ਚੋਰਾਂ ਦੇ ਹੌਂਸਲੇ ਬੁਲੰਦ! ਦਿਨ ਦਿਹਾੜੇ ਘਰ ਦੇ ਬਾਹਰ ਖੜੀ ਕਾਰ ਚੋਰੀ
Thursday, Mar 13, 2025 - 09:35 PM (IST)

ਮੋਗਾ (ਕਸ਼ਿਸ਼) : ਚੋਰਾਂ ਦੇ ਹੌਸਲੇ ਇੰਨੇ ਬੁਲੰਦ ਨਜ਼ਰ ਆ ਰਹੇ ਹਨ ਕਿ ਦਿਨ ਦਿਹਾੜੇ ਹੀ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਤਾਜ਼ਾ ਮਾਮਲਾ ਮੋਗਾ ਦੇ ਲਾਲ ਸਿੰਘ ਰੋਡ ਤੋ ਸਾਹਮਣੇ ਆਇਆ ਹੈ ਜਿੱਥੇ ਕਿ ਦਿਨ ਦਿਹਾੜੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਘਰ ਦੇ ਬਾਹਰ ਖੜੀ ਜਿੰਨ ਕਾਰ ਨੂੰ ਚੋਰੀ ਕਰ ਲਿਆ ਅਤੇ ਜਿਸ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਜਾਂਦੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
'ਪਾਪੀਆਂ ਨੂੰ ਪੰਜਾਬ ਦੀ ਧਰਤੀ 'ਤੇ ਮਿਲੇਗੀ ਬਣਦੀ ਸਜ਼ਾ', ਖੰਨਾ ਐਨਕਾਊਂਟਰ ਮਗਰੋਂ ਬੋਲੇ CM ਮਾਨ
ਜਾਣਕਾਰੀ ਦਿੰਦੇ ਹੋਏ ਕਾਰ ਦੇ ਮਾਲਕ ਗੁਰਸੇਵਕ ਸਿੰਘ ਨੇ ਕਿਹਾ ਕਿ ਉਹ ਤੰਦੂਰ ਦਾ ਕੰਮ ਕਰਦਾ ਹੈ ਅਤੇ ਕਿਸੇ ਪਿੰਡ ਵਿੱਚ ਤੰਦੂਰ ਛੱਡਣ ਗਿਆ ਸੀ ਤਾਂ ਪਿੱਛੋਂ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਆਉਂਦੇ ਹਨ ਅਤੇ ਘਰ ਦੇ ਬਾਹਰ ਖੜੀ ਜਿਨ ਕਾਰ ਨੂੰ ਚੋਰੀ ਕਰਕੇ ਲੈ ਜਾਂਦੇ ਹਨ ਜਿਸ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ ਉਥੇ ਹੀ ਉਸਨੇ ਕਿਹਾ ਕਿ ਉਸਨੇ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਮੌਕੇ 'ਤੇ ਪਹੁੰਚੀ ਪੁਲਸ ਜਾਂਚ ਕਰ ਰਹੀ ਹੈ।
ਪਿੰਕੀ ਧਾਲੀਵਾਨ ਨਾਲ 'ਪੇਚੇ' ਮਗਰੋਂ ਭਾਵੁੱਕ ਹੋਈ ਸੁਨੰਦਾ ਸ਼ਰਮਾ, ਹੱਥ ਜੋੜ ਆਖੀ ਇਹ ਗੱਲ... (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8