ਕਾਰ ਚਾਲਕ ਕੁੜੀ ਦੀ ਧੌਂਸ: ਝਰੀਟ ਵੱਜਣ ਕਾਰਨ ਐਕਟਿਵਾ ਸਵਾਰ ਭੈਣ-ਭਰਾ ਨੂੰ ਬੁਰੀ ਤਰ੍ਹਾਂ ਕੁੱਟਿਆ

Friday, Aug 28, 2020 - 04:33 PM (IST)

ਕਾਰ ਚਾਲਕ ਕੁੜੀ ਦੀ ਧੌਂਸ: ਝਰੀਟ ਵੱਜਣ ਕਾਰਨ ਐਕਟਿਵਾ ਸਵਾਰ ਭੈਣ-ਭਰਾ ਨੂੰ ਬੁਰੀ ਤਰ੍ਹਾਂ ਕੁੱਟਿਆ

ਫਿਰੋਜ਼ਪੁਰ (ਸੰਨੀ ਚੋਪੜਾ): ਸਮਾਜ 'ਚ ਤੁਸੀਂ ਇਹ ਆਮ ਹੀ ਸੁਣਿਆ ਹੋਵੇਗਾ ਕਿ ਮੁੰਡਿਆਂ ਵਲੋਂ ਗੁੰਡਾਗਰਦੀ ਕੀਤੀ ਜਾਂਦੀ ਹੈ ਪਰ ਇਹ ਗੱਲ ਸੁਣ ਕੇ ਹੈਰਾਨ ਹੋ ਜਾਓਗੇ ਕਿ ਇਕ ਕੁੜੀ ਵਲੋਂ ਆਪਣੀ ਕਾਰ ਦੇ ਨਾਲ ਐਕਟਿਵਾ ਲੱਗ ਜਾਣ 'ਤੇ ਐਕਟਿਵਾ ਸਵਾਰ 2 ਭੈਣ ਭਰਾਵਾਂ 'ਤੇ ਸ਼ਰੇਆਮ ਗੁੰਡਾਗਰਦੀ ਕੀਤੀ ਗਈ। ਤਾਜ਼ਾ ਮਾਮਲਾ ਫ਼ਿਰੋਜ਼ਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਭਰਾ ਭੈਣ ਆਪਣੇ ਮੋਟਰਸਾਈਕਲ 'ਤੇ ਜਾ ਰਹੇ ਸਨ ਕਿ ਇਕ ਕਾਰ ਦੇ ਨਾਲ ਉਨ੍ਹਾਂ ਦੀ ਐਕਟਿਵਾ ਰਗੜ ਗਈ, ਜਿਸ ਨੂੰ ਉਹ ਨਾਰਮਲ ਗੱਲ ਸਮਝ ਕੇ ਅੱਗੇ ਨਿਕਲ ਗਏ ਪਰ ਚਾਰ ਚਾਲਕ ਕੁੜੀ ਨੇ ਉਨ੍ਹਾਂ ਭਰਾ-ਭੈਣ ਦੇ ਪਿੱਛੇ ਕਾਰ ਭਜਾ ਕੇ ਪੈਟਰੋਲ ਪੰਪ 'ਤੇ ਆ ਕੇ ਮਾਕੁੱਟ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ:  ਗੁੰਡਾਗਰਦੀ ਦੀ ਇੰਤਹਾਅ: ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੀਤਾ ਜਬਰ-ਜ਼ਿਨਾਹ

PunjabKesari

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭੈਣ ਅਮਰਿੰਦਰ ਸਿੰਘ ਅਤੇ ਰਮਨਪ੍ਰੀਤ ਕੌਰ ਨੇ ਦੱਸਿਆ ਕਿ ਇੰਨਾ ਹੀ ਬਸ ਨਹੀਂ, ਜਦੋਂ ਉਹ ਇਕ ਪੈਟਰੋਲ ਪੰਪ 'ਤੇ ਤੇਲ ਪਵਾਉਣ ਲਈ ਰੁਕੇ ਤਾਂ ਕਾਰ ਚਾਲਕ ਕੁੜੀ ਨੇ ਪਿੱਛੇ ਕਾਰ ਲਗਾ ਕੇ ਉਨ੍ਹਾਂ ਨੂੰ ਪੈਟਰੋਲ ਪੰਪ 'ਤੇ ਸ਼ਰੇਆਮ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਨੂੰ ਬੇਹੱਦ ਜ਼ਿਆਦਾ ਬੇਇੱਜ਼ਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਉਸ ਕੁੜੀ ਨੇ ਉਨ੍ਹਾਂ ਨੂੰ ਬੋਤਲ ਮਾਰ ਕੇ ਜ਼ਖ਼ਮੀ ਕਰਨ ਦੀ ਕੋਸ਼ਿਸ਼ ਵੀ ਕੀਤੀ। ਮਾਰਕੁੱਟ ਦੌਰਾਨ ਉਨ੍ਹਾਂ ਨੂੰ ਕਾਫ਼ੀ ਅੰਦਰੂਨੀ ਸੱਟਾਂ ਵੀ ਲੱਗੀਆਂ, ਜਿਸ ਦੇ ਬਾਅਦ ਪਰਿਵਾਰ ਵਲੋਂ ਕੁੜੀ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਅਤੇ ਪੁਲਸ ਨੂੰ ਰਿਪੋਰਟ ਕੀਤੀ ਗਈ।

ਇਹ ਵੀ ਪੜ੍ਹੋ:  ਪਰਮਿੰਦਰ ਢੀਂਡਸਾ ਦੀ ਪਤਨੀ ਨੂੰ ਵੀ ਹੋਇਆ ਕੋਰੋਨਾ, ਪਿਓ-ਪੁੱਤ ਹੋਏ ਇਕਾਂਤਵਾਸ


author

Shyna

Content Editor

Related News