AAP ਉਮੀਦਵਾਰ ਨੂੰ ਗੋਲੀ ਲੱਗਣ ਦਾ ਮਾਮਲਾ : ਅਕਾਲੀ ਆਗੂ ਸਮੇਤ 20 ਖਿਲਾਫ ਮੁਕੱਦਮਾ ਦਰਜ

Sunday, Oct 06, 2024 - 04:47 PM (IST)

ਜਲਾਲਾਬਾਦ / ਫਾਜਿਲਕਾ - ਬੀਤੇ ਕੱਲ੍ਹ ਜਲਾਲਾਬਾਦ ਦੇ ਬੀਡੀਪੀਓ ਦਫਤਰ ਬਾਹਰ ਹੋਈ ਵੱਡੀ ਝੜਪ ਦਰਮਿਆਨ ਗੋਲੀ ਚੱਲਣ ਦੇ ਮਾਮਲੇ ਵਿਚ ਵੱਖ ਵੱਖ ਸੰਗੀਨ ਧਰਾਵਾਂ ਤਹਿਤ ਅਕਾਲੀ ਆਗੂ ਵਰਦੇਵ ਸਿੰਘ ਨੋਨੀ ਮਾਨ, ਨਰਦੇਵ ਸਿੰਘ ਬੋਬੀ ਮਾਨ, ਹਰਪਿੰਦਰ ਸਿੰਘ ਮਾਨ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਅਤੇ 15-20 ਅਣਪਛਾਤਿਆਂ ਖਿਲਾਫ ਅਪਰਾਧਿਕ ਮੁਕੱਦਮਾ ਦਰਜ ਕੀਤਾ ਗਿਆ ਹੈ l ਬੀਡੀਪੀਓ ਦਫਤਰ ਮੂਹਰੇ ਹੋਈ ਝੜਪ ਵਿੱਚ ਮਨਦੀਪ ਸਿੰਘ ਬਰਾੜ ਵਾਸੀ ਮੁਹੰਮਦ ਵਾਲਾ ਦੀ ਛਾਤੀ 'ਚ ਗੋਲੀ ਲੱਗੀ ਸੀ ਅਤੇ ਰਜੇਸ਼ ਕੁਮਾਰ ਪੁੱਤਰ ਤਿਲਕ ਰਾਜ ਵਾਸੀ ਕਾਹਨੇਵਾਲਾ ਜ਼ਖਮੀ ਹੋ ਗਿਆ l  

ਇਹ ਵੀ ਪੜ੍ਹੋ :     ਸੋਨੇ ਦੀਆਂ ਕੀਮਤਾਂ 'ਚ ਰਿਕਾਰਡ ਵਾਧਾ, ਦੀਵਾਲੀ-ਧਰਤੇਰਸ ਤੱਕ ਹੋਰ ਵਧਣ ਦੀ ਉਮੀਦ

ਜਾਣਕਾਰੀ ਅਨੁਸਾਰ ਪੰਚਾਇਤੀ ਚੋਣਾਂ ਕਾਰਨ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਇਤਰਾਜ਼ ਲਗਾਏ ਜਾਣੇ ਸਨ, ਜਿਸ ਕਾਰਨ ਅਕਾਲੀ ਦਲ ਦੇ ਆਗੂ ਨੋਨੀ ਮਾਨ ਅਤੇ ਬੌਬੀ ਮਾਨ ਆਪਣੇ ਸਮਰਥਕਾਂ ਸਮੇਤ ਬੀਡੀਪੀਓ ਦਫ਼ਤਰ ਪੁੱਜੇ ਸਨ ਅਤੇ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਰਕਰ ਵੀ ਮੌਜੂਦ ਸਨ। ਉਥੇ ਹੀ ਪਿੰਡ ਮੁਹੰਮਦੇ ਵਾਲਾ ਤੋਂ ਸਰਪੰਚ ਉਮੀਦਵਾਰ ਮਨਦੀਪ ਬਰਾੜ ਅਤੇ ਮਾਨ ਗਰੁੱਪ ਦੇ ਲੋਕਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ, ਦੇਖਦੇ ਹੀ ਦੇਖਦੇ ਇਹ ਵਿਵਾਦ ਝਗੜੇ ਵਿੱਚ ਤਬਦੀਲ ਹੋ ਗਿਆ। ਇਸ ਝਗੜੇ ਦੌਰਾਨ ਫਾਈਰਿੰਗ ਹੋਈ। ਫਾਈਰਿੰਗ ਦੌਰਾਨ ਆਪ ਦੇ ਸਰਪੰਚ ਉਮੀਦਵਾਰ ਮਨਦੀਪ ਬਰਾੜ ਦੀ ਛਾਤੀ ਵਿੱਚ ਗੋਲੀ ਵੱਜੀ। ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਇਲਾਜ ਲਈ ਲਿਆਂਦਾ ਗਿਆ।

