ਕਾਰ ''ਚ ਬੈਠੀ ਆਪਣੀ ਭੈਣ ਨੂੰ ਮਿਲ ਲਵੋ, ਇੰਨੇ ਵਿਚ ਢਾਈ ਤੋਲੇ ਸੋਨੇ ਦੀਆਂ ਚੂੜੀਆਂ ਲਾਹ ਕੇ ਲੈ ਗਏ ਲੁਟੇਰੇ

Saturday, Aug 10, 2024 - 11:28 AM (IST)

ਕਾਰ ''ਚ ਬੈਠੀ ਆਪਣੀ ਭੈਣ ਨੂੰ ਮਿਲ ਲਵੋ, ਇੰਨੇ ਵਿਚ ਢਾਈ ਤੋਲੇ ਸੋਨੇ ਦੀਆਂ ਚੂੜੀਆਂ ਲਾਹ ਕੇ ਲੈ ਗਏ ਲੁਟੇਰੇ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਪਿਛਲੀ ਦਿਨੀ ਦੀਨਾਨਗਰ ਵਿਖੇ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਦੌਰਾਨ ਇਕ ਪੈਦਲ ਜਾ ਰਹੀ ਔਰਤ ਕੋਲੋਂ ਇੱਕ ਕਾਰ ਸਵਾਰ ਨੇੜੇ ਕਾਰ ਕਰਕੇ ਉਸ ਨੂੰ ਆਪਣੀ ਭੈਣ ਨੂੰ ਮਿਲਣ ਦਾ ਝਾਂਸਾ ਦੇ ਕੇ ਕਰੀਬ ਢਾਈ ਤੋਲੇ ਦੀਆਂ 2 ਸੋਨੇ ਦੀਆਂ ਚੂੜੀਆਂ ਲੈ ਕੇ ਫਰਾਰ ਹੋ ਗਏ ਸਨ ਜਿਸ ਨੂੰ ਲੈ ਕੇ ਪੁਲਸ ਵੱਲੋਂ ਅੱਜ ਨਾਲਮੂ ਦੋ ਔਰਤਾਂ ਸਮੇਤ ਦੋ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਪੁਲਸ ਤੇ ਜਾਂਚ ਅਧਿਕਾਰੀ ਨਰੇਸ਼ ਕੁਮਾਰ ਨੇ ਦੱਸਿਆ ਕਿ ਅਨੀਤਾ ਪਤਨੀ ਦੀਪ ਕੁਮਾਰ ਵਾਸੀ ਮਾਸਟਰ ਕਾਲੋਨੀ ਵਾਸੀ ਦੀਨਾਨਗਰ ਆਪਣੇ ਪਤੀ ਨਾਲ ਮੋਟਰਸਾਇਕਲ 'ਤੇ ਸਵਾਰ ਹੋ ਕੇ ਰਾਮ ਸਰਨਮ ਆਸ਼ਰਮ ਮੱਥਾ ਟੇਕ ਕੇ ਵਾਪਸ ਘਰ ਨੂੰ ਜਾ ਰਹੇ ਸੀ। ਇਸ ਦੌਰਾਨ ਜਦੋਂ ਉਹ ਜੀ.ਟੀ ਰੋਡ ਕਾਲੀ ਮਾਤਾ ਮੰਦਿਰ ਮੋੜ ਨੇੜੇ ਪੁੱਜੇ ਤਾਂ ਉਸਦੇ ਪਤੀ ਉਸਨੂੰ ਉਤਾਰ ਕੇ ਦੁੱਧ ਲੈਣ ਚਲਾ ਗਿਆ ਅਤੇ ਔਰਤ ਪੈਦਲ ਹੀ ਆਪਣੇ ਘਰ ਵੱਲ ਚੱਲ ਪਈ। 

ਇਸ ਦੌਰਾਨ ਜਦੋਂ ਉਹ ਗੁਪਤਾ ਫੈਕਟਰੀ ਦੇ ਮੇਨ ਗੇਟ ਸਾਹਮਣੇ ਪੁੱਜੀ ਤਾਂ ਇਕ ਚਿੱਟੇ ਰੰਗ ਦੀ ਸਵਿਫਟ ਕਾਰ ਪਿੱਛੇ ਤੋਂ ਆਈ ਉਨ੍ਹਾਂ ਬਰਾਬਰ ਖੜ੍ਹੀ ਕਰਕੇ ਕਿਹਾ ਕਿ ਆਪਣੀ ਭੈਣ ਨੂੰ ਮਿਲ ਲਵੋ ਅਤੇ ਕਾਰ ਦੀ ਪਿਛਲੀ ਸੀਟ ਤੇ ਦੋ ਔਰਤਾਂ ਬੈਠੀਆਂ ਸਨ ਜਿਨਾਂ ਵਿਚੋ ਇਕ ਔਰਤ ਨੇ ਕਾਰ ਵਿਚ ਬੈਠੀ ਨੇ ਮੈਨੂੰ ਨੂੰ ਗੱਲਵਕੜੀ ਪਾ ਲਈ ਅਤੇ ਦੂਸਰੀ ਔਰਤ ਨੇ ਉਸਦੀ ਸੱਜੀ ਬਾਂਹ ਫੜ ਕੇ ਪਾਈਆਂ ਸੋਨੇ ਦੀਆਂ ਦੋ ਚੂੜੀਆਂ ਕਰੀਬ ਢਾਈ ਤੋਲੇ ਜ਼ਬਰਦਸਤੀ ਲਾਹ ਲਈਆਂ ਅਤੇ ਧੱਕਾ ਦੇ ਕੇ ਕਾਰ ਭਜਾ ਕੇ ਗੁਰਦਾਸਪੁਰ ਸਾਈਡ ਨੂੰ ਫਰਾਰ ਹੋ ਗਏ। ਪੁਲਸ ਵੱਲੋਂ ਸੀ. ਸੀ. ਟੀ. ਵੀ. ਕੈਮਰੇ ਦੀ ਪੜਤਾਲ ਕਰਨ ਉਪਰੰਤ ਮੁੱਦਈ ਦੇ ਬਿਆਨਾਂ ਦੇ ਆਧਾਰ 'ਤੇ ਸਵਿਫਟ ਕਾਰ ਵਿਚ ਸਵਾਰ ਦੋ ਔਰਤਾਂ ਅਤੇ ਦੋ ਨਾਮਲੂਮ ਵਿਅਕਤੀਆਂ ਖ਼ਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 


author

Gurminder Singh

Content Editor

Related News