ਕਾਰ ਤੋਂ ਮਿਲੀ ਪਿਸਤੌਲ, ਮੈਗਜੀਨ ਤੇ ਕਾਰਤੂਸ, 1 ਗ੍ਰਿਫਤਾਰ

Sunday, Mar 24, 2019 - 05:12 PM (IST)

ਕਾਰ ਤੋਂ ਮਿਲੀ ਪਿਸਤੌਲ, ਮੈਗਜੀਨ ਤੇ ਕਾਰਤੂਸ, 1 ਗ੍ਰਿਫਤਾਰ

ਫਿਰੋਜ਼ਪੁਰ (ਮਲਹੋਤਰਾ) : ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਜ਼ਿਲੇ ਵਿਚ ਪੁਲਸ ਵੱਲੋਂ ਲਾਏ ਜਾ ਰਹੇ ਨਾਕਿਆਂ ਦੌਰਾਨ ਥਾਣਾ ਸਿਟੀ ਪੁਲਸ ਨੇ ਕਾਰ ਸਵਾਰ ਨੂੰ ਪਿਸਤੌਲ, ਮੈਗਜੀਨ ਤੇ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਹੈ। ਏ.ਐਸ.ਆਈ. ਮੇਜਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਵਿਚ ਟੀਮ ਨੇ ਪੁੱਡਾ ਕਲੋਨੀ ਦੇ ਖਾਲੀ ਪਲਾਟਾਂ ਕੋਲ ਨਾਕਾ ਲਾਇਆ ਹੋਇਆ ਸੀ ਤਾਂ ਵੈਕਸਵੇਗਨ ਕਾਰ ਵਿਚ ਸ਼ੱਕੀ ਹਾਲਤ ਵਿਚ ਆ ਰਹੇ ਇਕ ਵਿਅਕਤੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸ ਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ। 
ਇਸ ਦੌਰਾਨ ਪੁਲਸ ਜਵਾਨਾਂ ਵੱਲੋਂ ਉਸ ਨੂੰ ਕਾਬੂ ਕਰਕੇ ਗੱਡੀ ਦੀ ਤਲਾਸ਼ੀ ਲਈ ਤਾਂ ਗੱਡੀ ਦੇ ਡੈਸ਼ਬੋਰਡ ਤੋਂ 32 ਬੋਰ ਦੀ ਪਿਸਤੌਲ, ਮੈਗਜੀਨ ਤੇ 3 ਕਾਰਤੂਸ ਬਰਾਮਦ ਹੋਏ ਜਿਸ ਸਬੰਧੀ ਕਾਰ ਚਾਲਕ ਕੋਈ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਦੋਸ਼ੀ ਦੀ ਪਛਾਣ ਗੁਰਪ੍ਰੀਤ ਸਿੰਘ ਪਿੰਡ ਚੱਕ ਘੁਬਾਈ ਉਰਫ ਤਰਾਂ ਵਾਲੀ ਦੇ ਰੂਪ ਵਿਚ ਹੋਈ ਹੈ ਤੇ ਉਸਦੇ ਖਿਲਾਫ ਧਾਰਾ 188 ਦੇ ਅਧੀਨ ਪਰਚਾ ਦਰਜ ਕੀਤਾ ਗਿਆ ਹੈ।


author

Gurminder Singh

Content Editor

Related News