ਦੁੱਖਾਂ ਨਾਲ ਛਿੜੀ ‘ਜੰਗ’ ਜਿੱਤੀ, ਜਲੰਧਰ ਦੀ ਇਸ ਔਰਤ ਨੇ ਕਾਰ ਨੂੰ ਬਣਾਇਆ ਢਾਬਾ (ਵੀਡੀਓ)

04/22/2021 1:08:15 PM

ਜਲੰਧਰ— ਕਹਿੰਦੇ ਨੇ ਜੇਕਰ ਮਨ ’ਚ ਕੁਝ ਕਰਨ ਦੀ ਇੱਛਾ ਹੋਵੇ ਤਾਂ ਇਨਸਾਨ ਵੱਡੀ ਤੋਂ ਵੱਡੀ ਮੁਸ਼ਕਿਲ ਨੂੰ ਵੀ ਆਸਾਨੀ ਨਾਲ ਪਾਰ ਕਰ ਜਾਂਦਾ ਹੈ। ਕੰਮ ਭਾਵੇਂ ਘਰ ਦਾ ਹੋਵੇ ਜਾਂ ਫਿਰ ਦਫ਼ਤਰ ਦਾ, ਇਕ ਔਰਤ ਜਦੋਂ ਉਸ ਕੰਮ ਨੂੰ ਕਰਨ ਦਾ ਜਜ਼ਬਾ ਬਣਾ ਲੈਂਦੀ ਹੈ ਤਾਂ ਔਰਤ ਉਸ ਕੰਮ ’ਚ ਆਪਣੀ ਰੂਹ ਤੱਕ ਲਗਾ ਦਿੰਦੀ ਹੈ। ਕੰਮ ’ਚ ਰੂਹ ਫੂਕਣ ਨਾਲ ਇਸ ਤਰ੍ਹਾਂ ਹੀ ਔਰਤ ਦੀ ਜ਼ਿੰਦਗੀ ਸੁਖਾਵੀ ਹੋ ਜਾਂਦੀ ਹੈ। ਅਜਿਹਾ ਹੀ ਕਝ ਜਲੰਧਰ ਦੀ ਮਨਿੰਦਰ ਕੌਰ ਨੇ ਕਰਕੇ ਵਿਖਾਇਆ ਹੈ, ਜਿਸ ਨੇ ਆਪਣੀ ਸਾਧਾਰਣ ਜਿਹੀ ਜ਼ਿੰਦਗੀ ’ਚ ਕੁਝ ਵੱਖਰਾ ਕਰਕੇ ਦੁੱਖਾਂ ਨਾਲ ਛਿੜੀ ਜੰਗ ਨੂੰ ਜਿੱਤ ਕੇ ਆਪਣੀ ਵੱਖਰੀ ਪਛਾਣ ਬਣਾਈ ਹੈ। ਇਸ ਔਰਤ ਨੇ ਕਾਰ ਨੂੰ ਢਾਬਾ ਬਣਾ ਕੇ ਜਲੰਧਰ ’ਚ ਆਪਣੀ ਵੱਖਰੀ ਪਛਾਣ ਬਣਾਈ ਹੈ। 

ਇਹ ਵੀ ਪੜ੍ਹੋ : ਜਲੰਧਰ ਤੋਂ ਦੁਖਦਾਇਕ ਖ਼ਬਰ: ਪਤਨੀ ਦੀ ਲਾਸ਼ ਨੂੰ ਵੇਖ ਪਤੀ ਨੇ ਖ਼ੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ

