ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਵਿਚ ਪਤੀ ਅਤੇ ਜੇਠ ਉੱਤੇ ਮਾਮਲਾ ਦਰਜ

07/07/2017 1:38:51 PM


ਸ੍ਰੀ ਮੁਕਤਸਰ ਸਾਹਿਬ(ਪਵਨ)-ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਅਹੁਦੇਦਾਰ ਨੇ ਆਪਣੇ ਹੀ ਪਤੀ ਅਤੇ ਜੇਠ 'ਤੇ ਧੱਕੇਸ਼ਾਹੀ ਤੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰਵਾਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸਤਰੀ ਅਕਾਲੀ ਦਲ ਦੀ ਸਾਬਕਾ ਮੀਤ ਪ੍ਰਧਾਨ ਕੋਮਲ ਵਧਵਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਬੀਤੀ 7 ਜੂਨ ਨੂੰ ਮੇਰਾ ਪਤੀ ਸੁਰਿੰਦਰ ਕੁਮਾਰ ਮੇਰੀ ਕੁੱਟਮਾਰ ਕਰ ਕੇ ਘਰੋਂ ਚਲਾ ਗਿਆ। ਉਸ ਅਨੁਸਾਰ ਉਹ ਆਪਣੀ ਮਠਿਆਈਆਂ ਦੀ ਦੁਕਾਨ 'ਤੇ ਖੁਦ ਕੰਮ ਕਰ ਕੇ ਬੱਚਿਆਂ ਦਾ ਪਾਲਣ- ਪੋਸ਼ਣ ਕਰਦੀ ਹੈ। ਉਸ ਨੇ ਦੱਸਿਆ ਕਿ 23 ਜੂਨ ਨੂੰ ਉਹ ਜਦ ਆਪਣੇ ਘਰ ਸੀ ਤਾਂ ਰਾਤ ਦੇ ਕਰੀਬ 11 ਵਜੇ ਉਸ ਦਾ ਪਤੀ ਅਤੇ ਜੇਠ ਰਜਿੰਦਰ ਕੁਮਾਰ ਦੋਵੇਂ ਘਰ ਆਏ। ਇਸ ਦੌਰਾਨ ਉਸ ਦੇ ਜੇਠ ਨੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ, ਉਸ ਦੇ ਕੱਪੜੇ ਪਾੜੇ ਅਤੇ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ। ਉਸ ਦਾ ਪਤੀ ਅਤੇ ਜੇਠ ਉਸ ਨੂੰ ਘਰੋਂ ਕੱਢਣਾ ਚਾਹੁੰਦੇ ਹਨ ਅਤੇ ਉਨ੍ਹਾਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਹਨ।  ਪੁਲਸ ਨੇ ਫਿਲਹਾਲ ਉਸ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਦੋਵਾਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News