ਕਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ''ਚ ਦੋ ਬੱਚੇ ਜ਼ਖਮੀ

Wednesday, Aug 02, 2017 - 05:53 PM (IST)

ਕਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ''ਚ ਦੋ ਬੱਚੇ ਜ਼ਖਮੀ


ਜਲਾਲਾਬਾਦ(ਟੀਨੂੰ, ਦੀਪਕ) - ਸਥਾਨਕ ਫਾਜ਼ਿਲਕਾ ਰੋਡ 'ਤੇ ਸਥਿਤ ਪਿੰਡ ਟਿਵਾਨਾ ਕਲਾਂ ਦੇ ਮੌੜ 'ਤੇ ਅੱਜ ਸਵੇਰੇ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਟੱਕਰ ਕਾਰਨ ਦੋ ਬੱਚੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਾਦਸੇ ਵਾਲੀ ਥਾਂ ਦੇ ਨਜ਼ਦੀਕ ਮੌਜੂਦ ਲੋਕਾਂ ਵੱਲੋਂ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ।
ਸਰਕਾਰੀ ਹਸਪਤਾਲ 'ਚ ਜ਼ਖਮੀ ਬੱਚਿਆਂ ਦੇ ਮਾਪਿਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਨੀ ਕੁਮਾਰ (10) ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਫ਼ਲੀਆਂ ਵਾਲਾ ਜੋ ਆਪਣੇ ਮਾਮੇ ਦੇ ਲੜਕੇ ਸੋਮਤ (14) ਪੁੱਤਰ ਰਾਜ ਸਿੰਘ ਵਾਸੀ ਪਿੰਡ ਟਿਵਾਨਾ ਕਲਾਂ ਜਲਾਲਾਬਾਦ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਫਾਜ਼ਿਲਕਾ-ਜਲਾਲਾਬਾਦ ਮੁੱਖ ਮਾਰਗ 'ਤੇ ਸਥਿਤ ਜੋਸਨ ਰਾਈਸ ਮਿੱਲ ਤੋਂ ਕੰਮ ਖ਼ਤਮ ਕਰਕੇ ਆਪਣੇ ਪਿੰਡ ਟਿਵਾਨਾਂ ਕਲਾਂ ਵਿਖੇ ਘਰ ਵਾਪਿਸ ਆ ਰਹੇ ਸਨ। ਇਸ ਦੌਰਾਨ ਜਦੋਂ ਉਹ ਪਿੰਡ ਟਿਵਾਨਾਂ ਕਲਾਂ ਨੂੰ ਜਾਂਦੀ ਸੜਕ ਵਾਲੇ ਮੌੜ 'ਤੇ ਪੁੱਜੇ ਅਤੇ ਮੌੜ ਮੁੜਣ ਲੱਗੇ ਤਾਂ ਉਨ੍ਹਾਂ ਦੇ ਮੋਟਰਸਾਈਕਲ ਦੀ ਟੱਕਰ ਪਿੱਛੇ ਫਾਜ਼ਿਲਕਾ ਸਾਈਡ ਤੋਂ ਆ ਰਹੀ ਕਾਰ ਨਾਲ ਹੋ ਗਈ। ਟੱਕਰ ਇੰਨ੍ਹੀਂ ਜ਼ਬਰਦਸਤ ਸੀ ਕਿ ਮੋਟਰਸਾਈਕਲ ਰੋਡ ਤੋਂ ਕੁਝ ਦੂਰੀ 'ਤੇ ਸਥਿਤ ਖੇਤਾਂ 'ਚ ਜਾ ਡਿੱਗਾ ਅਤੇ ਬੱਚੇ ਸੜਕ ਵੀ ਡਿੱਗ ਪਏ। ਸੜਕ 'ਤੇ ਡਿੱਗਣ ਕਰਕੇ ਬੱਚੇ ਨੂੰ ਕਾਫੀ ਸੱਟਾਂ ਲੱਗ ਗਈਆਂ ਅਤੇ ਉਹ ਜ਼ਖਮੀ ਹੋ ਗਏ ਜਿਨ੍ਹਾਂ ਦਾ ਇਲਾਜ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਵਿਖੇ ਚੱਲ ਰਿਹਾ ਹੈ।


Related News