ਗੱਡੀ ਖਰੀਦਣ ਆਏ ਵਿਅਕਤੀ ਟਰਾਈ ਲੈਣ ਬਹਾਨੇ ਕਾਰ ਲੈ ਕੇ ਫਰਾਰ

Thursday, Feb 04, 2021 - 05:22 PM (IST)

ਗੱਡੀ ਖਰੀਦਣ ਆਏ ਵਿਅਕਤੀ ਟਰਾਈ ਲੈਣ ਬਹਾਨੇ ਕਾਰ ਲੈ ਕੇ ਫਰਾਰ

ਪਾਤੜਾਂ (ਚੋਪੜਾ) : ਇੱਥੇ ਕਾਰ ਬਾਜ਼ਾਰ ਪਾਤੜਾਂ ਵਿਖੇ ਗੱਡੀ ਖਰੀਦਣ ਬਹਾਨੇ ਆਏ ਦੋ ਵਿਅਕਤੀ ਟਰਾਈ ਲੈਣ ਗਏ ਕਾਰ ਲੈ ਕੇ ਫ਼ਰਾਰ ਹੋ ਗਏ। ਸਿੰਗਲਾ ਕਾਰ ਬਾਜ਼ਾਰ ਪਾਤੜਾਂ ਦੇ ਮਾਲਕ ਸੁਨੀਲ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਸ਼ਾਮ ਦੋ ਵਿਅਕਤੀ ਦੁਕਾਨ ’ਤੇ ਕਾਰ ਖਰੀਦਣ ਲਈ ਆਏ, ਜਿਹੜੇ ਵਰਨਾ ਕਾਰ ਨੂੰ ਟਰਾਈ ਲੈਣ ਦੇ ਬਹਾਨੇ ਨਰਵਾਣਾ ਰੋਡ ਵੱਲ ਲੈ ਗਏ, ਜਿਨ੍ਹਾਂ ਨਾਲ ਗਏ ਮੁਲਾਜ਼ਮ ਲਖਵਿੰਦਰ ਸਿੰਘ ਨੂੰ ਦੁਤਾਲ ਮੋੜ ਕੋਲ ਗੱਡੀ ਰੋਕ ਕੇ ਕਿਸੇ ਬਹਾਨੇ ਥੱਲੇ ਉਤਾਰ ਦਿੱਤਾ ਗਿਆ ਅਤੇ ਆਪ ਸਾਢੇ ਚਾਰ ਲੱਖ ਰੁਪਏ ਦੇ ਕਰੀਬ ਮੁੱਲ ਦੀ ਗੱਡੀ ਭਜਾ ਕੇ ਫਰਾਰ ਹੋ ਗਏ।

ਇਸ ਘਟਨਾ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਇਨ੍ਹਾਂ ਦੋਹਾਂ ਵਿਅਕਤੀਆਂ 'ਚੋਂ ਇਕ ਦੀ ਤਸਵੀਰ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਸ਼ਹਿਰੀ ਪੁਲਸ ਇੰਚਾਰਜ ਕਰਨੈਲ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਚੋਰੀ ਦਾ ਮਾਮਲਾ ਦਰਜ ਕਰਕੇ ਸੀ. ਸੀ. ਟੀ. ਵੀ. ਕੈਮਰਿਆਂ ਦੀਆਂ ਤਸਵੀਰਾਂ ਦੀ ਮਦਦ ਨਾਲ ਪੁਲਸ ਵੱਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
 


author

Babita

Content Editor

Related News