PunjabKesari

‘ਜਗ ਬਾਣੀ’ ਨਾਲ ਗੱਲਬਾਤ ਕਰਦੇ ਹੋਏ ਮਨਿੰਦਰ ਕੌਰ ਨੇ ਦੱਸਿਆ ਕਿ ਛੋਟੀ ਜਿਹੀ ਉਮਰ ’ਚ ਉਸ ਦੇ ਮਾਂ-ਬਾਪ ਉਸ ਨੂੰ ਨਾਨਕੇ ਘਰ ਛੱਡ ਕੇ ਚਲੇ ਗਏ ਸਨ। ਉਨ੍ਹਾਂ ਦੱਸਿਆ ਕਿ ਮੇਰੇ ਪਿਤਾ ਬਾਹਰ ਸਨ ਅਤੇ ਮੇਰੇ ਮੰਮੀ ਮੈਨੂੰ ਚੌਥੀ ਕਲਾਸ ’ਚ ਪੜ੍ਹਦਿਆਂ ਮੇਰੀ ਨਾਨੀ ਕੋਲ ਡਵਿਡਾ ਹਰਿਆਣਾ ਹੁਸ਼ਿਆਰਪੁਰ ’ਚ ਛੱਡ ਕੇ ਚਲੇ ਗਏ ਸਨ। ਮੇਰੇ ਨਾਨੀ ਬਜ਼ੁਰਗ ਹੋਣ ਕਰਕੇ ਮੈਨੂੰ ਕਈ ਵਾਰ ਰਾਤ ਦੇ ਸਮੇਂ ਚਾਹ ਬਣਾਉਣ ਲਈ ਉਠਾ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਮੇਰੀ ਜ਼ਿੰਦਗੀ ਸਿਰਫ਼ ਘਰ ਵਿਚ ਰੋਟੀ ਅਤੇ ਚਾਹ ਬਣਾਉਣ ਵਾਸਤੇ ਹੀ ਰਹਿ ਗਈ। 

PunjabKesari

12ਵੀਂ ਜਮਾਤ ’ਚ ਪੜ੍ਹਦਿਆਂ ਹੋ ਗਿਆ ਸੀ ਵਿਆਹ
ਅੱਗੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਸਾਲ 2001 ’ਚ ਮੈਂ 12ਵੀਂ ਦੀ ਜਮਾਤ ਕੀਤੀ ਅਤੇ 2001 ਵਿਚ ਹੀ ਮੇਰਾ ਵਿਆਹ ਜਲੰਧਰ ਵਿਖੇ ਚੁਗਿੱਟੀ ਵਿਖੇ ਹੋ ਗਿਆ। ਪਿੰਡ ਦੀ ਹੋਣ ਕਰਕੇ ਮੈਂ ਘਰ ਦਾ ਸਾਰਾ ਕੰਮ ਕਰਦੀ ਸੀ। ਮੇਰੇ ਪਤੀ ਮਲੇਸ਼ੀਆ ’ਚ ਰਹਿੰਦੇ ਸਨ। ਘਰ ਦੇ ਹਾਲਾਤ ਇਹੋ ਜਿਹੇ ਹੋ ਗਏ ਸਨ ਕਿ ਮੇਰੇ ਪਤੀ ਬਾਹਰ ਵਿਦੇਸ਼ ਨਾ ਜਾ ਸਕੇ। ਅਸੀਂ ਫਿਰ ਕਿਰਾਏ ਦੇ ਮਕਾਨ ’ਚ ਰਹਿਣ ਲੱਗ ਗਏ ਸਨ ਅਤੇ ਮੇਰੇ ਪਤੀ ਇਥੇ ਗੱਡੀ ਚਲਾਉਂਦੇ ਸਨ। ਸਹੁਰੇ ਦੀ ਪੈਨਸ਼ਨ ਹੋਣ ਕਰਕੇ ਉਸ ਸਮੇਂ ਸਾਡੇ ਘਰ ਦਾ ਗੁਜ਼ਾਰਾ ਵੀ ਸਹੀ ਚੱਲਦਾ ਸੀ। ਇਕ ਦਿਨ ਮੇਰੇ ਪਤੀ ਕਿਸੇ ਨਾਲ ਮੋਟਰਸਾਈਕਲ ’ਤੇ ਜਾ ਰਹੇ ਸਨ ਕਿ ਅਚਾਨਕ ਇਨ੍ਹਾਂ ਨਾਲ ਹਾਦਸਾ ਵਾਪਰ ਗਿਆ।

