ਕਾਰ ਪਲਟੀ, 3 ਸਵਾਰ ਜ਼ਖ਼ਮੀ
Sunday, Aug 19, 2018 - 12:55 AM (IST)

ਭੂੰਗਾ/ਗਡ਼੍ਹਦੀਵਾਲਾ, (ਭਟੋਆ)- ਬੀਤੀ ਰਾਤ ਹੁਸ਼ਿਆਰਪੁਰ ਤੋਂ ਦਸੂਹਾ ਮੇਨ ਰੋਡ ਅੱਡਾ ਭੂੰਗਾ ਪੀ. ਐੱਨ. ਬੀ. ਨਜ਼ਦੀਕ ਇਕ ਹੌਂਡਾ ਕਾਰ ਦੇ ਪਲਟਣ ਨਾਲ 3 ਸਵਾਰ ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ। ਮੌਕੇ ’ਤੇ ਮਿਲੀ ਜਾਣਕਾਰੀ ਅਨੁਸਾਰ ਰਾਤ 9 ਵਜੇ ਦੇ ਕਰੀਬ ਹੌਂਡਾ ਕਾਰ ਨੰਬਰ ਸੀ. ਐੱਚ.-04. ਸੀ-3507 ’ਤੇ ਸਵਾਰ ਰਾਹੁਲ ਸਿੰਘ ਰਾਣਾ ਪੁੱਤਰ ਰਘਵੀਰ ਸਿੰਘ ਰਾਣਾ ਥਾਣਾ ਹਾਜੀਪੁਰ, ਰਜਿੰਦਰ ਸਿੰਘ ਪੁੱਤਰ ਦਲਜੀਤ ਸਿੰਘ ਦੂਗਰੀ ਰਾਜਪੂਤਾ ਥਾਣਾ ਮੁਕੇਰੀਆਂ ਅਤੇ ਸਾਹਿਲ ਠਾਕੁਰ ਪੁੱਤਰ ਮਾਨ ਸਿੰਘ ਵਾਸੀ ਜਨੌਡ਼ੀ ਹੁਸ਼ਿਆਰਪੁਰ ਤੋ ਮੁਕੇਰੀਆਂ ਜਾ ਰਹੇ ਸਨ। ਅੱਡਾ ਭੂੰਗਾ ਨਜ਼ਦੀਕ ਇਕ ਅਵਾਰਾ ਬਲਦ ਸਾਹਮਣੇ ਆਉਣ ਕਾਰਨ ਗੱਡੀ ਦਾ ਸਤੁੰਲਨ ਵਿਗਡ਼ ਜਾਣ ਕਾਰਨ ਗੱਡੀ ਪਲਟ ਗਈ ਤੇ ਤਿੰਨੋਂ ਵਿਅਕਤੀ ਜ਼ਖ਼ਮੀ ਹੋ ਗਏ।
ਜ਼ਖ਼ਮੀਆਂ ਨੂੰ ਸਥਾਨਕ ਲੋਕਾਂ ਨੇ ਸਰਕਾਰੀ ਹਸਪਤਾਲ ਭੂੰਗਾ ਦਾਖਲ ਕਰਵਾਇਆ। ਇਨ੍ਹਾਂ ਵਿਚੋਂ 2 ਗੰਭੀਰ ਜ਼ਖ਼ਮੀ ਨੌਜਵਾਨਾਂ ਰਾਹੁਲ ਸਿੰਘ ਰਾਣਾ ਤੇ ਰਜਿੰਦਰ ਸਿੰਘ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ। ਪੁਲਸ ਚੌਕੀ ਭੂੰਗਾ ਦੇ ਪੁਲਸ ਕਰਮਚਾਰੀਆਂ ਵੱਲੋਂ ਪਹੁੰਚ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।