ਕਾਰ ਤੇ ਤਿੰਨ ਮੋਟਰਸਾਈਕਲਾਂ ''ਚ ਟੱਕਰ; 1 ਦੀ ਮੌਤ
Friday, Jun 09, 2017 - 01:04 AM (IST)
ਰੂਪਨਗਰ, (ਵਿਜੇ)- ਰੰਗੀਲਪੁਰ ਤੋਂ ਮੀਆਂਪੁਰ ਮਾਰਗ 'ਤੇ ਇਕ ਕਾਰ ਚਾਲਕ ਨੇ ਤਿੰਨ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਸ਼ਾਮ 6.30 ਵਜੇ ਰੰਗੀਲਪੁਰ-ਮੀਆਂਪੁਰ ਮਾਰਗ 'ਤੇ ਕਾਰ ਚਾਲਕ (ਐਸਟੀਮ) ਸਰਬਜੀਤ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਭੱਦਲ ਰੂਪਨਗਰ ਵੱਲੋਂ ਆ ਰਿਹਾ ਸੀ, ਜਿਸ ਨੇ ਪਹਿਲਾਂ ਮੋਟਰਸਾਈਕਲ ਸਵਾਰ ਨਿਰਮਲ ਸਿੰਘ (72) ਪੁੱਤਰ ਹਰਭਜਨ ਸਿੰਘ ਵਾਸੀ ਮਾਣਕ ਮਾਜਰਾ ਨੂੰ ਟੱਕਰ ਮਾਰੀ। ਇਸ ਤੋਂ ਬਾਅਦ ਇਸੇ ਕਾਰ ਚਾਲਕ ਨੇ ਦੋ ਹੋਰ ਮੋਟਰਸਾਈਕਲਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਹਾਦਸੇ 'ਚ ਜ਼ਖਮੀ ਹੋਏ ਮੋਟਰਸਾਈਕਲ ਸਵਾਰਾਂ ਸੁਦਾਮਾ (35) ਪੁੱਤਰ ਰਾਮ ਬਲੀ ਵਾਸੀ ਭਿਓਰਾ, ਨਿਰਮਲ ਸਿੰਘ (72) ਪੁੱਤਰ ਹਰਭਜਨ ਸਿੰਘ ਵਾਸੀ ਮਾਣਕ ਮਾਜਰਾ ਅਤੇ ਗੁਰਪ੍ਰੀਤ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਟੌਂਸਾ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ।
ਨਿਰਮਲ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀ.ਜੀ.ਆਈ. ਰੈਫਰ ਕਰ ਕੀਤਾ ਗਿਆ ਪਰ ਉਸ ਨੇ ਰਸਤੇ 'ਚ ਦਮ ਤੋੜ ਦਿੱਤਾ। ਦੂਜੇ ਪਾਸੇ, ਹਾਦਸੇ 'ਚ ਕਾਰ ਚਾਲਕ ਖੁਦ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।
