ਕਿਰਾਏ ’ਤੇ ਲੈ ਕੇ ਗਏ ਗੱਡੀ ਰਸਤੇ ਵਿਚ ਲੈ ਕੇ ਹੋਏ ਫਰਾਰ, ਪੰਜ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ

Friday, Mar 04, 2022 - 04:47 PM (IST)

ਕਿਰਾਏ ’ਤੇ ਲੈ ਕੇ ਗਏ ਗੱਡੀ ਰਸਤੇ ਵਿਚ ਲੈ ਕੇ ਹੋਏ ਫਰਾਰ, ਪੰਜ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ

ਫਿਰੋਜ਼ਪੁਰ (ਪਰਮਜੀਤ ਸੋਢੀ) : ਕਿਰਾਏ ’ਤੇ ਲੈ ਕੇ ਗਏ ਗੱਡੀ ਨੂੰ ਰਸਤੇ ਵਿਚ ਖੋਹ ਕੇ ਲੈ ਜਾਣ ਦੇ ਦੋਸ਼ ਵਿਚ ਥਾਣਾ ਤਲਵੰਡੀ ਭਾਈ ਦੀ ਪੁਲਸ ਨੇ ਪੰਜ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 379-ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਤਲਵੰਡੀ ਭਾਈ ਦੇ ਸਹਾਇਕ ਥਾਣੇਦਾਰ ਬਲਵੰਤ ਸਿੰਘ ਨੇ ਦੱਸਿਆ ਕਿ ਮੁਦਈ ਸੰਦੀਪ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪੰਡੋਰੀ ਮੁਹੱਲਾ, ਨੇੜੇ ਪੁਲਸ ਸਟੇਸ਼ਨ ਸੁਲਤਾਨਪੁਰ ਲੋਧੀ ਨੇ ਆਪਣੇ ਦਿੱਤੇ ਬਿਆਨਾਂ ਵਿਚ ਦੱਸਿਆ ਹੈ ਕਿ ਪੰਜ ਅਣਪਛਾਤੇ ਵਿਅਕਤੀ ਜਿਨ੍ਹਾਂ ਨੇ ਉਸ ਦੀ ਕਾਰ ਹੌਂਡਾ ਇਮੇਜ਼ ਪੀਬੀ 04-1840 ਸੁਲਤਾਨਪੁਰ ਲੋਧੀ ਤੋਂ ਫਰੀਦਕੋਟ ਤੱਕ ਕਿਰਾਏ ’ਤੇ ਕਰਵਾ ਕੇ ਲੈ ਆਏ ਸੀ।

ਜਿਨ੍ਹਾਂ ਨੇ ਕੋਟ ਕਰੋੜ ਕਲਾਂ ਤੋਂ ਇਕ ਕਿਲੋਮੀਟਰ ਅੱਗੇ ਬੰਦ ਪਏ ਢਾਬੇ ਕੋਲ ਬਾਥਰੂਮ ਕਰਨ ਦਾ ਬਹਾਨਾ ਲਗਾ ਕੇ ਕਾਰ ਰੁਕਵਾ ਲਈ ਅਤੇ ਉਸ ਨੂੰ ਧੱਕਾ ਮਾਰ ਕੇ ਗੱਡੀ ਭਜਾ ਕੇ ਲੈ ਗਏ। ਪੁਲਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ’ਤੇ ਪੰਜ ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।


author

Gurminder Singh

Content Editor

Related News