ਪੰਚਾਇਤੀ ਚੋਣਾਂ ਦੌਰਾਨ ਹੋਈ ਮੌਤ ਸਬੰਧੀ ਮਮਦੋਟ ਦਾ ਐੱਸ. ਐੱਚ. ਓ. ਸਸਪੈਂਡ

01/06/2019 8:17:57 PM

ਫਿਰੋਜ਼ਪੁਰ(ਕੁਮਾਰ)–ਪੰਚਾਇਤੀ ਚੋਣਾਂ ਦੌਰਾਨ ਕਸਬਾ ਮਮਦੋਟ ਦੇ ਪਿੰਡ ਲਖਮੀਰ ਕੇ ਹਿਠਾੜ ਵਿਚ ਕੁਝ ਲੋਕਾਂ ਵੱਲੋਂ ਪੋਲਿੰਗ ਸਟੇਸ਼ਨ 'ਤੇ ਆ ਕੇ ਬੈਲਟ ਪੇਪਰਾਂ ਨੂੰ ਅੱਗ ਲਾਉਣ ਅਤੇ ਗੱਡੀ ਲੈ ਕੇ ਫਰਾਰ ਹੁੰਦੇ ਸਮੇਂ ਇਕ ਵਿਅਕਤੀ ਨੂੰ ਕੁਚਲ ਕੇ ਮਾਰ ਦੇਣ ਦੇ ਮਾਮਲੇ ਵਿਚ ਆਈ. ਜੀ. ਫਿਰੋਜ਼ਪੁਰ ਮੁਖਵਿੰਦਰ ਸਿੰਘ ਛੀਨਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਥਾਣਾ ਮਮਦੋਟ ਦੇ ਐੱਸ. ਐੱਚ. ਓ. ਰਣਜੀਤ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਦੋਸ਼ ਹੈ ਕਿ ਲਖਮੀਰ ਕੇ ਹਿਠਾੜ ਪੋਲਿੰਗ ਸਟੇਸ਼ਨ 'ਤੇ ਵੋਟਾਂ ਵਾਲੇ ਦਿਨ ਸਬੰਧਤ ਥਾਣਾ ਮਮਦੋਟ ਦੀ ਪੁਲਸ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਨਹੀਂ ਕੀਤੇ ਗਏ ਸਨ ਅਤੇ ਨਾਕਾਮ ਪ੍ਰਬੰਧਾਂ ਕਰ ਕੇ ਇਕ ਵਿਅਕਤੀ ਦੀ ਮੌਤ ਹੋਈ ਹੈ ਅਤੇ ਬੈਲਟ ਪੇਪਰ ਸਾੜੇ ਗਏ। ਇਸ ਘਟਨਾ ਕਾਰਨ ਚੋਣ ਕਮਿਸ਼ਨ ਪੰਜਾਬ ਵੱਲੋਂ ਲਖਮੀਰ ਕੇ ਹਿਠਾੜ ਪੋਲਿੰਗ ਬੂਥ 'ਤੇ ਦੁਬਾਰਾ ਵੋਟਾਂ ਪਵਾਈਆਂ ਗਈਆਂ। ਦੂਸਰੇ ਪਾਸੇ ਐੱਸ. ਐੱਚ. ਓ. ਰਣਜੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਚੋਣਾਂ ਨੂੰ ਲੈ ਕੇ ਪੁਖਤਾ ਇੰਤਜ਼ਾਮ ਕੀਤੇ ਸਨ।


Related News