ਮਰਸੀਡੀਜ਼ ਕਾਰ ਨੇ ਕਲੱਬ ਦੇ ਬਾਹਰ ਦੋ ਮੁੰਡਿਆਂ ਨੂੰ ਮਾਰੀ ਟੱਕਰ
Monday, Jul 13, 2026 - 05:48 PM (IST)
ਚੰਡੀਗੜ੍ਹ (ਸੁਸ਼ੀਲ): ਸ਼ਨੀਵਾਰ ਸ਼ਾਮ ਨੂੰ ਸੈਕਟਰ-26 ਵਿਚ ਇਕ ਕਲੱਬ ਦੇ ਬਾਹਰ ਤੇਜ਼ ਰਫ਼ਤਾਰ ਮਰਸੀਡੀਜ਼ ਕਾਰ ਚਾਲਕ ਨੇ ਦੋ ਨੌਜਵਾਨਾਂ ਨੂੰ ਦਰੜ ਦਿੱਤਾ। ਪੁਲਸ ਨੇ ਦੋਵਾਂ ਜ਼ਖਮੀ ਨੌਜਵਾਨਾਂ ਨੂੰ ਜੀ.ਐੱਮ.ਸੀ.ਐੱਚ.-32 ਵਿਚ ਦਾਖਲ ਕਰਵਾਇਆ। ਜ਼ਖਮੀਆਂ ਦੀ ਪਛਾਣ ਬਾਪੂ ਧਾਮ ਕਲੋਨੀ ਦੇ ਰਹਿਣ ਵਾਲੇ ਅਮਜਦ ਅਤੇ ਸੈਕਟਰ-44 ਦੇ ਰਹਿਣ ਵਾਲੇ ਅਲਾਇੰਸ ਪ੍ਰੀਤ ਵਜੋਂ ਹੋਈ ਹੈ। ਦੋਵਾਂ ਦੀਆਂ ਬਾਹਾਂ ਅਤੇ ਲੱਤਾਂ ਅਤੇ ਹੋਰ ਥਾਵਾਂ ਵਿਚ ਫਰੈਕਚਰ ਆਏ ਹਨ। ਅਮਨ ਦੀ ਹਾਲਤ ਗੰਭੀਰ ਹੈ। ਸੈਕਟਰ-26 ਪੁਲਸ ਨੇ ਮਰਸੀਡੀਜ਼ ਚਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਪੁਲਸ ਕਾਰ ਦੀ ਨੰਬਰ ਪਲੇਟ ਤੋਂ ਡਰਾਈਵਰ ਦੀ ਭਾਲ ਕਰ ਰਹੀ ਹੈ।
ਬਾਪੂ ਧਾਮ ਕਾਲੋਨੀ ਦਾ ਰਹਿਣ ਵਾਲਾ ਅਮਜਦ ਅਤੇ ਸੈਕਟਰ-44 ਦਾ ਰਹਿਣ ਵਾਲਾ ਅਲਾਇੰਸ ਪ੍ਰੀਤ ਸ਼ਨੀਵਾਰ ਸ਼ਾਮ ਨੂੰ ਸੈਕਟਰ-26 ਦੇ ਕਲੱਬ ਵਿਚ ਗਏ ਸਨ। ਜਦੋਂ ਉਹ ਕਲੱਬ ਤੋਂ ਬਾਹਰ ਆ ਰਹੇ ਸਨ ਤਾਂ ਇਕ ਤੇਜ਼ ਰਫ਼ਤਾਰ ਮਰਸੀਡੀਜ਼ ਕਾਰ ਚਾਲਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਅਤੇ ਫਰਾਰ ਹੋ ਗਿਆ। ਟੱਕਰ ਨਾਲ ਦੋਵੇਂ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਡਰਾਈਵਰ ਬਿਨਾਂ ਰੁਕੇ ਕਾਰ ਲੈ ਕੇ ਫਰਾਰ ਹੋ ਗਿਆ।
ਸੂਚਨਾ ਮਿਲਦੇ ਹੀ ਸੈਕਟਰ-26 ਥਾਣਾ ਪੁਲਸ ਮੌਕੇ ’ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਪੁਲਸ ਨੇ ਘਟਨਾ ਸਥਾਨ ਅਤੇ ਆਸ ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਆਪਣੇ ਕਬਜ਼ੇ ਵਿਚ ਲੈ ਲਈ ਹੈ ਅਤੇ ਮਰਸੀਡੀਜ਼ ਕਾਰ ਅਤੇ ਡਰਾਈਵਰ ਦੀ ਪਛਾਣ ਸ਼ੁਰੂ ਕਰ ਦਿੱਤੀ ਹੈ।
