ਚੰਡੀਗੜ੍ਹ : ਚੱਲਦੀ ਕਾਰ ਨੂੰ ਅਚਾਨਕ ਲੱਗੀ ਅੱਗ, ਮਸਾਂ ਬਚੇ ਮਾਮਾ-ਭਾਣਜਾ (ਵੀਡੀਓ)

07/17/2018 9:20:55 AM

ਚੰਡੀਗੜ੍ਹ (ਭਗਵਤ) : ਸ਼ਹਿਰ ਦੇ ਸੈਕਟਰ-25 'ਚ ਭਾਸਕਰ ਚੌਂਕ 'ਤੇ ਸੋਮਵਾਰ ਨੂੰ ਇਕ ਚੱਲਦੀ ਹੋਈ ਕਾਰ ਨੂੰ ਅਚਾਨਕ ਅੱਗ ਲੱਗ ਗਈ। ਜਿਸ ਸਮੇਂ ਗੱਡੀ ਨੂੰ ਅੱਗ ਲਈ, ਉਸ ਸਮੇਂ ਰਿਸ਼ਤੇ 'ਚ ਲੱਗਦੇ ਮਾਮਾ-ਭਾਣਜਾ ਇਸ 'ਚ ਸਵਾਰ ਸਨ, ਜੋ ਕਿ ਬਾਲ-ਬਾਲ ਬਚੇ। ਜਾਣਕਾਰੀ ਮੁਤਾਬਕ ਕਾਰ 'ਚ ਸਵਾਰ ਰਘੂਬੀਰ ਸਿੰਘ ਨੇ ਦੱਸਿਆ ਕਿ ਪਹਿਲਾਂ ਤਾਂ ਗੱਡੀ ਭਾਰੀ ਹੋ ਗਈ, ਇਸ ਲਈ ਜਿਵੇਂ ਹੀ ਉਨ੍ਹਾਂ ਨੇ ਸਾਈਡ 'ਤੇ ਗੱਡੀ ਰੋਕੀ ਤਾਂ ਉਸ 'ਚੋਂ ਧੂੰਆਂ ਨਿਕਲਣ ਲੱਗ ਪਿਆ ਅਤੇ ਦੇਖਦੇ ਹੀ ਦੇਖਦੇ ਗੱਡੀ ਨੂੰ ਅੱਗ ਲੱਗ ਗਈ, ਜਿਸ ਕਾਰਨ ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਪਰ ਚੰਗੀ ਗੱਲ ਇਹ ਰਹੀ ਹੈ ਕਿ ਗੱਡੀ 'ਚ ਸਵਾਰ ਦੋਹਾਂ ਵਿਅਕਤੀਆਂ ਨੇ ਸਮਾਂ ਰਹਿੰਦੇ ਆਪਣੀ ਜਾਨ ਬਚਾ ਲਈ। ਗੱਡੀ 'ਚ ਅੱਗ ਲੱਗਣ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਮੌਕੇ 'ਤੇ ਪੁੱਜੀ ਫਾਇਰ ਕਰਮੀਆਂ ਨੇ ਅੱਗ 'ਤੇ ਕਾਬੂ ਪਾਇਆ ਪਰ ਉਸ ਸਮੇਂ ਤੱਕ ਕਾਰ ਕਾਫੀ ਸੜ ਚੁੱਕੀ ਸੀ।


Related News