ਦੋ ਬਿਲਡਰਾਂ ’ਤੇ ਸਾਢੇ 10 ਕਰੋੜ ਦੀ ਠੱਗੀ ਦਾ ਮਾਮਲਾ ਦਰਜ

05/20/2023 1:46:23 AM

ਜ਼ੀਰਕਪੁਰ (ਮੇਸ਼ੀ)-ਜ਼ੀਰਕਪੁਰ ਪੁਲਸ ਨੇ ਦੋ ਨਾਮਵਰ ਬਿਲਡਰਾਂ ਖਿਲਾਫ਼ ਸਾਢੇ 10 ਕਰੋੜ ਦੀ ਧੋਖਾਦੇਹੀ ਕਰਨ ਦਾ ਮਾਮਲਾ ਦਰਜ ਕੀਤਾ ਹੈ। ਦੋਵੇਂ ਬਿਲਡਰ ਫਰਾਰ ਦੱਸੇ ਜਾ ਰਹੇ ਹਨ। ਪੀੜਤ ਸ਼ਿਵਮ ਪੁੱਤਰ ਅਸ਼ੋਕ ਕੁਮਾਰ ਵਾਸੀ ਗੁਰਦਾਸਪੁਰ ਹਾਲ ਸੈਕਟਰ-9 ਚੰਡੀਗੜ੍ਹ ਨੇ ਜ਼ੀਰਕਪੁਰ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ 2018 ਵਿਚ ਜ਼ੀਰਕਪੁਰ ਅਤੇ ਬਨੂੜ ਵਿਖੇ ਪ੍ਰਾਪਰਟੀ ਖਰੀਦਣ ਲਈ ਬਿਲਡਰ ਪ੍ਰਿੰਸ ਉਰਫ ਗਗਨਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਸੈਕਟਰ-21 ਪੰਚਕੂਲਾ ਸਮੇਤ ਉਸ ਦੇ ਪਾਰਟਨਰ ਵਿਵੇਕ ਸਿੰਗਲਾ ਅਤੇ ਇਕ ਹੋਰ ਬਿਲਡਰ ਨੂੰ ਗੋਪਾਲ ਸਵੀਟਸ ਜ਼ੀਰਕਪੁਰ ਵਿਖੇ ਮਿਲਿਆ ਸੀ।
ਸ਼ਿਵਮ ਨੇ ਦੱਸਿਆ ਕਿ ਇਨ੍ਹਾਂ ਨੇ ਬਨੂੜ-ਤੇਪਲਾ ਰੋਡ ’ਤੇ ਸਾਢੇ 7 ਕਿੱਲੇ ਜ਼ਮੀਨ ਅਤੇ ਵੀ. ਆਈ. ਪੀ. ਰੋਡ ਜ਼ੀਰਕਪੁਰ ਸ਼ੋਅਰੂਮ ਦਿਖਾਏ ਅਤੇ ਆਪਣੀ ਤਿੰਨਾਂ ਦੀ ਸਾਂਝੀ ਮਾਲਕੀ ਹੋਣ ਦਾ ਯਕੀਨ ਦਿਵਾਇਆ।

ਇਹ ਖ਼ਬਰ ਵੀ ਪੜ੍ਹੋ : ਧਾਰਮਿਕ ਅਸਥਾਨ ’ਤੇ ਜਾ ਰਹੇ ਨੌਜਵਾਨਾਂ ਨਾਲ ਵਾਪਰਿਆ ਭਿਆਨਕ ਹਾਦਸਾ, ਘਰ ’ਚ ਵਿਛੇ ਸੱਥਰ

