ਬੇਕਾਬੂ ਕਾਰ ਦਰੱਖਤ ''ਚ ਵੱਜੀ, ਚਾਲਕ ਦੀ ਮੌਤ

Monday, Mar 09, 2020 - 06:18 PM (IST)

ਬੇਕਾਬੂ ਕਾਰ ਦਰੱਖਤ ''ਚ ਵੱਜੀ, ਚਾਲਕ ਦੀ ਮੌਤ

ਸਮਰਾਲਾ (ਗਰਗ) : ਅੱਜ ਇਥੇ ਵਾਪਰੇ ਇਕ ਸੜਕ ਹਾਦਸੇ ਦੌਰਾਨ ਇਕ ਬੇਕਾਬੂ ਕਾਰ ਦੇ ਦਰੱਖਤ ਵਿਚ ਵੱਜਣ ਨਾਲ ਕਾਰ ਚਾਲਕ ਦੀ ਮੌਤ ਹੋ ਗਈ। ਪੁਲਸ ਨੇ ਇਸ ਹਾਦਸੇ ਵਿਚ ਮਾਰੇ ਗਏ ਵਿਅਕਤੀ ਦੇ ਪਰਿਵਾਰ ਦੇ ਬਿਆਨਾਂ ਮਗਰੋਂ ਧਾਰਾ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।

ਐੱਸ. ਐੱਚ. ਓ. ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਗਤਾਰ ਸਿੰਘ (48) ਵਾਸੀ ਪਿੰਡ ਝਾੜ ਸਾਹਿਬ ਅੱਜ ਆਪਣੀ ਕਾਰ 'ਚ ਸਵਾਰ ਹੋ ਕੇ ਪਿੰਡ ਬਰਵਾਲੀ ਵਿਖੇ ਆਪਣੀ ਬੇਟੀ ਨੂੰ ਮਿਲਣ ਲਈ ਜਾ ਰਿਹਾ ਸੀ। ਅਚਾਨਕ ਹੀ ਉਸ ਦੀ ਕਾਰ ਬੇਕਾਬੂ ਹੋਕੇ ਸੜਕ ਕਿਨਾਰੇ ਖੜ੍ਹੇ ਇਕ ਦਰਖੱਤ ਨਾਲ ਟਕਰਾ ਗਈ ਅਤੇ ਗੰਭੀਰ ਜ਼ਖਮੀ ਹੋਏ ਜਗਤਾਰ ਸਿੰਘ ਦੀ ਇਸ ਹਾਦਸੇ ਵਿਚ ਮੌਤ ਹੋ ਗਈ। ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਉਪਰੰਤ ਮ੍ਰਿਤਕ ਦੀ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ।


author

Gurminder Singh

Content Editor

Related News