ਫਿਲਮੀ ਸਟਾਈਲ ’ਚ ਮਨੀ ਐਕਸਚੇਂਜਰ ਦੇ ਕਰਿੰਦਿਆਂ ਕੋਲੋਂ ਖੋਹੀ ਕਾਰ

05/21/2022 12:20:01 AM

ਖੰਨਾ (ਬਿਪਨ) : ਦਿੱਲੀ-ਅੰਮ੍ਰਿਤਸਰ ਰਾਸ਼ਟਰੀ ਰਾਜ ਮਾਰਗ 'ਤੇ ਖੰਨਾ ’ਚ ਬੀਤੀ ਰਾਤ ਫਿਲਮੀ ਸਟਾਈਲ ਵਿੱਚ ਨਕਲੀ ਪੁਲਸ ਵਾਲੇ ਬਣ ਕੇ ਮਨੀ ਐਕਸਚੇਂਜਰ ਦੇ ਕਰਿੰਦਿਆਂ ਕੋਲੋਂ ਬ੍ਰੇਜ਼ਾ ਕਾਰ, ਨਕਦੀ ਤੇ ਹੋਰ ਸਾਮਾਨ ਖੋਹ ਲਿਆ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਕਰੀਬ ਸਾਢੇ 9 ਵਜੇ ਹੀ ਇਹ ਵਾਰਦਾਤ ਵਾਪਰ ਗਈ, ਜਿਸ ਨੂੰ ਲੈ ਕੇ ਪੁਲਸ ਦੇ ਸੁਰੱਖਿਆ ਪ੍ਰਬੰਧਾਂ ਤੇ ਹਾਈਟੈੱਕ ਨਾਕਿਆਂ ਉਪਰ ਵੀ ਸਵਾਲ ਉਠਦੇ ਹਨ।

ਇਹ ਵੀ ਪੜ੍ਹੋ : ਪਤਨੀ ਨਾਲ ਝਗੜਾ ਕਰ ਬੱਚੇ ਨੂੰ ਸਟੇਸ਼ਨ ਲਿਜਾ ਜ਼ਮੀਨ ’ਤੇ ਪਟਕਿਆ, ਲੋਕਾਂ ਨੇ ਕੀਤਾ ਪੁਲਸ ਹਵਾਲੇ

PunjabKesari

ਦਿੱਲੀ ਤੋਂ ਜਗਰਾਓਂ ਕਾਰ ਲੈ ਜਾ ਰਹੇ ਰਵੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਮਾਲਕਾਂ ਨੇ ਦਿੱਲੀ ਭੇਜਿਆ ਸੀ। ਮਾਲਕਾਂ ਦਾ ਮਨੀ ਐਕਸਚੇਂਜ ਤੇ ਕੱਪੜੇ ਦਾ ਕੰਮ ਹੈ। ਉਹ ਕੱਪੜਾ ਵੀ ਲੈ ਕੇ ਆਏ ਸੀ। ਉਸ ਦੇ ਨਾਲ ਅਜੇ ਕੁਮਾਰ ਨਾਂ ਦਾ ਨੌਜਵਾਨ ਸੀ। ਦੋਵੇਂ ਜਦੋਂ ਖੰਨਾ ਤੋਂ ਕਰੀਬ 5 ਕਿਲੋਮੀਟਰ ਅੱਗੇ ਗਏ ਤਾਂ ਤਿੰਨ ਕਾਰਾਂ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ। ਕਾਰਾਂ 'ਚੋਂ ਖਾਕੀ ਪੱਗਾਂ ਵਾਲੇ ਵਿਅਕਤੀ ਨਿਕਲੇ, ਜੋ ਖੁਦ ਨੂੰ ਪੁਲਸ ਵਾਲੇ ਦੱਸ ਕੇ ਉਨ੍ਹਾਂ ਨੂੰ ਧਮਕਾਉਣ ਲੱਗੇ। ਇਨ੍ਹਾਂ ਨੇ ਪੁਲਸ ਵਾਲੇ ਹੀ ਮਾਸਕ ਪਾਏ ਹੋਏ ਸਨ। ਇਸੇ ਦੌਰਾਨ ਉਨ੍ਹਾਂ ਦੀ ਬ੍ਰੇਜ਼ਾ ਕਾਰ ਖੋਹ ਲਈ ਗਈ ਅਤੇ ਚਾਰੋਂ ਗੱਡੀਆਂ 'ਚ ਲੁਟੇਰੇ ਫਰਾਰ ਹੋ ਗਏ।

ਇਹ ਵੀ ਪੜ੍ਹੋ : ਪਸ਼ੂਆਂ ਦੇ ਵਾੜੇ 'ਚ ਅੱਗ ਲੱਗਣ ਨਾਲ 2 ਗਾਵਾਂ ਸਣੇ ਡੇਢ ਦਰਜਨ ਤੋਂ ਵੱਧ ਮੁਰਗੀਆਂ ਸੜੀਆਂ

ਗੱਡੀ ਦੇ ਮਾਲਕ ਨਿਤਿਨ ਗੋਇਲ ਨੇ ਦੱਸਿਆ ਕਿ ਜਦੋਂ ਉਹ 10 ਵਜੇ ਦੇ ਕਰੀਬ ਸੌਣ ਲੱਗੇ ਤਾਂ ਕਿਸੇ ਦੇ ਫੋਨ ਤੋਂ ਰਵੀ ਕੁਮਾਰ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਕੋਲੋਂ ਗੱਡੀ ਖੋਹ ਲਈ ਗਈ ਹੈ। ਰਾਸ਼ਟਰੀ ਰਾਜ ਮਾਰਗ 'ਤੇ ਲੁੱਟ ਦੀ ਅਜਿਹੀ ਵਾਰਦਾਤ ਹੋਣਾ ਚਿੰਤਾ ਦਾ ਵਿਸ਼ਾ ਹੈ। ਉਥੇ ਹੀ ਡੀ.ਐੱਸ.ਪੀ. ਰਾਜਨ ਪਰਮਿੰਦਰ ਸਿੰਘ ਨੇ ਕਿਹਾ ਕਿ ਪੁਲਸ ਜਾਂਚ ਕਰ ਰਹੀ ਹੈ। ਸੀ.ਸੀ.ਟੀ.ਵੀ. ਕੈਮਰੇ ਦੇਖੇ ਜਾ ਰਹੇ ਹਨ। ਛੇਤੀ ਹੀ ਲੁਟੇਰਿਆਂ ਦਾ ਪਤਾ ਲਗਾਇਆ ਜਾਵੇਗਾ।

ਖ਼ਬਰ ਇਹ ਵੀ : ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News