ਇਹ ਵੀ ਪੜ੍ਹੋ :    E-Scooter ਦੀਆਂ ਕੀਮਤਾਂ 'ਚ ਵੱਡੀ ਕਟੌਤੀ, ਇੰਝ 50 ਹਜ਼ਾਰ ਰੁਪਏ ਤੋਂ ਵੀ ਮਿਲੇਗਾ ਸਸਤਾ

ਜਾਣੋ ਕੀ ਹੈ ਮਾਮਲਾ

ਜ਼ਿਕਰਯੋਗ ਹੈ ਕਿ ਪਿੰਡ ਚੱਕ ਸਹੇਲੇ ਵਾਲਾ ਦੇ ਸਕੂਲ ਮਾਤਾ ਗੁਜਰੀ ਪਬਲਿਕ ਸਕੂਲ ਅੰਦਰ ਮੌਜੂਦ ਪੰਚਾਇਤੀ ਰਕਬੇ ਦਾ ਵਿਵਾਦ ਪਿਛਲੇ ਲੰਬੇ ਸਮੇਂ ਤੋਂ ਜਾਰੀ ਹੈ l   ਇਸ ਰਕਬੇ ਨੂੰ ਛਡਾਉਣ ਲਈ ਗੁਰਪ੍ਰੀਤ ਸਿੰਘ ਮਾਨ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ l ਗੁਰਪ੍ਰੀਤ ਮਾਨ ਵੱਲੋਂ ਵੀ ਸਰਪੰਚੀ ਦੇ ਕਾਗਜ ਭਰੇ ਹੋਏ ਹਨ ਜਦਕਿ ਵਰਦੇਵ ਸਿੰਘ ਮਾਨ ਦੇ ਪੁੱਤਰ ਹਰਪਿੰਦਰ ਮਾਨ, ਬੋਬੀ ਮਾਨ ਦੀ ਪਤਨੀ ਮਨਪ੍ਰੀਤ ਕੌਰ ਮਾਨ, ਬੋਬੀ ਮਾਨ ਦੇ ਬੇਟੇ ਗੁਰ ਆਦੇਸ਼ਵਰ ਸਿੰਘ ਮਾਨ ਨੇ ਵੀਂ ਸਰਪੰਚੀ ਲਈ ਕਾਗਜ ਦਾਖ਼ਲ ਕੀਤੇ ਹੋਏ ਹਨ l

ਲੜਾਈ ਦੌਰਾਨ ਮਨਦੀਪ ਸਿੰਘ ਬਰਾੜ ਵਾਸੀ ਮੁਹੰਮਦ ਵਾਲਾ ਦੀ ਛਾਤੀ ਵਿੱਚ ਗੋਲੀ ਲੱਗੀ ਹੈ ਜਦਕਿ ਰਜੇਸ਼ ਕੁਮਾਰ ਪੁੱਤਰ ਤਿਲਕ ਰਾਜ ਵਾਸੀ ਕਾਹਨੇਵਾਲਾ ਵੀ ਜ਼ਖਮੀ ਹੋਇਆ ਹੈ l  

ਮਨਦੀਪ ਬਰਾੜ ਨੂੰ ਡੀਐਮਸੀ ਲੁਧਿਆਣਾ ਵਿਖੇ ਦਾਖਲ ਕਰਵਾਇਆ ਗਿਆ ਹੈ l  ਗੁਰਪ੍ਰੀਤ ਮਾਨ  ਵੱਲੋਂ ਦਰਜ ਕਰਵਾਈ ਗਈ ਐਫ.ਆਈ.ਆਰ. ਵਿੱਚ ਦਿੱਤੇ ਬਿਆਨਾਂ ਅਨੁਸਾਰ ਜਦੋਂ ਉਹ ਬੀਡੀਪੀਓ ਦਫਤਰ ਵਿੱਚ ਗਿਆ ਤਾਂ ਨੋਨੀ ਮਾਨ , ਬੋਬੀ ਮਾਨ ਉਸ ਨੂੰ ਵੇਖਦਿਆਂ ਹੀ ਗਾਲੀ ਗਲੋਚ ਕਰਨ ਲੱਗੇ ਅਤੇ ਇੱਟਾਂ ਵੱਟੇ ਚਲਾ ਦਿੱਤੇ l

