ਗਿੱਦੜਬਾਹਾ ਵਿਖੇ ਬਰੀਜ਼ਾ ਗੱਡੀ ਦੀ ਖੋਹ ਦਾ ਮਾਮਲਾ ਸੁਲਝਿਆ, ਔਰਤ ਦੀ ਗ੍ਰਿਫ਼ਤਾਰੀ ਮਗਰੋਂ ਗੱਡੀ ਬਰਾਮਦ

Tuesday, Mar 26, 2024 - 09:04 AM (IST)

ਗਿੱਦੜਬਾਹਾ ਵਿਖੇ ਬਰੀਜ਼ਾ ਗੱਡੀ ਦੀ ਖੋਹ ਦਾ ਮਾਮਲਾ ਸੁਲਝਿਆ, ਔਰਤ ਦੀ ਗ੍ਰਿਫ਼ਤਾਰੀ ਮਗਰੋਂ ਗੱਡੀ ਬਰਾਮਦ

ਸ੍ਰੀ ਮੁਕਤਸਰ ਸਹਿਬ: ਗਿੱਦੜਬਾਹਾ ਦੀ ਪੁਲਸ ਨੇ ਬਰੀਜ਼ਾ ਗੱਡੀ ਖੋਹਣ ਵਾਲੇ ਦੋਸ਼ੀਆਂ ਨੂੰ ਟਰੇਸ ਕਰ ਕੇ ਇਕ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ। ਇਸ ਸਬੰਧੀ ਮੀਡੀਆ ਨੂੰ  ਜਾਣਕਾਰੀ ਦਿੰਦੇ ਹੋਏ ਐੱਸ.ਪੀ. ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ 23 ਮਾਰਚ 2024 ਨੂੰ ਗੁਰਪ੍ਰੀਤ ਸਿੰਘ ਪੁੱਤਰ ਟੇਕ ਸਿੰਘ ਵਾਸੀ ਬਹਾਦਰਗੜ੍ਹ ਜੰਡੀਆ ਜ਼ਿਲ੍ਹਾ ਬਠਿੰਡਾ ਨੇ ਪੁਲਸ ਨੂੰ ਬਿਆਨ ਦਿੱਤਾ ਕਿ ਉਹ ਆਪਣੀ ਬਰੀਜ਼ਾ ਕਾਰ 'ਤੇ ਸਵਾਰ ਹੋ ਕੇ ਵਾਪਸ ਪਿੰਡ ਨੂੰ ਜਾ ਰਿਹਾ ਸੀ। ਜਦ ਉਹ ਗੁਰੂ ਗੋਬਿੰਦ ਸਿੰਘ ਕਾਲਜ ਗਿੱਦੜਬਾਹਾ ਨੇੜੇ ਪੁੱਜਾ ਤਾਂ ਪਿਸ਼ਾਬ ਕਰਨ ਲਈ ਸੜਕ ਦੀ ਸਾਈਡ 'ਤੇ ਰੋਕ ਕੇ ਗੱਡੀ ਵਿੱਚੋਂ ਉਤਰ ਰਿਹਾ ਸੀ ਤਾਂ ਉਸ ਟਾਇਮ ਦੋ ਨੌਜਵਾਨ ਉਸ ਕੋਲ ਆ ਗਏ।

ਇਹ ਖ਼ਬਰ ਵੀ ਪੜ੍ਹੋ - ਹੋਲਾ-ਮਹੱਲਾ ਯਾਤਰਾ ਤੋਂ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਭਾਣਾ, ਮਾਂ-ਧੀ ਦੀ ਦਰਦਨਾਕ ਮੌਤ

ਉਨ੍ਹਾਂ ਵਿਚੋਂ ਇਕ ਵਿਅਕਤੀ ਵੱਲੋਂ ਉਸ ਨੂੰ ਬਾਂਹ ਤੋਂ ਫੜ ਕੇ ਬਾਹਰ ਖਿੱਚ ਲਿਆ ਅਤੇ ਕੁੱਟਮਾਰ ਕਰਨ ਲੱਗ ਪਿਆ ਅਤੇ ਦੂਸਰਾ ਵਿਅਕਤੀ ਕਾਰ ਦੀ ਡਰਾਈਵਰ ਸੀਟ 'ਤੇ ਬੈਠ ਗਿਆ ਤੇ ਕਾਰ ਦੀ ਚਾਬੀ ਵਿਚ ਹੀ ਲੱਗੀ ਹੋਣ ਕਰਕੇ ਉਸ ਨੇ ਜਲਦੀ ਨਾਲ ਕਾਰ ਸਟਾਰਟ ਕਰ ਲਈ। ਉਸ ਨੂੰ ਥੱਲੇ ਸੁੱਟ ਕੇ ਜ਼ਬਰਦਸਤੀ ਕਾਰ ਖੋਹ ਕੇ ਭਜਾ ਕੇ ਲੈ ਗਏ। ਕਾਰ ਦੇ ਵਿਚ ਮੁੱਦਈ ਦਾ ਮੋਬਾਇਲ ਫੋਨ ਤੇ ਪਰਸ ਸੀ ਜਿਸ ਵਿਚ ਨਕਦੀ ਤੋਂ ਇਲਾਵਾ RC, ਆਧਾਰ ਕਾਰਡ, ਵੋਟਰ ਕਾਰਡ, ਪੈਨ ਕਾਰਡ, ਡਰਾਈਵਿੰਗ ਲਾਇਸੰਸ ਆਦਿ ਸੀ।

ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਸਵੇਰੇ-ਸਵੇਰੇ ਹੋਈ ਲੁੱਟ! ਸੈਰ ਕਰ ਰਹੇ ਵਿਅਕਤੀ ਤੋਂ ਸੋਨੇ ਦੀ ਮੁੰਦਰੀ ਤੇ ਮੋਬਾਈਲ ਖੋਹ ਕੇ ਲੈ ਗਏ ਲੁਟੇਰੇ

ਥਾਣਾ ਗਿੱਦੜਬਾਹਾ ਪੁਲਸ ਵੱਲੋਂ ਪੀੜਤ ਦੇ ਬਿਆਨਾਂ 'ਤੇ ਮੁੱਕਦਮਾ ਦਰਜ ਕਰ ਤਫਤੀਸ਼ ਸ਼ੁਰੂ ਕੀਤੀ ਗਈ। ਪੁਲਸ ਦੀਆਂ ਅਲੱਗ-ਅਲੱਗ ਟੀਮਾਂ ਬਣਾ ਕੇ ਅਤੇ ਅਧੁਨਿਕ ਤਰੀਕਿਆਂ ਨਾਲ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ। ਤਫਤੀਸ਼ ਦੌਰਾਨ ਮੁਕੱਦਮਾ ਉਕਤ ਸੰਜੇ ਕੁਮਾਰ ਉਰਫ ਸੰਜੂ ਪੁੱਤਰ ਮੋਹਨ ਲਾਲ ਵਾਸੀ ਸਮਾਘ ਹਾਲ ਸਿੱਖ ਮਹੱਲਾ ਵਾਰਡ ਨੰਬਰ 7 ਗਿੱਦੜਬਾਹਾ ਨੂੰ ਕਾਬੂ ਕੀਤਾ ਜਿਸ ਨੇ ਆਪਣੇ ਦੋਸਤ ਨਾਲ ਮਿਲ ਕੇ ਬਰੀਜ਼ਾ ਖੋਹੀ ਸੀ। ਇਸ 'ਤੇ ਸੰਜੇ ਕੁਮਾਰ ਅਤੇ ਸੰਜੇ ਕੁਮਾਰ ਦੀ ਮਾਤਾ ਰਾਜ ਰਾਣੀ ਪਤਨੀ ਮੋਹਨ ਲਾਲਾ ਵਾਸੀ ਸਾਮਘ ਹਾਲ ਸਿੱਖ ਮਹੱਲਾ ਵਾਰਡ ਨੰਬਰ 7 ਗਿੱਦੜਬਾਹਾ ਨੂੰ ਮੁਕੱਦਮੇ ਵਿਚ ਨਾਮਜ਼ਦ ਕਰਕੇ ਧਾਰਾ 120 ਬੀ ਤਹਿਤ ਵਾਧਾ ਕੀਤਾ ਗਿਆ।

PunjabKesari

ਪੁਲਸ ਵੱਲੋਂ ਸੰਜੇ ਕੁਮਾਰ ਦੀ ਮਾਤਾ ਰਾਜ ਰਾਣੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਢੱਲੀ ਪੁੱਛਗਿੱਛ ਵਿਚ ਰਾਜ ਰਾਣੀ ਪਤਨੀ ਮੋਹਨ ਲਾਲ ਨੇ ਦੱਸਿਆ ਕਿ ਖੋਹ ਕੀਤੀ ਬਰੀਜ਼ਾ ਕਾਰ ਪਿੰਡ ਲੁੰਡੇ ਵਾਲਾ ਵਿਖੇ ਆਪਣੀ ਲੜਕੀ ਘਰੇ ਖੜੀ ਕੀਤੀ ਹੈ ਜਿਸ 'ਤੇ ਪੁਲਸ ਵੱਲੋਂ ਖੋਹੀ ਹੋਈ ਗੱਡੀ ਨੂੰ ਬਰਾਮਦ ਕਰਵਾਇਆ ਗਿਆ। ਜਿਸ 'ਤੇ ਦੋਸ਼ੀਆਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ 'ਤੇ ਹੋਰ ਵੀ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News