ਜਦੋਂ ਇਨ੍ਹਾਂ ਨੂੰ ਰਜਿਸਟਰੀਆਂ ਵਿਖਾਉਣ ਲਈ ਆਖਿਆ ਤਾਂ ਬਿਲਡਰ ਪ੍ਰਿੰਸ ਨੇ ਕਿਹਾ ਕਿ ਰਜਿਸਟਰੀਆਂ ਉਸ ਦੇ ਬੈਂਕ ਲਾਕਰ ਵਿਚ ਪਈਆਂ ਹਨ, ਜੋ ਜਲਦ ਹੀ ਵਿਖਾ ਦੇਵਾਂਗਾ। ਉਹ ਇਨ੍ਹਾਂ ਦੀਆਂ ਗੱਲਾਂ ਵਿਚ ਆ ਗਿਆ ਅਤੇ ਗਗਨਦੀਪ ਸਿੰਘ, ਵਿਵੇਕ ਸਿੰਗਲਾ ਅਤੇ ਇਕ ਨਾਮਲੂਮ ਵਿਅਕਤੀ ਨਾਲ ਮੇਰਾ ਬਨੂੰੜ-ਤੇਪਲਾ ਰੋਡ ’ਤੇ ਸਾਢੇ 7 ਕਿੱਲੇ ਜ਼ਮੀਨ ਦਾ ਪ੍ਰਤੀ ਕਿੱਲਾ 50 ਲੱਖ ਰੁਪਏ ਅਤੇ ਵੀ. ਆਈ. ਪੀ. ਰੋਡ ਜ਼ੀਰਕਪੁਰ ਵਿਖੇ ਦੋ ਸ਼ੋਅਰੂਮ 5 ਕਰੋੜ ਅਤੇ ਇਕ ਬੂਥ 1 ਕਰੋੜ 7 ਲੱਖ ਰੁਪਏ ਵਿਚ ਸੌਦਾ ਤੈਅ ਹੋ ਗਿਆ ਤੇ ਜ਼ਮੀਨ ਦੀ 3 ਮਹੀਨੇ ਦੇ ਅੰਦਰ-ਅੰਦਰ ਸਾਰੇ ਪੈਸੇ ਦੇ ਕੇ ਰਜਿਸਟਰੀ ਕਰਵਾਉਣ ਸਬੰਧੀ ਗੱਲ ਹੋ ਗਈ। ਮੈਂ ਆਪਣੇ ਖਾਤੇ ’ਚੋਂ ਗਗਨਦੀਪ ਸਿੰਘ ਦੀ ਫਰਮ ਓਥ ਬਿਲਡਰ ਐਂਡ ਪ੍ਰਮੋਟਰ ਦੇ ਅਕਾਊਂਟ ਵਿਚ 20 ਦਸਬੰਰ 2018 ਨੂੰ 1 ਕਰੋੜ 94 ਲੱਖ ਰੁਪਏ ਟਰਾਂਸਫਰ ਕਰ ਦਿੱਤੇ।

ਇਹ ਵੀ ਪੜ੍ਹੋ : ਜਗਰਾਓਂ ’ਚ ਵੱਡੀ ਵਾਰਦਾਤ, ਰਾਤ ਨੂੰ ਸੁੱਤੇ ਵਿਅਕਤੀ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ

ਸ਼ਿਵਮ ਨੇ ਦੱਸਿਆ ਕਿ ਉਹ 2018 ਤੋਂ 2022 ਤਕ ਗਗਨਦੀਪ ਸਿੰਘ ਦੀ ਫਰਮ ਦੇ ਅਕਾਊਂਟ ਵਿਚ 5 ਕਰੋੜ 55 ਲੱਖ ਰੁਪਏ ਟਰਾਂਸਫਰ ਕਰ ਚੁੱਕਾ ਸੀ ਅਤੇ 4 ਕਰੋੜ 80 ਲੱਖ ਰੁਪਏ ਨਕਦ ਵੀ ਦੇ ਚੁੱਕਾ ਹੈ। ਗਗਨਦੀਪ ਨੇ ਅੱਜ ਤਕ ਨਾ ਉਕਤ ਖਰੀਦੀ ਜ਼ਮੀਨ ਅਤੇ ਸ਼ੋਅਰੂਮਾਂ ਦਾ ਐਗਰੀਮੈਂਟ ਬਣਵਾਇਆ ਤੇ ਨਾ ਹੀ ਜ਼ਮੀਨ ਅਤੇ ਸ਼ੋਅਰੂਮਾਂ ਦੀ ਰਜਿਸਟਰੀ ਕਰਵਾਈ। ਉਨ੍ਹਾਂ ਦੱਸਿਆ ਕਿ ਦੋਵਾਂ ਬਿਲਡਰਾਂ ਨੇ ਪੈਸਿਆਂ ਉਸਨੂੰ ਰੋਕਮ ਮੋੜਨ ਲਈ ਚੈੱਕ ਦਿੱਤੇ, ਜੋ ਸਾਰੇ ਹੀ ਬਾਊਂਸ ਹੋ ਗਏ। ਜਦੋਂ ਉਕਤ ਬਿਲਡਰਾਂ ਨਾਲ ਸੰਪਰਕ ਕੀਤਾ ਤਾਂ ਦੋਵਾਂ ਦੇ ਹੀ ਮੋਬਾਇਲ ਨੰਬਰ ਬੰਦ ਮਿਲੇ। ਥਾਣਾ ਜ਼ੀਰਕਪੁਰ ਦੇ ਐੱਸ. ਐੱਚ. ਓ. ਸਿਮਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਬਿਲਡਰਾਂ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ ।

ਇਹ ਖ਼ਬਰ ਵੀ ਪੜ੍ਹੋ : ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਭੇਤਭਰੇ ਹਾਲਾਤ ’ਚ ਮੌਤ, 7 ਮਹੀਨੇ ਪਹਿਲਾਂ ਕਰਵਾਈ ਸੀ ਲਵ-ਮੈਰਿਜ (ਵੀਡੀਓ)


Manoj

Content Editor

Related News