ਕਾਰ ਨੇ ਸਕੂਟਰੀ ਨੂੰ ਮਾਰੀ ਫੇਟ, ਮਹਿਲਾ ਦੀ ਮੌਤ
Tuesday, Mar 19, 2019 - 05:28 PM (IST)
ਪਟਿਆਲਾ (ਬਲਜਿੰਦਰ) : ਸ਼ਹਿਰ ਦੇ ਸਨੋਰ ਰੋਡ 'ਤੇ ਇਕ ਤੇਜ਼ ਰਫਤਾਰ ਕਾਰ ਡਰਾਵਿਰ ਨੇ ਸਕੂਟਰੀ 'ਤੇ ਜਾ ਰਹੀ ਮਹਿਲਾ ਨੂੰ ਫੇਟ ਮਾਰ ਦਿੱਤੀ। ਜਿਸ ਵਿਚ ਮਹਿਲਾ ਦੀ ਮੌਤ ਹੋ ਗਈ। ਪੁਲਸ ਨੇ ਇਸ ਮਾਮਲੇ ਵਿਚ ਮਹਿਲਾ ਦੇ ਪੁੱਤਰ ਜਸਬੀਰ ਕੁਮਾਰ ਪੁੱਤਰ ਹਰੀ ਚੰਦ ਵਾਸੀ ਘੁਮਾਰਾ ਵਾਲਾ ਮੁਹੱਲਾ ਸਨੋਰੀ ਗੇਟ ਪਟਿਆਲਾ ਦੀ ਸ਼ਿਕਾਇਤ 'ਤੇ ਅਣਪਛਾਤੇ ਕਾਰ ਡਰਾਇਵਰ ਖਿਲਾਫ 279, 304 ਏ ਅਤੇ 427 ਆਈ. ਪੀ. ਸੀ. ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤ ਕਰਤਾ ਮੁਤਾਬਕ ਉਹ ਅਤੇ ਉਸ ਦੀ ਮਾਂ ਸ਼ਕੁੰਤਲਾ ਦੇਵੀ ਸਕੂਟਰੀ 'ਤੇ ਸਵਾਰ ਹੋ ਕੇ ਚੀਮਾ ਬਾਗ ਕਲੋਨੀ ਕੋਲ ਜਾ ਰਹੇ ਸਨ, ਜਿਥੇ ਉਕਤ ਕਾਰ ਡਰਾਇਵਰ ਨੇ ਤੇਜ਼ ਰਫਤਾਰ ਕਾਰ ਲਿਆ ਕੇ ਉਸ ਦੀ ਸਕੂਟਰੀ ਵਿਚ ਮਾਰੀ, ਜਿਸ ਵਿਚ ਉਸ ਨੂੰ ਕਾਫੀ ਸੱਟਾਂ ਲੱਗੀਆਂ ਅਤੇ ਉਸਦੀ ਮਾਂ ਦੀ ਮੌਤ ਹੋ ਗਈ।