ਭਾਰੀ ਮਾਤਰਾ ''ਚ ਸ਼ਰਾਬ ਸਣੇ ਕਾਰ ਚਾਲਕ ਕਾਬੂ

04/13/2018 4:00:46 AM

ਗੁਰਦਾਸਪੁਰ,  (ਵਿਨੋਦ)-  ਸਿਟੀ ਪੁਲਸ ਗੁਰਦਾਸਪੁਰ ਨੇ ਬੀਤੀ ਰਾਤ ਇਕ ਕਾਰ ਨੂੰ ਫੜ ਕੇ ਉਸ 'ਚੋਂ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਨੂੰ ਬਰਾਮਦ ਕਰ ਕੇ ਚਾਲਕ ਨੂੰ ਗ੍ਰਿਫਤਾਰ ਕੀਤਾ ਹੈ।
 ਸਿਟੀ ਪੁਲਸ ਸਟੇਸ਼ਨ ਇੰਚਾਰਜ ਸ਼ਾਮ ਲਾਲ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਲੋਕ ਅੰਮ੍ਰਿਤਸਰ ਤੋਂ ਸ਼ਰਾਬ ਖਰੀਦ ਕੇ ਗੁਰਦਾਸਪੁਰ ਇਲਾਕੇ ਵਿਚ ਲਿਆ ਕੇ ਦੋ ਨੰਬਰ 'ਚ ਵੇਚਦੇ ਹਨ। ਸੂਚਨਾ ਦੇ ਆਧਾਰ 'ਤੇ ਬੀਤੀ ਰਾਤ ਬਟਾਲਾ ਰੋਡ ਗੁਰਦਾਸਪੁਰ 'ਤੇ ਸਹਾਇਕ ਸਬ-ਇੰਸਪੈਕਟਰ ਜਸਵਿੰਦਰ ਸਿੰਘ ਦੀ ਅਗਵਾਈ ਵਿਚ ਵਿਸ਼ੇਸ਼ ਨਾਕਾਬੰਦੀ ਦੌਰਾਨ ਉਕਤ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ ਕਾਰ ਨੂੰ ਪਿੱਛੇ ਹੀ ਰੋਕ ਕੇ ਵਾਪਸ ਭੱਜਣ ਲੱਗਾ ਪਰ ਪੁਲਸ ਪਾਰਟੀ ਨੇ ਚਾਲਕ ਨੂੰ ਕਾਬੂ ਕਰ ਕੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣੀ ਪਛਾਣ ਹਰਪ੍ਰੀਤ ਸਿੰਘ ਵਾਸੀ ਪਿੰਡ ਮੰਝਪੁਰ ਜ਼ਿਲਾ ਅੰਮ੍ਰਿਤਸਰ ਵਜੋਂ ਦੱਸੀ। ਕਾਰ ਦੀ ਤਾਲਾਸ਼ੀ ਲੈਣ 'ਤੇ ਉਸ 'ਚੋਂ 26 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ ਹੋਈ। 


Related News