ਲੁਧਿਆਣਾ : ਬਾਈਪਾਸ ਨੇੜਿਓ ਸਕਾਰਪੀਓ ਗੱਡੀ 'ਚੋਂ ਲਾਸ਼ ਮਿਲਣ ਨਾਲ ਫੈਲੀ ਸਨਸਨੀ (video)

Sunday, Jul 02, 2017 - 02:29 PM (IST)

ਲੁਧਿਆਣਾ (ਨਰਿੰਦਰ ਕੁਮਾਰ) — ਇਥੋਂ ਦੇ ਪੱਖੋਵਾਲ ਰੋਡ ਨੇੜਿਓ ਲੰਘਦੇ ਬਾਈਪਾਸ ਰੋਡ ਦੇ ਕਿਨਾਰੇ ਖੜੀ ਇਕ ਕਾਰ 'ਚ ਲਾਸ਼ ਮਿਲਣ ਨਾਲ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਮ੍ਰਿਤਕ ਦੀ ਪਛਾਣ ਹਰਜਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਦੇ ਰੂਪ 'ਚ ਹੋਈ ਹੈ, ਜੋ ਕਿ ਪਿੰਡ ਝਾਮੇੜੀ ਦਾ ਰਹਿਣ ਵਾਲਾ ਹੈ। ਘਟਨਾ ਦੀ ਜਾਣਕਾਰੀ ਦਿੰਦੇ ਰਸ਼ਪਾਲ ਸਿੰਘ ਨੇ ਦੱਸਿਆ ਕਿ ਸਕਾਰਪੀਓ ਸਵੇਰ ਤੋਂ ਬਾਈਪਾਸ 'ਤੇ ਸਟਾਰਟ ਖੜੀ ਸੀ, ਜਿਸ ਕਾਰਨ ਕਾਫੀ ਸਮਾਂ ਕਿਸੇ ਰਾਹਗੀਰ ਨੂੰ ਕੋਈ ਸ਼ੱਕ ਨਹੀਂ ਹੋਇਆ ਪਰ ਦੁਪਹਿਰ ਤੋਂ ਬਾਅਦ ਪਤਾ ਲੱਗਾ ਕਿ ਸਕਾਰਪੀਓ 'ਚ ਲਾਸ਼ ਹੋਣ ਦਾ ਪਤਾ ਚਲਿਆ ਜਿਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ। 

PunjabKesari
ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੇ ਐੱਸ. ਆਈ. ਜਸਵੀਰ ਸਿੰਘ ਨੇ ਦੱਸਿਆ ਕਿ ਹਰਜਿੰਦਰ ਸਿੰਘ ਕਿਸੇ ਸਰਕਾਰੀ ਅਫਸਰ ਦੀ ਗੱਡੀ ਚਲਾਉਂਦਾ ਹੈ, ਜੋ ਕਿ ਬਿਜਲੀ ਮਹਿਕਮੇ ਦਾ ਮੁਲਾਜ਼ਮ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲਗੇਗਾ।

PunjabKesari


Related News