ਹੈਰਾਨੀਜਨਕ : ਮੁੱਖ ਮੰਤਰੀ ਦੀ ਵੀਡੀਓ ਕਾਨਫਰੰਸਿੰਗ ਨੂੰ ‘ਲਾਈਕਸ’ ਦੇ ਬਦਲੇ ਮਿਲੇ 8 ਗੁਣਾ ਵੱਧ 'Dislikes'
Sunday, Jun 27, 2021 - 09:12 AM (IST)
ਖੰਨਾ (ਸੁਖਵਿੰਦਰ ਕੌਰ, ਕਮਲ) - ਸੂਬੇ ਦੇ ਲੋਕ, ਮੁਲਾਜ਼ਮ ਹੁਣ ਨਿਵੇਕਲੇ ਢੰਗ ਨਾਲ ਸੋਸ਼ਲ ਮੀਡੀਆ ’ਤੇ ਵੱਡੇ ਪੱਧਰ ’ਤੇ ਸਰਕਾਰ ਪ੍ਰਤੀ ਆਪਣਾ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਸਦੀ ਤਾਜ਼ਾ ਉਦਾਹਰਣ ਉਦੋਂ ਦੇਖਣ ਨੂੰ ਮਿਲੀ ਜਦੋਂ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਅੰਤਰਰਾਸ਼ਟਰੀ ਨਸ਼ਾ ਰੋਕੂ ਤੇ ਗੈਰ-ਕਾਨੂੰਨੀ ਸਮਗਲਿੰਗ ਵਿਰੋਧੀ ਦਿਵਸ’ ਦੇ ਸਬੰਧ ’ਚ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ। ਇਸ ਮੀਟਿੰਗ ਦੇ ਯੂ-ਟਿਊਬ ਲਿੰਕ ’ਤੇ ਖੂਬ ‘ਡਿਸ-ਲਾਈਕਸ’ ਕੀਤੇ ਗਏ, ਜਿਸਦੇ ਚਲਦਿਆਂ ਸੂਬਾ ਸਰਕਾਰ ਦੀ ਖੂਬ ਕਿਰਕਿਰੀ ਹੋਈ।
ਜੈਪਾਲ ਭੁੱਲਰ ਦੇ ਸਾਥੀ ਭੱਲਾ ਸੇਖੂ ਨੇ ਗੈਂਗਸਟਰ ਕੁਲਬੀਰ ਨਰੂਆਣਾ ’ਤੇ ਹੋਏ ਹਮਲੇ ਦੀ ਲਈ ਜ਼ਿੰਮੇਵਾਰੀ
ਕਾਨਫਰੰਸਿੰਗ ਤੋਂ ਪਹਿਲਾਂ ਹੀ ਸ਼ੁਰੂ ਹੋਇਆ ‘ਡਿਸ-ਲਾਈਕਸ’ ਦਾ ਸਿਲਸਿਲਾ
ਸਵੇਰ 11 ਵਜੇ ਸ਼ੁਰੂ ਹੋਣ ਵਾਲੀ ਕਾਨਫਰੰਸ ਦਾ ਯੂ-ਟਿਊਬ ਲਿੰਕ ਸਵੇਰੇ ਹੀ ਸ਼ੇਅਰ ਕਰ ਦਿੱਤਾ ਗਿਆ ਸੀ ਅਤੇ ਯੂ-ਟਿਊਬ ਲਿੰਕ ਸ਼ੁਰੂ ਹੁੰਦੇ ਹੀ ‘ਡਿਸ-ਲਾਈਕਸ’ ਵੀ ਤੁਰੰਤ ਸ਼ੁਰੂ ਹੋ ਗਏ। ਆਲਮ ਇਹ ਸੀ ਕਿ ਕੁੱਝ ਦੇਰ ਮਗਰੋਂ ਜਿੱਥੇ ‘ਲਾਈਕਸ’ ਦੀ ਗਿਣਤੀ ਸਿਰਫ਼ 18 ਸੀ, ਉੱਥੇ ‘ਡਿਸ-ਲਾਈਕਸ’ ਨੇ 800 ਦਾ ਅੰਕੜਾ ਪਾਰ ਕਰ ਲਿਆ ਸੀ। ਸ਼ਾਮ 5 ਵਜੇ ਤੱਕ ਜਿੱਥੇ ‘ਲਾਈਕਸ’ ਦੀ ਗਿਣਤੀ 714 ਤੱਕ ਹੀ ਪੁੱਜੀ ਸੀ, ਉੱਥੇ ‘ਡਿਸ-ਲਾਈਕਸ’ ਇਸ ਤੋਂ ਲੱਗਭਗ 8 ਗੁਣਾ ਵੱਧ ਹੋ ਕੇ 5400 ਤੱਕ ਪਹੁੰਚ ਚੁੱਕੇ ਸਨ ਅਤੇ ‘ਡਿਸ-ਲਾਈਕਸ’ ਦਾ ਇਹ ਸਿਲਸਿਲਾ ਲਗਾਤਾਰ ਜਾਰੀ ਸੀ।
ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਪਾਕਿ ਬੈਠੇ ਗੈਂਗਸਟਰ ਰਿੰਦਾ ਦੇ ਸੰਪਰਕ ’ਚ ਸੀ ‘ਜੈਪਾਲ ਭੁੱਲਰ’, ਬਣਾਈ ਸੀ ਇਹ ਪਲਾਨਿੰਗ