ਅੱਗ ਦੀ ਭੇਟ ਚੜ੍ਹੀ ਚਲਦੀ ਕਾਰ, ਇੰਝ ਬਚੀ ਡਰਾਈਵਰ ਦੀ ਜਾਨ (ਵੀਡੀਓ)

Monday, Mar 02, 2020 - 01:46 PM (IST)

ਹੁਸ਼ਿਆਰਪੁਰ (ਅਮਰੀਕ)— ਇਥੋਂ ਦੇ ਪਿੰਡ ਸ਼ਾਮ ਚੌਰਾਸੀ ਨੇੜੇ ਪੈਂਦੇ ਪਿੰਡ ਨੂਰਪੁਰ ਦੇ ਭੱਟੇ ਕੋਲ ਇਕ ਚਲਦੀ ਕਾਰ ਨੂੰ ਅੱਗ ਲੱਗ ਗਈ। ਅੱਗ ਦੀ ਭੇਟ ਚੜ੍ਹੀ ਗੱਡੀ ਮਹਿੰਦਰਾ ਸੀ। ਗਨੀਮਤ ਇਹ ਰਹੀ ਕਿ ਇਸ ਹਾਦਸੇ 'ਚ ਡਰਾਈਵਰ ਵਾਲ-ਵਾਲ ਬਚ ਗਿਆ।  

PunjabKesari

ਜਾਣਕਾਰੀ ਮੁਤਾਬਕ ਨੂਰਪੁਰ ਦੇ ਪਿੰਡ ਮੰਗੀ ਅਤੇ ਕਾਲਾ ਨਾਮ ਦੇ ਦੋ ਵਿਅਕਤੀ ਗੱਡੀ 'ਚ ਜਾ ਰਹੇ ਸਨ ਕਿ ਅਚਾਨਕ ਚਲਦੀ ਗੱਡੀ 'ਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਜਦੋਂ ਉਨ੍ਹਾਂ ਨੇ ਕਾਰ ਨੂੰ ਰੋਕ ਕੇ ਦੇਖਿਆ ਤਾਂ ਅਚਾਨਕ ਗੱਡੀ ਨੂੰ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਗੱਡੀ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਇਸ ਹਾਦਸੇ 'ਚ ਡਰਾਈਵਰ ਇਸ ਹਾਦਸੇ 'ਚ ਵਾਲ-ਵਾਲ ਬਚ ਗਿਆ ਹੈ।


author

shivani attri

Content Editor

Related News