ਸੰਨੀ ਦਿਓਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਆ ਪੱਤਰ, ਕੀਤੀ ਇਹ ਅਪੀਲ

Wednesday, Nov 11, 2020 - 10:31 PM (IST)

ਗੁਰਦਾਸਪੁਰ-ਗੁਰਦਾਸਪੁਰ ਤੋਂ ਸੰਸਦ ਮੈਂਬਰ ਤੇ ਅਭਿਨੇਤਾ ਸੰਨੀ ਦਿਓਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਪੱਤਰ ਲਿਖਿਆ ਹੈ। ਇਸ ਪੱਤਰ 'ਚ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਰੇਲ ਟਰੈਕ ਖਾਲੀ ਕਰਵਾਉਣ ਬਾਰੇ ਕਿਹਾ ਹੈ। ਉਨ੍ਹਾਂ ਪੱਤਰ 'ਚ ਲਿਖਿਆ ਕਿ ਪੰਜਾਬ 'ਚ ਲਗਭਗ 50 ਦਿਨਾਂ ਤੋਂ ਅੰਦੋਲਨ ਚੱਲ ਰਿਹਾ ਹੈ ਅਤੇ ਰੇਲ ਰੋਕਾਂ ਦੇ ਨਾਲ ਕਈ ਥਾਵਾਂ 'ਤੇ ਸੜਕ ਆਵਾਜਾਈ ਵੀ ਰੋਕੀ ਜਾ ਰਹੀ ਹੈ।

ਇਹ ਵੀ ਪੜ੍ਹੋ : 'ਸੁਖਬੀਰ ਬਾਦਲ ਦੀ ਉਪ ਰਾਸ਼ਟਰਪਤੀ ਨੂੰ ਬੇਨਤੀ, ਪੀ. ਯੂ. 'ਚ ਸੈਨੇਟ ਚੋਣਾਂ ਤੁਰੰਤ ਕਰਵਾਈਆਂ ਜਾਣ'
ਇਸ ਦਾ ਬੁਰਾ ਪ੍ਰਭਾਵ ਸੂਬੇ ਦੇ ਵਪਾਰ-ਕਾਰੋਬਾਰ, ਕਿਸਾਨ, ਆਮ ਲੋਕ ਤੇ ਸਰਕਾਰ ਦੀ ਆਮਦਨ 'ਤੇ ਪੈ ਰਿਹਾ ਹੈ। ਸੂਬੇ ਦੀ ਅਰਥਵਿਵਸਥਾ ਬੂਰੀ ਤਰ੍ਹਾਂ ਹਿੱਲ ਗਈ ਹੈ ਅਤੇ ਵਪਾਰ, ਕਾਰੋਬਾਰ, ਉਦਯੋਗ ਦੇ ਨਾਲ-ਨਾਲ ਐਕਸਪੋਰਟ ਕਾਰੋਬਾਰ ਵੀ ਖਤਮ ਹੋਣ ਦੀ ਕਗਾਰ 'ਤੇ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਬੁੱਧਵਾਰ ਨੂੰ ਕੋਰੋਨਾ ਦੇ 703 ਨਵੇਂ ਮਾਮਲੇ ਆਏ ਸਾਹਮਣੇ

ਆਪਣੇ ਟਵਿਟਰ ਅਕਾਊਂਟ 'ਤੇ ਟਵੀਟ ਕਰਦਿਆਂ ਸੰਨੀ ਦਿਓਲ ਨੇ ਲਿਖਿਆ ਕਿ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਹੈ ਕਿ ਰੇਲਵੇ ਬੋਰਡ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਰੇਲ ਟਰੈਕ ਖਾਲੀ ਕਰਵਾਏ ਜਾਣ ਤਾਂ ਜੋ ਪੰਜਾਬੀਆਂ ਅਤੇ ਪੰਜਾਬ ਦਾ ਆਰਥਿਕ ਨੁਕਸਾਨ ਨਾ ਹੋਵੇ। ਅੰਦੋਲਨ ਪ੍ਰਜਾਤੰਤਰਿਕ ਹੱਕ ਹੈ ਪਰ ਇਸ ਕਾਰਣ ਹੋਰ ਨਾਗਰਿਕਾਂ ਦੀ ਆਮਦਨ ਦੇ ਸਾਧਨ ਨਾ ਰੁਕਣ, ਇਹ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ।


Deepak Kumar

Content Editor

Related News