ਕਾਰ ਦਾ ਸ਼ੀਸ਼ਾ ਤੋੜ ਕੇ ਚੋਰਾਂ ਨੇ ਉਡਾਇਆ ਲੈਪਟਾਪ ਅਤੇ ਨਗਦੀ
Friday, Aug 04, 2017 - 03:54 PM (IST)
ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਕਾਰ ਦਾ ਸ਼ੀਸ਼ਾ ਤੋੜ ਕੇ ਲੈਪਟਾਪ ਅਤੇ ਨਗਦੀ ਚੋਰੀ ਕਰਨ ਦੇ ਦੋਸ਼ ਵਿਚ ਪੁਲਸ ਨੇ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਅਸ਼ੋਕ ਸ਼ਰਮਾ ਨੇ ਦੱਸਿਆ ਕਿ ਸ਼ਹਿਨਾਜ਼ ਕੌੜਾ ਪੁੱਤਰ ਰਾਜ ਕੁਮਾਰ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਮੈਂ ਹੋਟਲ ਵਿਚ ਖਾਣਾ ਖਾਣ ਲਈ ਆਪਣੀ ਗੱਡੀ ਹੋਟਲ ਦੇ ਬਾਹਰ ਖੜੀ ਕਰਕੇ ਕੇ ਚਲਾ ਗਿਆ।
ਇਸ ਦੌਰਾਨ ਅਣਪਛਾਤੇ ਚੋਰਾਂ ਨੇ ਕਾਰ ਦਾ ਸ਼ੀਸ਼ਾ ਤੋੜ ਕੇ ਲੈਪਟਾਪ, ਆਧਾਰ ਕਾਰਡ, ਪੈਨ ਕਾਰਡ, ਕੰਪਨੀ ਦਾ ਕਾਰਡ ਅਤੇ 3000 ਦੀ ਨਗਦੀ ਚੋਰੀ ਕਰ ਲਈ। ਪੁਲਸ ਨੇ ਉਕਤ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।
