਨ੍ਹਾਂ ਦੀ ਧੀ ਨੇ ਉਨ੍ਹਾਂ ਨੂੰ ਦੱਸਿਆ ਤਾਂ ਉਹ ਤੁੰਰਤ ਉਸ ਨੂੰ ਥਾਣੇ ਲੈ ਗਏ ਪਰ ਉਥੇ ਉਨ੍ਹਾਂ ਦੀ ਕਿਸੇ ਨੇ ਇਕ ਨਾ ਸੁਣੀ। ਥਾਣੇ ’ਚ ਉਨ੍ਹਾਂ ਦੀ ਧੀ ਨੂੰ ਕਰੰਟ ਲਗਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਤੇ ਆਪਣਾ ਬਿਆਨ ਬਦਲਣ ਲਈ ਦਬਾਅ ਪਾਇਆ ਗਿਆ।
ਪੀੜਤ ਪਰਿਵਾਰ ਲਈ ਇਕੱਠਾ ਹੋਈਆਂ ਸਮਾਜ ਸੇਵੀ ਸੰਸਥਾਵਾਂ ਨੇ ਪੁਲਸ ਖਿਲਾਫ ਮੋਰਚਾ ਖੋਲ ਦਿੱਤਾ। ਉਨ੍ਹਾਂ ਸੜਕ ’ਤੇ ਉਤਰ ਕੇ ਜਿਥੇ ਦੋਸ਼ੀ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ, ਉਥੇ ਹੀ ਕੇਸ ਨੂੰ ਰਫਾ-ਦਫਾ ਕਰਨ ’ਚ ਲੱਗੇ ਪੁਲਸ ਮੁਲਾਜ਼ਮਾਂ ਨੂੰ ਮੁਅੱਤਲ ਕਰਨ ਦੀ ਮੰਗ ਵੀ ਕੀਤੀ।