ਲੁੱਟ-ਖੋਹ ਦੇ ਮਾਮਲੇ ''ਚ ਦਰਜਨ ਵਿਅਕਤੀਆਂ ਖਿਲਾਫ ਕੇਸ ਦਰਜ

Sunday, Nov 12, 2017 - 07:47 AM (IST)

ਲੁੱਟ-ਖੋਹ ਦੇ ਮਾਮਲੇ ''ਚ ਦਰਜਨ ਵਿਅਕਤੀਆਂ ਖਿਲਾਫ ਕੇਸ ਦਰਜ

ਨਾਭਾ (ਭੁਪਿੰਦਰ ਭੂਪਾ) - ਨਾਭਾ ਕੋਤਵਾਲੀ ਪੁਲਸ ਵੱਲੋਂ ਲਗਭਗ ਇਕ ਦਰਜਨ ਵਿਅਕਤੀਆਂ ਖਿਲਾਫ ਲੁੱਟ-ਖੋਹ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।  ਜਾਣਕਾਰੀ ਅਨੁਸਾਰ ਰਾਜ ਕੁਮਾਰ ਪੁੱਤਰ ਰਾਮਦਾਸ ਵਾਸੀ ਪਿੰਡ ਸ਼ਾਹਪੁਰ, ਥਾਣਾ ਭਵਾਨੀਗੜ੍ਹ ਨੇ ਨਾਭਾ ਕੋਤਵਾਲੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਮਾਮਲੇ ਦੇ ਕਥਿਤ ਦੋਸ਼ੀ ਸ਼ਮਸ਼ਾਦ ਖਾਂ ਨਾਮੀ ਵਿਅਕਤੀ ਨਾਲ ਨਾਭਾ ਕੋਰਟ ਰੋਡ ਪਾਸ ਇਕ ਕੋਠੀ 'ਚ ਚਲਾ ਗਿਆ, ਜਿਥੇ ਮਾਮਲੇ ਦੇ ਗੂਰੀ, ਗੁਰਦੀਪ ਸਿੰਘ, ਡੋਗਰ, ਅਗੇਤੀ ਵਾਲਾ ਪੰਡਤ ਅਤੇ 2/3 ਵਿਅਕਤੀ ਪਹਿਲਾਂ ਹੀ ਮੌਜੂਦ ਸਨ, ਜਿਨ੍ਹਾਂ ਨੇ ਕਥਿਤ ਤੌਰ 'ਤੇ ਮੁੱਦਈ ਦੀ ਕੁੱਟਮਾਰ ਕੀਤੀ ਅਤੇ 6-7 ਹਜ਼ਾਰ ਰੁਪਏ ਕੱਢਣ ਦੇ ਨਾਲ 2 ਏ. ਟੀ. ਐੱਮ. ਕਾਰਡ ਖੋਹ ਲਏ ਅਤੇ ਉਨ੍ਹਾਂ ਦਾ ਕੋਡ ਪਤਾ ਕਰ ਕੇ 62 ਹਜ਼ਾਰ ਰੁਪਏ ਕੱਢਵਾ ਲਏ। ਇਸ ਤੋਂ ਬਾਅਦ ਕਥਿਤ ਦੋਸ਼ੀਆਂ ਨੇ ਮੁੱਦਈ ਨੂੰ ਪਿਸਤੌਲ ਦਿਖਾ ਕੇ ਜਾਨੋਂ ਮਾਰਨ ਦੀ ਧਮਕੀ ਦੇ ਕੇ ਉਸ ਦੇ ਘਰ ਬੰਦਾ ਭੇਜ ਕੇ ਸੋਨੇ ਦੇ ਗਹਿਣੇ ਮੰਗਵਾ ਲਏ ਅਤੇ ਇਕ ਦੁਕਾਨ 'ਤੇ ਉਨ੍ਹਾਂ ਨੂੰ ਵੇਚ ਕੇ 70 ਹਜ਼ਾਰ ਰੁਪਏ ਲੈ ਲਏ ਅਤੇ ਪੁਲਸ ਕੋਲ ਨਾ ਜਾਣ ਦੀ ਧਮਕੀ ਦਿੰਦਿਆਂ ਮੈਨੂੰ ਬੋੜਾ ਗੇਟ ਲਾਗੇ ਛੱਡ ਦਿੱਤਾ।
ਮਾਮਲੇ ਦੀ ਪੁਸ਼ਟੀ ਕਰਦਿਆਂ ਕੋਤਵਾਲੀ ਪੁਲਸ ਦੇ ਐੱਸ. ਐੱਚ. ਓ. ਕਰਨੈਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਮਾਮਲੇ ਦੇ ਕਥਿਤ ਦੋਸ਼ੀਆਂ ਗੂਰੀ, ਸ਼ਮਸ਼ਾਦ ਖਾਨ, ਡੋਗਰ ਛੀਟਾਂਵਾਲਾ, ਗੁਰਦੀਪ ਸਿੰਘ ਵਾਸੀ ਸਿਲਵਰ ਸਿਟੀ ਥੂਹੀ ਰੋਡ ਨਾਭਾ, ਸ਼ਰਮਾ ਅਗੇਤੀ ਵਾਲਾ, ਲੱਖੀ ਵਾਸੀ ਖੇੜੀ ਗਿੱਲਾ, ਬੋੜਾ ਗੇਟ ਦੇ ਇਕ ਸੁਨਿਆਰੇ ਸਮੇਤ 2-3 ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


Related News