ਕਾਰ ਵਲੋਂ ਟੱਕਰ ਮਾਰਨ ''ਤੇ ਮੋਟਰਸਾਈਕਲ ਸਵਾਰ ਦੀ ਮੌਤ

Sunday, Mar 04, 2018 - 03:42 PM (IST)

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਇਕ ਕਾਰ ਗ਼ਲਤ ਸਾਈਡ ਤੋਂ ਲਿਆ ਕੇ ਮੋਟਰਸਾਈਕਲ ਨੂੰ ਟੱਕਰ ਮਾਰਨ 'ਤੇ ਮੋਟਰਸਾÂਕਲ ਸਵਾਰ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਮੁਦਈ ਗੁਰਦੇਵ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਭੱਟੀਆਂ ਕਲਾਂ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਹ ਪਿੰਡ ਦੇ ਹੀ ਪ੍ਰੀਤਮ ਸਿੰਘ ਪੁੱਤਰ ਹਰੀ ਸਿੰਘ ਦੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਭੱਟੀਆਂ ਕਲਾਂ ਤੋਂ ਅਮਰਗੜ੍ਹ ਜਾ ਰਿਹਾ ਸੀ, ਉਸ ਤੋਂ ਅੱਗੇ ਮੁਦਈ ਦਾ ਭਾਈ ਨਿਸ਼ਾਨ ਸਿੰਘ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਅਮਰਗੜ੍ਹ ਜਾ ਰਿਹਾ ਸੀ। ਜਦੋਂ ਨਿਸ਼ਾਨ ਸਿੰਘ ਨੇ ਪੈਟਰੋਲ ਪੰਪ ਬਾਗੜੀਆਂ ਕਰਾਸ ਕੀਤਾ ਤਾਂ ਸਾਹਮਣੇ ਤੋਂ ਹਰਪ੍ਰੀਤ ਗੋਇਲ ਪੁੱਤਰ ਦੇਵਰਾਜ ਵਾਸੀ ਕਰਤਾਰਪੁਰਾ ਮੁਹੱਲਾ ਨਾਭਾ ਨੇ ਆਪਣੀ ਕਾਰ ਤੇਜ਼ ਰਫਤਾਰ ਲਾਪ੍ਰਵਾਹੀ ਨਾਲ ਗ਼ਲਤ ਸਾਈਡ ਤੋਂ ਲਿਆ ਕੇ ਮੁਦਈ ਦੇ ਭਰਾ ਨਿਸ਼ਾਨ ਸਿੰਘ ਦੇ ਮੋਟਰਸਾਈਕਲ 'ਚ ਟੱਕਰ ਮਾਰ ਦਿੱਤੀ।
ਇਸ ਹਾਦਸੇ ਕਾਰਨ ਨਿਸ਼ਾਨ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਮੁਦਈ ਦੇ ਬਿਆਨਾਂ ਦੇ ਆਧਾਰ 'ਤੇ ਜਾਂਚ ਕਰਨ ਉਪਰੰਤ ਉਕਤ ਕਾਰ ਚਾਲਕ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News