ਲਿਫਟ ਦੇਣੀ ਪਈ ਮਹਿੰਗੀ, ਲੁਟੇਰਿਆਂ ਨੇ ਸਵਿਫਟ ਕਾਰ ਸਵਾਰ ਦੇ ਗੋਲ਼ੀ ਮਾਰ ਦਿਨ-ਦਿਹਾੜੇ ਖੋਹੀ ਗੱਡੀ
Monday, Aug 07, 2023 - 09:20 PM (IST)
ਮੁੱਲਾਂਪੁਰ ਦਾਖਾ (ਕਾਲੀਆ) : ਲੁਧਿਆਣਾ-ਫਿਰੋਜ਼ਪੁਰ ਕੌਮੀ ਮਾਰਗ ’ਤੇ ਕਰੀਬ 5.30 ਵਜੇ ਦਿਨ-ਦਿਹਾੜੇ ਕਾਰ ਸਵਾਰਾਂ ਤੋਂ ਲਿਫਟ ਲੈ ਕੇ ਲੁਟੇਰਿਆਂ ਨੇ ਪਹਿਲਾਂ ਹੱਥੋਪਾਈ ਕੀਤੀ, ਫਿਰ ਬਾਂਹ ’ਤੇ ਗੋਲ਼ੀ ਮਾਰ ਕੇ ਗੱਡੀ ਖੋਹ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਝਾਂਡੇ ਦੇ ਇਕ ਡੀਲਰ ਦੀ ਸਵਿਫਟ ਕਾਰ ਡੈਂਟਰ ਰਾਹੁਲ ਪੁੱਤਰ ਸਤਨਾਮ ਸਿੰਘ ਆਪਣੇ ਸਾਥੀ ਸਾਗਰ ਪੁੱਤਰ ਮੋਹਣ ਸਿੰਘ ਵਾਸੀ ਮੰਡੀ ਮੁੱਲਾਂਪੁਰ ਸਮੇਤ ਕਾਰ ਨੂੰ ਡੈਂਟਿੰਗ-ਪੇਂਟਿੰਗ ਕਰਨ ਲਈ ਮੰਡੀ ਮੁੱਲਾਂਪੁਰ ਵਿਖੇ ਵਰਕਸ਼ਾਪ ਵਿਖੇ ਲਿਆ ਰਿਹਾ ਸੀ।
ਇਹ ਵੀ ਪੜ੍ਹੋ : ਸਿੱਖਿਆ ਮੰਤਰੀ ਦੇ ਅੜਿੱਕੇ ਚੜ੍ਹਿਆ ਪ੍ਰਿੰਸੀਪਲ, ਡਿਊਟੀ 'ਚ ਵਰਤ ਰਿਹਾ ਸੀ ਲਾਪ੍ਰਵਾਹੀ, ਹੋ ਗਈ ਵੱਡੀ ਕਾਰਵਾਈ
ਰਸਤੇ ’ਚ ਨਿਹੰਗ ਬਾਣੇ ’ਚ 2 ਲੁਟੇਰਿਆਂ ਨੇ ਹੱਥ ਦੇ ਕੇ ਮੁੱਲਾਂਪੁਰ ਜਾਣ ਲਈ ਲਿਫਟ ਮੰਗੀ। ਜਿਉਂ ਹੀ ਉਹ ਕਾਰ ’ਚ ਬੈਠੇ ਤਾਂ ਰਾਹੁਲ ਅਤੇ ਸਾਗਰ ਨਾਲ ਹੱਥੋਪਾਈ ਕਰਨ ਲੱਗ ਪਏ ਕਿ ਕਾਰ ਛੱਡ ਕੇ ਬਾਹਰ ਨਿਕਲ ਜਾਓ ਪਰ ਉਨ੍ਹਾਂ ਨੇ ਕਾਰ ਨਾ ਦਿੱਤੀ। ਬੱਦੋਵਾਲ ਨੇੜੇ ਇਕ ਲੁਟੇਰੇ ਨੇ ਕਾਰ ਚਲਾ ਰਹੇ ਰਾਹੁਲ ’ਤੇ ਗੋਲ਼ੀ ਚਲਾ ਦਿੱਤੀ, ਜੋ ਰਾਹੁਲ ਦੀ ਖੱਬੀ ਬਾਂਹ ’ਤੇ ਵੱਜੀ। ਇਸ ਤੋਂ ਬਾਅਦ ਲੁਟੇਰੇ ਦੋਵਾਂ ਨੂੰ ਗੱਡੀ ’ਚੋਂ ਬਾਹਰ ਸੁੱਟ ਕੇ ਸਵਿਫਟ ਕਾਰ ਨੰਬਰ ਪੀ ਬੀ 22 ਐੱਚ 9291 ਖੋਹ ਕੇ ਫਰਾਰ ਹੋ ਗਏ।
ਇਹ ਵੀ ਪੜ੍ਹੋ : UPA ਦਾ ਨਾਂ 'INDIA' ਰੱਖਣ 'ਤੇ 26 ਵਿਰੋਧੀ ਪਾਰਟੀਆਂ ਨੂੰ ਨੋਟਿਸ, ਸ਼ੁੱਕਰਵਾਰ ਨੂੰ ਦੇਣਾ ਹੋਵੇਗਾ ਜਵਾਬ
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਦਾਖਾ ਦੇ ਮੁਖੀ ਦੀਪਕਰਨ ਸਿੰਘ ਤੂਰ ਪੁਲਸ ਪਾਰਟੀ ਸਮੇਤ ਮੌਕਾ-ਏ-ਵਾਰਦਾਤ ’ਤੇ ਪੁੱਜੇ। ਰਾਹੁਲ ਨੂੰ ਜ਼ਖ਼ਮੀ ਹਾਲਤ ’ਚ ਸਰਕਾਰੀ ਪ੍ਰੇਮਜੀਤ ਹਸਪਤਾਲ ਸੁਧਾਰ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਸਰਕਾਰੀ ਹਸਪਤਾਲ ਜਗਰਾਓਂ ਰੈਫਰ ਕਰ ਦਿੱਤਾ। ਥਾਣਾ ਦਾਖਾ ਦੀ ਪੁਲਸ ਨੇ ਅਣਪਛਾਤੇ ਲੁਟੇਰਿਆਂ ਵਿਰੁੱਧ ਮੁਕੱਦਮਾ ਦਰਜ ਕਰਕੇ ਸੀਸੀਟੀਵੀ ਕੈਮਰਿਆਂ ਰਾਹੀਂ ਲੁਟੇਰਿਆਂ ਦੀ ਭਾਲ ਆਰੰਭ ਕਰ ਦਿੱਤੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8