ਇਹ ਵੀ ਪੜ੍ਹੋ : ਕੋਰੋਨਾ ਦੇ ਵੱਧਦੇ ਕੇਸਾਂ ਨੂੰ ਵੇਖਦਿਆਂ ਜਲੰਧਰ ਦੇ ਡੀ. ਸੀ. ਨੇ ਇਹ ਇਲਾਕੇ ਐਲਾਨੇ ਮਾਈਕ੍ਰੋ ਕੰਟੇਨਮੈਂਟ ਜ਼ੋਨ

PunjabKesari

ਇਸ ਦੌਰਾਨ ਫਿਰ ਮੇਰੇ ਸਹੁਰੇ ਦੀ ਵੀ ਮੌਤ ਹੋ ਗਈ ਅਤੇ ਮੇਰੇ ਬੱਚੇ ਦੋਵੇਂ ਬੇਟੇ ਉਸ ਸਮੇਂ ਬਹੁਤ ਹੀ ਛੋਟੇ ਸਨ। ਅਸੀਂ ਜਿੱਥੇ ਕਿਰਾਏ ਦੇ ਮਕਾਨ ’ਚ ਰਹਿੰਦੇ ਸੀ ਤਾਂ ਉਥੇ ਸਪੋਰਸ ਦੇ ਮੁੰਡੇ ਰਹਿੰਦੇ, ਜਿਨ੍ਹਾਂ ’ਚੋਂ ਇਕ ਮੁੰਡੇ ਨੇ ਕਿਹਾ ਕਿ ਸਾਡੀ ਰੋਟੀ ਬਣਾ ਦਿਆ ਕਰੋ। ਫਿਰ ਮੈਂ 5 ਮੁੰਡਿਆਂ ਦੀ ਰੋਟੀ ਘਰ ’ਚ ਹੀ ਬਣਾਉਂਦੀ ਸ਼ੁਰੂ ਕੀਤੀ ਅਤੇ ਫਿਰ ਮੈਂ ਹੋਲੀ-ਹੋਲੀ 50 ਮੁੰਡਿਆਂ ਤੱਕ ਦਾ ਖਾਣਾ ਬਣਾਉਣ ਲੱਗ ਗਈ। ਮੇਰੇ ਪਤੀ ਹਾਦਸੇ ਦੌਰਾਨ ਪੈਰ ’ਚ ਫੈਕਟਰ ਹੋਣ ਕਰਕੇ ਤਕਰੀਬਨ 3 ਤਿੰਨ ਸਾਲ ਬੈੱਡ ’ਤੇ ਰਹੇ, ਜਿਸ ਕਰਕੇ ਘਰ ਦਾ ਗੁਜ਼ਾਰਾ ਬੇਹੱਦ ਮੁਸ਼ਕਿਲ ਹੋ ਗਿਆ ਸੀ। ਹੋਲੀ-ਹੋਲੀ ਠੀਕ ਹੋਣ ਉਪਰੰਤ ਮਨਿੰਦਰ ਦੇ ਪਤੀ ਕੁਲਵਿੰਦਰ ਨੇ ਵੀ ਹੱਥ ਵੰਡਾਉਣਾ ਸ਼ੁਰੂ ਕੀਤਾ। 

