ਕੈਪਟਨ ਅਮਰਿੰਦਰ ਸਿੰਘ 15 ਅਗਸਤ ਨੂੰ ਐੱਸ.ਏ.ਐੱਸ. ਨਗਰ 'ਚ ਲਹਿਰਾਉਂਣਗੇ 'ਤਿਰੰਗਾ'

08/14/2020 7:02:13 PM

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੁਤੰਤਰਤਾ ਦਿਵਸ 15 ਅਗਸਤ,2020 ਮੌਕੇ ਐਸ. ਏ. ਐਸ. ਨਗਰ 'ਚ ਰਾਸ਼ਟਰੀ ਤਿਰੰਗਾ ਲਹਿਰਾਉਂਣਗੇ।
ਇਸ ਦੇ ਨਾਲ ਹੀ ਵੱਖ-ਵੱਖ ਜ਼ਿਲ੍ਹਿਆਂ 'ਚ ਸੁਤੰਤਰਤਾ ਦਿਵਸ ਮੌਕੇ ਉਘੀਆਂ ਸਖ਼ਸ਼ੀਅਤਾਂ ਵਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ। ਜਿਨ੍ਹਾਂ 'ਚ ਪੰਜਾਬ ਵਿਧਾਨ ਸਭਾ ਮੈਂਬਰ, ਸਪੀਕਰ ਰਾਣਾ ਕੇ. ਪੀ. ਸਿੰਘ ਰੂਪਨਗਰ 'ਚ, ਫਰੀਦਕੋਟ 'ਚ ਅਜਾਇਬ ਸਿੰਘ ਭੱਟੀ, ਅੰਮ੍ਰਿਤਸਰ 'ਚ ਓਮ ਪ੍ਰਕਾਸ਼ ਸੋਨੀ, ਬਰਨਾਲਾ 'ਚ ਰਜੀਆ ਸੁਲਤਾਨਾ, ਬਠਿੰਡਾ 'ਚ ਮਨਪ੍ਰੀਤ ਸਿੰਘ ਬਾਦਲ ਵਲੋਂ ਤਿਰੰਗਾ ਲਹਿਰਾਇਆ ਜਾਵੇਗਾ।
ਇਨ੍ਹਾਂ ਤੋਂ ਇਲਾਵਾ ਫਿਰੋਜ਼ਪੁਰ 'ਚ ਸਾਧੂ ਸਿੰਘ ਧਰਮਸੋਤ, ਫਤਿਹਗੜ੍ਹ ਸਾਹਿਬ 'ਚ ਬ੍ਰਹਮ ਮਹਿੰਦਰਾ, ਗੁਰਦਾਸਪੁਰ 'ਚ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਹੁਸ਼ਿਆਰਪੁਰ 'ਚ ਸੁੰਦਰ ਸ਼ਾਮ ਅਰੋੜਾ, ਜਲੰਧਰ 'ਚ ਸੁਖਜਿੰਦਰ ਸਿੰਘ ਰੰਧਾਵਾ, ਲੁਧਿਆਣਾ 'ਚ ਭਾਰਤ ਭੂਸਣ ਆਸ਼ੂ, ਮਾਨਸਾ 'ਚ ਗੁਰਪ੍ਰੀਤ ਸਿੰਘ ਕਾਂਗੜ, ਸ੍ਰੀ ਮੁਕਤਸਰ ਸਾਹਿਬ 'ਚ ਰਾਣਾ ਗੁਰਮੀਤ ਸਿੰਘ ਸੋਢੀ, ਪਠਾਨਕੋਟ 'ਚ ਅਰੁਨਾ ਚੌਧਰੀ, ਪਟਿਆਲਾ 'ਚ ਬਲਬੀਰ ਸਿੰਘ ਸਿੱਧੂ, ਸੰਗਰੂਰ 'ਚ ਵਿਜੇ ਇੰਦਰ ਸਿੰਗਲਾ, ਐਸ. ਬੀ. ਐਸ. ਨਗਰ 'ਚ ਚਰਨਜੀਤ ਸਿੰਘ ਚੰਨੀ ਅਤੇ ਤਰਨ ਤਾਰਨ 'ਚ ਸੁਖਬਿੰਦਰ ਸਿੰਘ ਸਰਕਾਰੀਆਂ ਵਲੋਂ ਤਿਰੰਗਾ ਲਹਿਰਾਇਆ ਜਾਵੇਗਾ। ਬਾਕੀ ਬਚੇ ਜ਼ਿਲ੍ਹਿਆਂ 'ਚ ਡਿਪਟੀ ਕਮਿਸ਼ਨਰਜ਼ ਵਲੋਂ ਸਮਾਗਮ ਦੀ ਪ੍ਰਧਾਨਗੀ ਕੀਤੀ ਜਾਵੇਗੀ ਅਤੇ ਇਸ ਸਾਲ ਕੋਈ ਐਟ ਹੋਮ ਫੰਕਸ਼ਨ ਨਹੀਂ ਮਨਾਇਆ ਜਾਵੇਗਾ।


Deepak Kumar

Content Editor

Related News