ਚੈਕਿੰਗ ਕਰਨ ਗਏ ਏ. ਐੱਸ. ਆਈ ’ਤੇ ਚੜ੍ਹਾਈ ਕਾਰ, ਟੁੱਟੀ ਲੱਤ

Sunday, Aug 15, 2021 - 01:23 PM (IST)

ਚੈਕਿੰਗ ਕਰਨ ਗਏ ਏ. ਐੱਸ. ਆਈ ’ਤੇ ਚੜ੍ਹਾਈ ਕਾਰ, ਟੁੱਟੀ ਲੱਤ

ਪਟਿਆਲਾ (ਬਲਜਿੰਦਰ) : ਸ਼ਹਿਰ ਦੇ ਲੀਲਾ ਭਵਨ ਇਲਾਕੇ ਵਿਚ ਪਿਛਲੇ ਕਈ ਦਿਨਾਂ ਤੋਂ ਉੱਚੀ ਸਪੀਕਰ ਲਗਾ ਕੇ ਕਾਰ ’ਚ ਘੁੰਮ ਰਹੇ ਵਿਅਕਤੀ ਨੂੰ ਜਦੋਂ ਮਾਡਲ ਟਾਉਨ ਚੌਕੀ ਦਾ ਏ. ਐੱਸ. ਆਈ. ਸੂਬਾ ਸਿੰਘ ਚੈਕਿੰਗ ਕਰਨ ਲਈ ਗਿਆ ਤਾਂ ਕਾਰ ਡਰਾਇਵਰ ਨੇ ਥੱਲੇ ਉਤਰਨ ਦੀ ਬਜਾਏ ਉਸ ’ਤੇ ਗੱਡੀ ਚੜ੍ਹਾ ਦਿੱਤੀ ਅਤੇ ਉਸ ਨੂੰ ਕਾਫੀ ਦੂਰ ਤੱਕ ਘੜੀਸ ਕੇ ਲੈ ਗਿਆ। ਇਸ ਹਾਦਸੇ ਵਿਚ ਏ. ਐੱਸ. ਆਈ ਦੀ ਲੱਤ ਟੁੱਟ ਗਈ ਅਤੇ ਉਸ ਨੂੰ ਜ਼ਖਮੀ ਹਾਲਤ ਵਿਚ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿਥੇ ਉਹ ਜੇਰੇ ਇਲਾਜ ਹੈ।

ਇਹ ਵੀ ਪੜ੍ਹੋ : ਸਨਕੀ ਪਤੀ ਦੇ ਤਸ਼ੱਦਦ ਅੱਗੇ ਹਾਰੀ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ, ਪੂਰੀ ਘਟਨਾ ਜਾਣ ਹੋਵੋਗੇ ਹੈਰਾਨ

ਇਸ ਸਬੰਧ ’ਚ ਡੀ. ਐੱਸ. ਪੀ. ਸਿਟੀ-1 ਹੇਮੰਤ ਸ਼ਰਮਾ ਨੇ ਦੱਸਿਆ ਕਿ ਇਸ ਮਾਮਲੇ ’ਚ ਕਾਰ ਡਰਾਇਵਰ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕਰ ਲਿਆ ਹੈ। ਗੱਡੀ ’ਤੇ ਹਰਿਆਣਾ ਦਾ ਨੰਬਰ ਲੱਗਿਆ ਹੋਇਆ ਸੀ, ਜੋ ਕਿ ਟਰੇਸ ਕਰ ਲਿਆ ਗਿਆ ਹੈ। ਦੇਖਣਾ ਇਹ ਹੋਵੇਗਾ ਕਿ ਆਖਰ ਗੱਡੀ ਦੇ ਅੰਦਰ ਕੌਣ ਸੀ। ਉਨ੍ਹਾਂ ਦੱਸਿਆ ਕਿ ਏ. ਐੱਸ. ਆਈ. ਸੂਬਾ ਸਿੰਘ ਦਾ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਲੱਤ ਦਾ ਇਲਾਜ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਸਕੂਲਾਂ ’ਚ ਕੋਰੋਨਾ ਕੇਸ ਆਉਣ ਤੋਂ ਬਾਅਦ ਸਥਿਤੀ ’ਤੇ ਖੁਦ ਨਜ਼ਰ ਰੱਖ ਰਹੇ ਨੇ ਸਿੱਖਿਆ ਮੰਤਰੀ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News