ਖੜ੍ਹੀ ਕਾਰ ਨੂੰ ਭੇਦਭਰੀ ਹਾਲਤ ’ਚ ਲੱਗੀ ਅੱਗ, ਕਾਰ ਸੜ ਕੇ ਹੋਈ ਸੁਆਹ

Friday, Mar 05, 2021 - 07:44 PM (IST)

ਖੜ੍ਹੀ ਕਾਰ ਨੂੰ ਭੇਦਭਰੀ ਹਾਲਤ ’ਚ ਲੱਗੀ ਅੱਗ, ਕਾਰ ਸੜ ਕੇ ਹੋਈ ਸੁਆਹ

ਭਵਾਨੀਗੜ੍ਹ (ਕਾਂਸਲ, ਵਿਕਾਸ) : ਸਥਾਨਕ ਸ਼ਹਿਰ ਦੇ ਮੇਨ ਬਜ਼ਾਰ ਵਿਖੇ ਸਥਿਤ ਨਗਰ ਕੌਂਸਲ ਦੇ ਪੁਰਾਣੇ ਦਫ਼ਤਰ ਵਿਖੇ ਖੜ੍ਹੀ ਇਕ ਮਾਰੂਤੀ ਕਾਰ ਨੂੰ ਬੀਤੀ ਦੇਰ ਰਾਤ ਭੇਦਭਰੀ ਹਾਲਤ ’ਚ ਅੱਗ ਲੱਗਣ ਕਾਰਨ ਬੁਰੀ ਤਰ੍ਹਾਂ ਸੜ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰ ਦੇ ਮਾਲਕ ਰਾਮ ਸਰੂਪ ਪੁੱਤਰ ਸੁਰਜੀਤ ਸਿੰਘ ਜ਼ਿਲ੍ਹਾ ਆਗੂ ਸਫ਼ਾਈ ਸੇਵਕ ਯੂਨੀਅਨ ਨੇ ਦੱਸਿਆ ਕਿ ਉਸ ਵੱਲੋਂ ਆਪਣੀ ਮਾਰੂਤੀ ਕਾਰ ਆਪਣੇ ਘਰ ਨੇੜੇ ਮੇਨ ਬਜ਼ਾਰ ਵਿਖੇ ਸਥਿਤ ਨਗਰ ਕੌਂਸਲ ਦੇ ਪੁਰਾਣੇ ਦਫ਼ਤਰ ਜਿਥੇ ਕਿ ਹੁਣ ਕਾਰ ਪਾਰਕਿੰਗ ਬਣਨੀ ਹੈ ਵਿਖੇ ਖੜ੍ਹੀ ਕੀਤੀ ਹੋਈ ਸੀ, ਨੂੰ ਦੇਰ ਰਾਤ ਭੇਦਭਰੀ ਹਾਲਤ ’ਚ ਅੱਗ ਜਾਣ ਕਾਰਨ ਉਸ ਦੀ ਕਾਰ ਬੁਰੀ ਤਰ੍ਹਾਂ ਸੜ ਗਈ। ਉਨ੍ਹਾਂ ਦੱਸਿਆ ਕਿ ਉਸ ਨੂੰ ਰਾਤ ਸਮੇਂ ਇਸ ਘਟਨਾ ਦਾ ਪਤਾ ਨਹੀਂ ਚੱਲਿਆ ਅਤੇ ਸਵੇਰੇ ਉਸ ਨੂੰ ਇਸ ਘਟਨਾ ਦਾ ਪਤਾ ਚੱਲਿਆ।

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ’ਚ ‘ਕੋਰੋਨਾ’ ਦਾ ਕਹਿਰ, 2 ਸਾਲ ਦੀ ਬੱਚੀ ਸਮੇਤ 177 ਦੀ ਰਿਪੋਰਟ ਆਈ ਪਾਜ਼ੇਟਿਵ

PunjabKesari

ਇਸ ਸਬੰਧੀ ਸਥਾਨਕ ਪੁਲਸ ਥਾਣੇ ’ਚ ਗੱਲਬਾਤ ਕਰਨ ’ਤੇ ਪੁਲਸ ਨੇ ਦੱਸਿਆ ਕਿ ਰਾਤ ਨੂੰ ਹੀ ਇਸ ਘਟਨਾ ਬਾਰੇ ਕਿਸੇ ਨੇ ਪੁਲਸ ਨੂੰ ਸੂਚਿਤ ਕੀਤਾ ਸੀ। ਉਸ ਸਮੇਂ ਹੀ ਥਾਣੇ ’ਚੋਂ ਵਿਸ਼ੇਸ਼ ਪੁਲਸ ਪਾਰਟੀ ਅਤੇ ਸ਼ਹਿਰ ’ਚ ਗਸ਼ਤ ਕਰ ਰਹੀ ਪੁਲਸ ਪਾਰਟੀ ਮੌਕੇ ’ਤੇ ਪਹੁੰਚ ਗਈ ਸੀ ਪਰ ਉਸ ਸਮੇਂ ਤੱਕ ਕਾਰ ਬੁਰੀ ਤਰ੍ਹਾਂ ਸੜ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਪੂਰੀ ਜਾਂਚ ਕੀਤੀ ਜਾਵੇਗੀ ਕਿ ਕਾਰ ਨੂੰ ਅੱਗੇ ਕਿਵੇ ਲੱਗੀ। ਰਾਮ ਸਰੂਪ ਵੱਲੋਂ ਇਸ ਘਟਨਾ ਦੀ ਸੂਚਨਾਂ ਪੁਲਸ ਨੂੰ ਦਿੱਤੀ ਗਈ ਅਤੇ ਸ਼ੱਕ ਜਾਹਿਰ ਕੀਤਾ ਕਿ ਕਿਸੇ ਸ਼ਰਾਰਤੀ ਅਨਸਰ ਵੱਲੋਂ ਇਸ ਘਟਨਾਂ ਨੂੰ ਅੰਜਾਮ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ :  ‘ਰਹਿਣ ਲਈ ਦੇਸ਼ ਦੇ ਸਭ ਤੋਂ ਬਿਹਤਰ ਸ਼ਹਿਰਾਂ ਦੀ ਸੂਚੀ ਵਿਚ 29ਵੇਂ ਸਥਾਨ ’ਤੇ ਖਿਸਕਿਆ ਚੰਡੀਗੜ੍ਹ’

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ  


author

Anuradha

Content Editor

Related News