'ਕੈਪਟਨ ਦੱਸਣ ਕਿ ਲੋਕਾਂ ਵੱਲੋਂ ਚੁਣੇ ਨੁਮਾਇੰਦੇ ਨੂੰ ਸਰੇ-ਬਾਜ਼ਾਰ ਨਿਰਵਸਤਰ ਕਰਨਾ ਕਿੱਥੋਂ ਦੀ ਸ਼ਰਾਫਤ'

Sunday, Mar 28, 2021 - 11:38 PM (IST)

'ਕੈਪਟਨ ਦੱਸਣ ਕਿ ਲੋਕਾਂ ਵੱਲੋਂ ਚੁਣੇ ਨੁਮਾਇੰਦੇ ਨੂੰ ਸਰੇ-ਬਾਜ਼ਾਰ ਨਿਰਵਸਤਰ ਕਰਨਾ ਕਿੱਥੋਂ ਦੀ ਸ਼ਰਾਫਤ'

ਮੋਹਾਲੀ, (ਮਰਵਾਹਾ)- ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਨੇ ਭਾਜਪਾ ਵਿਧਾਇਕ ਅਰੁਣ ਨਾਰੰਗ ’ਤੇ ਹੋਏ ਹਮਲੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਮੁੱਖ ਬੁਲਾਰੇ ਅਤੇ ਸੀਨੀਅਰ ਮੀਤ ਪ੍ਰਧਾਨ ਬੀਰਦਵਿੰਦਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਮਹਿਸੂਸ ਕਰਦਾ ਹੈ ਕਿ ਪੰਜਾਬ ਵਿਚ ਅਮਨ-ਕਾਨੂੰਨ ਦੀ ਸਥਿਤੀ ਬਿਲਕੁਲ ਢਹਿ-ਢੇਰੀ ਹੋ ਕੇ ਰਹਿ ਗਈ ਹੈ।

ਇਹ ਵੀ ਪੜ੍ਹੋ :  ਪੰਜਾਬ 'ਚ ਐਤਵਾਰ ਨੂੰ ਕੋਰੋਨਾ ਦੇ 2963 ਨਵੇਂ ਮਾਮਲੇ ਆਏ ਸਾਹਮਣੇ, 69 ਦੀ ਮੌਤ

ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ ਕਿ ਲੋਕਾਂ ਦੇ ਚੁਣੇ ਹੋਏ ਕਿਸੇ ਵਿਧਾਇਕ ਨੂੰ ਸਰੇ-ਬਾਜ਼ਾਰ ਨਿਰਵਸਤਰ ਕਰ ਦੇਣਾ ਤੇ ਫਿਰ ਉਸ ਦਾ ਪੁਲਸ ਦੀ ਮੌਜੂਦਗੀ ਵਿਚ ਮਜ਼ਾਕ ਉਡਾਉਣਾ ਕਿੱਥੋਂ ਦੀ ਸ਼ਰਾਫਤ ਹੈ।

ਇਹ ਵੀ ਪੜ੍ਹੋ : ਭਾਜਪਾ ਵਿਧਾਇਕ ਨਾਰੰਗ ’ਤੇ ਹਮਲਾ ਕਰਨ ਵਾਲੇ ਬੰਦਿਆਂ ਦੀ ਹੋਈ ਸ਼ਨਾਖਤ, 4 ਗ੍ਰਿਫਤਾਰ

ਉਨ੍ਹਾਂ ਕੈਪਟਨ ਨੂੰ ਸਿੱਧਾ ਸਵਾਲ ਕਰਦਿਆਂ ਪੁੱਛਿਆ ਕਿ ਕਾਂਗਰਸ ਦੇ ਰਾਜ ਵਿਚ ਆਖਿਰ ਅਮਨ-ਕਾਨੂੰਨ ਦੀ ਵਿਵਸਥਾ ਨੂੰ ਬਣਾਈ ਰੱਖਣਾ ਕਿਸਦੀ ਜ਼ਿੰਮੇਵਾਰੀ ਹੈ? ਇਹ ਸ਼ਰਮਨਾਕ ਵਰਤਾਰਾ ਮੰਗ ਕਰਦਾ ਹੈ ਕਿ ਪੰਜਾਬ ਵਿਚ ਤੁਰੰਤ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ। ਉਨ੍ਹਾਂ ਭਾਜਪਾ ਦੀ ਕੌਮੀ ਅਤੇ ਸੂਬਾਈ ਲੀਡਰਸ਼ਿਪ ਨੂੰ ਮਸ਼ਵਰਾ ਦਿੱਤਾ ਕਿ ਉਨ੍ਹਾਂ ਨੂੰ ਵੀ ਕਿਸਾਨ ਅੰਦੋਲਨ ਦੇ ਸਿਖਰ ’ਤੇ ਅੱਪੜ ਜਾਣ ਦੀ ਨਾਜੁਕਤਾ ਨੂੰ ਸਮਝਣਾ ਚਾਹੀਦਾ ਹੈ ਅਤੇ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ।


author

Bharat Thapa

Content Editor

Related News