ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ 1 ਜ਼ਖਮੀ

06/23/2018 12:08:43 AM

ਕਾਠਗਡ਼੍ਹ, (ਰਾਜੇਸ਼)- ਚੰਡੀਗਡ਼੍ਹ-ਨਵਾਂਸ਼ਹਿਰ ਹਾਈਵੇ ’ਤੇ ਕਾਰ ਤੇ ਮੋਟਰਸਾਈਕਲ ਦੀ ਟੱਕਰ ’ਚ ਇਕ ਵਿਅਕਤੀ ਜ਼ਖਮੀ ਹੋ ਗਿਆ। ਜਾਣਕਾਰੀ ਦਿੰਦੇ ਹੋਏ ਹੌਲਦਾਰ ਕੁਲਦੀਪ ਸਿੰਘ, ਕਾਂਸਟੇਬਲ ਰਾਜ ਕੁਮਾਰ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 9 ਵਜੇ ਚੰਡੀਗਡ਼੍ਹ-ਨਵਾਂਸ਼ਹਿਰ ਹਾਈਵੇ ’ਤੇ ਸਥਿਤ ਰਿਆਤ ਕਾਲਜ ਨਜ਼ਦੀਕ ਕਾਰ ਤੇ ਮੋਟਰਸਾਈਕਲ ਦੀ ਟੱਕਰ ਹੋ ਗਈ।
ਉਨ੍ਹਾਂ ਦੱਸਿਆ ਕਿ ਆਲਟੋ ਕਾਰ, ਜੋ ਚੰਡੀਗਡ਼੍ਹ ਵੱਲੋਂ ਆ ਰਹੀ ਸੀ, ਨੂੰ ਟੋਨੀ ਚਲਾ ਰਿਹਾ ਸੀ, ਜਦਕਿ ਬਲਾਚੌਰ ਸਾਈਡ ਤੋਂ ਮੋਟਰਸਾਈਕਲ, ਜਿਸਨੂੰ ਗੁਲਸ਼ਨ ਮਾਨ ਚਲਾ ਰਿਹਾ ਸੀ, ਆ ਰਿਹਾ ਸੀ।
ਜਦੋਂ ਇਹ ਰਿਆਤ ਕਾਲਜ ਨਜ਼ਦੀਕ ਪਹੁੰਚੇ ਤਾਂ ਦੋਵਾਂ ਦੀ ਟੱਕਰ ਹੋ ਗਈ, ਹਾਦਸੇ ’ਚ ਮੋਟਰਸਾਈਕਲ ਸਵਾਰ ਗੁਲਸ਼ਨ ਮਾਨ ਪੁੱਤਰ ਰਮਨ ਵਾਸੀ ਰੱਕਡ਼ਾਂ ਢਾਹਾਂ ਜ਼ਖਮੀ ਹੋ ਗਿਆ, ਜਿਸ ਨੂੰ ਰਿਆਤ ਕਾਲਜ ਦੀ ਐਂਬੂਲੈਂਸ ਨੇ ਰੋਪਡ਼ ਸਿਵਲ ਹਸਪਤਾਲ ਪਹੁੰਚਾਇਆ, ਹਾਦਸੇ ਦੀ ਸੂਚਨਾ ਮਿਲਦੇ ਹੀ ਆਸਰੋਂ ਚੌਂਕੀ ਦੇ ਏ.ਐੱਸ.ਆਈ.ਰਾਮ ਸ਼ਾਹ ਪੁਲਸ ਟੀਮ ਸਮੇਤ ਪਹੁੰਚੇ ਤੇ ਹਾਦਸੇ ਦੀ ਛਾਣਬੀਣ ਸ਼ੁਰੂ ਕੀਤੀ ਗਈ।  


Related News