ਇਹ ਵੀ ਪੜ੍ਹੋ : ਟਾਂਡਾ 'ਚ ਵੱਡੀ ਵਾਰਦਾਤ, ਔਰਤ ਦਾ ਗੋਲੀ ਮਾਰ ਕੇ ਕੀਤਾ ਕਤਲ

PunjabKesari

ਰਿਸ਼ਤੇਦਾਰਾਂ ਦੇ ਵੀ ਸੁਣਨੇ ਪਏ ਤਾਅਨੇ 
ਮਨਿੰਦਰ ਨੇ ਦੱਸਿਆ ਕਿ ਜਦੋਂ ਮੈਂ ਸਪੋਰਟਸ ਮੁੰਡਿਆਂ ਦਾ ਖਾਣਾ ਬਣਾਉਂਦੀ ਸੀ ਤਾਂ ਕਈ ਵਾਰ ਮੈਨੂੰ ਰਿਸ਼ਤੇਦਾਰਾਂ ਤੋਂ ਵੀ ਕਈ ਤਰ੍ਹਾਂ ਦੇ ਤਾਅਨੇ ਸੁਣਨੇ ਪਏ। ਜਦੋਂ ਸਪੋਰਟਸ ਦੇ ਮੁੰਡੇ ਪੀ. ਏ. ਪੀ. ਚਲੇ ਗਏ ਤਾਂ ਸਾਡਾ ਕੰਮ ਬੰਦ ਹੋਣ ਲੱਗ ਗਿਆ ਸੀ। ਉਸ ਸਮੇਂ ਇਹੋ ਜਿਹੇ ਹਾਲਾਤ ਵੀ ਬਣੇ ਕਿ ਮੈਂ ਦੂਜਿਆਂ ਦੇ ਘਰਾਂ ’ਚ ਜਾ ਕੇ ਕੰਮ ਵੀ ਕੀਤਾ। ਫਿਰ ਮੇਰੀ ਇਕ ਸਹੇਲੀ ਨੇ ਮੈਨੂੰ ਕਿਹਾ ਕਿ ਅਸੀਂ ਦੋਵੇਂ ਇਕੱਠੇ ਕੰਮ ਕਰਦੇ ਹਾਂ। ਮੇਰੇ ਪਤੀ ਦੇ ਇਕ ਦੋਸਤ ਨੇ ਸਾਨੂੰ ਗੱਡੀ ਦਿੱਤੀ ਅਤੇ ਫਿਰ ਅਸੀਂ ਉਸ ’ਤੇ ਸਾਰਾ ਢਾਬੇ ਦਾ ਕੰਮ ਕਰਨ ਲੱਗ ਗਏ। 

PunjabKesari

ਇਕ ਮਹੀਨੇ ਤੱਕ ਸਾਡਾ ਕੰਮ ਵਧੀਆ ਚਲਿਆ ਪਰ ਇਕ ਵਾਰੀ ਸਾਨੂੰ ਗੱਡੀ ਨਹੀਂ ਦਿੱਤੀ ਗਈ, ਜਿਸ ਕਰਕੇ ਸਾਨੂੰ ਬੇਹੱਦ ਮੁਸ਼ਕਿਲ ਹੋਈ। ਫਿਰ ਅਸੀਂ 300 ਰੁਪਏ ਦੇ ਕਿਰਾਏ ’ਤੇ ਆਟੋ ’ਚ ਖਾਣਾ ਲਿਆ ਕੇ ਵੇਚਣਾ ਸ਼ੁਰੂ ਕੀਤਾ ਅਤੇ ਫਿਰ ਇਕ ਸਰਦਾਰ ਜੀ ਨੇ ਸਾਡੀ ਮਦਦ ਕੀਤੀ ਅਤੇ 50 ਹਜ਼ਾਰ ਰੁਪਏ ਸਾਨੂੰ ਦਿੱਤੇ। ਜਿਸ ਤੋਂ ਬਾਅਦ ਅਸੀਂ ਹੋਲੀ-ਹੋਲੀ ਆਪਣੀ ਗੱਡੀ ਲੈ ਲਈ, ਜਿਸ ਨੂੰ ਮੇਰੇ ਪਤੀ ਹੀ ਚਲਾਉਂਦੇ ਹਨ। ਇਸ ਦੌਰਾਨ ਫਿਰ ਹੋਲੀ-ਹੋਲੀ ਸਾਡੀ ਜ਼ਿੰਦਗੀ ਕੁਝ ਸੁਖਾਵੀਂ ਹੋ ਗਈ। ਉਨ੍ਹਾਂ ਦੱਸਿਆ ਕਿ ਸਵੇਰੇ ਸਾਢੇ ਤਿੰਨ ਵਜੇ ਉੱਠ ਕੇ ਖਾਣਾ ਬਣਾਉਣ ਦਾ ਸਾਰਾ ਕੰਮ ਕਰਦੀ ਹਾਂ, ਜਿਸ ’ਚ ਮੇਰਾ ਪਰਿਵਾਰ ਵੀ ਬੇਹੱਦ ਸਾਥ ਦਿੰਦਾ ਹੈ। 

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 


shivani attri

Content Editor

Related News