ਇਹ ਵੀ ਪੜ੍ਹੋ :      AirIndia ਦੀ ਕੈਬਿਨ ਕਰੂ ਪਾਲਿਸੀ ’ਚ ਹੋਵੇਗਾ ਬਦਲਾਅ, ਕਮਰੇ ਕਰਨੇ ਪੈਣਗੇ ਸਾਂਝੇ

ਹਫੜਾ-ਦਫੜੀ ਮੱਚ ਗਈ ਅਤੇ ਜਦੋਂ ਅਸੀਂ ਮੌਕੇ ਤੋਂ ਖਿਸਕਣ ਲੱਗੇ ਤਾਂ ਸਾਨੂੰ ਖਿਸਕਦਿਆਂ ਨੂੰ ਵੇਖ ਕੇ ਨਰਦੇਵ ਸਿੰਘ ਉਰਫ ਬੋਬੀ ਮਾਨ ਨੇ ਆਪਣੇ ਰਵਾਲਵਰ ਨਾਲ ਸਿੱਧਾ ਫਾਇਰ ਮੇਰੇ ਵੱਲ ਨੂੰ ਕੀਤਾ  ਜੋ ਮੇਰੇ ਨਾ ਲੱਗਿਆ ਅਤੇ ਦੂਸਰਾ ਫਾਇਰ ਵਰਦੇਵ ਸਿੰਘ ਉਰਫ ਨੋਨੀ ਮਾਨ ਨੇ ਆਪਣੇ ਰਿਵਾਲਵਰ ਨਾਲ ਸਿੱਧਾ ਫਾਇਰ ਮੈਨੂੰ ਮਾਰ ਦੇਣ ਦੀ ਨੀਅਤ ਨਾਲ ਕੀਤਾ ਜੋ ਕਿ ਮੇਰੇ ਨਾ ਲੱਗਿਆ ਤੇ ਮੇਰੇ ਨਾਲ ਖੜੇ ਮਨਦੀਪ ਸਿੰਘ  ਪੁੱਤਰ ਜਸਵੀਰ ਸਿੰਘ ਵਾਸੀ ਚੱਕ ਮੁਹੰਮਦ ਵਾਲਾ ਦੀ ਛਾਤੀ ਉੱਤੇ ਲੱਗਿਆ। ਹਰਪਿੰਦਰ ਸਿੰਘ, ਹਰਮਨ ਸਿੰਘ, ਬਲਰਾਜ ਸਿੰਘ ਅਤੇ ਇਹਨਾਂ ਦੇ ਨਾਲ 15-20 ਅਣਪਛਾਤੇ ਵਿਅਕਤੀ ਜੋ ਸਾਰੇ ਇੱਟਾਂ ਵੱਟੇ ਚਲਾਉਂਦੇ ਹੋਏ ਲਲਕਾਰੇ ਮਾਰਦੇ ਹੋਏ  ਫਾਰਚੂਨਰ ਕਾਰ ਪੀਬੀ 22 ਯੂ 6100 ਵਿਚ ਬੈਠ ਕੇ ਚਲੇ ਗਏ। ਗੁਰਦੇਵ ਸਿੰਘ ਉਸ ਦਾ ਲੜਕਾ ਰੁਪਿੰਦਰ ਅਤੇ ਦੋ ਤਿੰਨ ਅਣਪਛਾਤੇ ਵਿਅਕਤੀ ਫਾਰਚੂਨਰ ਪੀਬੀ 54 ਜੀ 0055 ਅਤੇ ਬਾਕੀ ਸਾਰੇ ਪਿੱਕਾ ਜੀਪ ਵਿੱਚ ਹਥਿਆਰਾਂ ਸਮੇਤ ਮੌਕੇ ਤੋਂ ਚਲੇ ਗਏ l

ਇਹ ਵੀ ਪੜ੍ਹੋ :     ਬੰਪਰ ਕਮਾਈ ਦਾ ਮੌਕਾ! ਜਲਦ ਆਉਣ ਵਾਲਾ ਹੈ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ IPO

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


Harinder Kaur

Content Editor

Related News