ਅਹਿਮ ਖ਼ਬਰ : ਕੈਪਟਨ ਤੇ ਸਿੱਧੂ ’ਚ ਟਕਰਾਅ ਦੌਰਾਨ ਵਧਿਆ ਤਖ਼ਤਾ ਪਲਟ ਦਾ ਖ਼ਤਰਾ

07/22/2021 9:22:32 AM

ਲੁਧਿਆਣਾ (ਹਿਤੇਸ਼) : ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚ ਜਾਰੀ ਟਕਰਾਅ ’ਚ ਜ਼ਿਆਦਾਤਰ ਵਿਧਾਇਕਾਂ ਵੱਲੋਂ ਖੁੱਲ੍ਹ ਕੇ ਇਕ ਪਾਸੇ ਖੜ੍ਹੇ ਹੋਣ ਨਾਲ ਤਖਤਾ ਪਲਟ ਦਾ ਖ਼ਤਰਾ ਵੱਧ ਗਿਆ ਹੈ। ਇਥੇ ਦੱਸਣਾ ਉਚਿਤ ਹੋਵੇਗਾ ਕਿ ਕੈਪਟਨ ਅਤੇ ਸਿੱਧੂ ਹਾਲ ਹੀ ਵਿਚ ਪਬਲਿਕ ਪਲੇਟਫਾਰਮ ’ਤੇ ਇਕ-ਦੂਜੇ ਖ਼ਿਲਾਫ਼ ਖੁੱਲ੍ਹ ਕੇ ਭੜਾਸ ਕੱਢ ਚੁੱਕੇ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : 'ਨਵਜੋਤ ਸਿੱਧੂ' ਨਹੀਂ ਮੰਗਣਗੇ ਮੁਆਫ਼ੀ, ਕੈਪਟਨ-ਸਿੱਧੂ ਵਿਚਾਲੇ ਤਲਖ਼ੀ ਬਰਕਰਾਰ

ਜਿੱਥੋਂ ਤੱਕ ਪੰਜਾਬ ਕਾਂਗਰਸ ਪ੍ਰਧਾਨ ਦੀ ਨਿਯੁਕਤੀ ਦਾ ਸਵਾਲ ਹੈ, ਇਸ ਸਬੰਧੀ ਹਾਈਕਮਾਨ ਦਾ ਹਰ ਫ਼ੈਸਲਾ ਮਨਜ਼ੂਰ ਹੋਣ ਦੀ ਗੱਲ ਕਹਿਣ ਵਾਲੇ ਕੈਪਟਨ ਨੇ ਹੁਣ ਸਾਫ਼ ਕਰ ਦਿੱਤਾ ਹੈ ਕਿ ਉਹ ਪਹਿਲਾਂ ਕੀਤੀਆਂ ਗਈਆਂ ਟਿੱਪਣੀਆਂ ਸਬੰਧੀ ਮੁਆਫ਼ੀ ਮੰਗਣ ਤੱਕ ਸਿੱਧੂ ਨਾਲ ਮੁਲਾਕਾਤ ਨਹੀਂ ਕਰਨਗੇ। ਉਧਰ, ਇਸ ਸਭ ਤੋਂ ਬੇਪਰਵਾਹ ਸਿੱਧੂ ਆਪਣੀ ਧੁਨ ’ਚ ਲੱਗੇ ਹੋਏ ਹਨ, ਜਿਨ੍ਹਾਂ ਵੱਲੋਂ 3 ਦਿਨ ਤੱਕ ਚੰਡੀਗੜ੍ਹ ਅਤੇ ਪਟਿਆਲਾ ਵਿਚ ਰਹਿ ਕੇ ਮੰਤਰੀਆਂ ਅਤੇ ਵਿਧਾਇਕਾਂ ਦੀ ਹਮਾਇਤ ਹਾਸਲ ਕਰ ਰਹੇ ਹਨ, ਜਿਸ ਦੇ ਤਹਿਤ ਉਨ੍ਹਾਂ ਵੱਲੋਂ ਰੋਪੜ, ਨਵਾਂਸ਼ਹਿਰ ਤੋਂ ਜਲੰਧਰ ਹੁੰਦੇ ਹੋਏ ਅੰਮ੍ਰਿਤਸਰ ਜਾਂਦੇ ਸਮੇਂ ਰੋਡ ਸ਼ੋਅ ਵਿਚ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ।

ਇਹ ਵੀ ਪੜ੍ਹੋ : ਨੌਜਵਾਨ ਨੇ ਬੇਰਹਿਮੀ ਨਾਲ ਕੀਤਾ ਪਤਨੀ ਦਾ ਕਤਲ, ਜਵਾਈ ਦਾ ਖ਼ੌਫਨਾਕ ਕਾਰਾ ਅੱਖੀਂ ਦੇਖ ਦਹਿਲ ਗਿਆ ਦਿਲ

ਇਸ ਦੌਰਾਨ ਤ੍ਰਿਪਤ ਰਜਿੰਦਰ ਬਾਜਵਾ ਦੇ ਘਰ ਹੋਈ ਮੀਟਿੰਗ ਤੋਂ ਬਾਅਦ ਸਿੱਧੂ ਨਾਲ ਦਰਬਾਰ ਸਾਹਿਬ ਜਾਣ ਦੌਰਾਨ 60 ਤੋਂ ਜ਼ਿਆਦਾ ਮੰਤਰੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਨੇ ਸਿਆਸੀ ਗਲਿਆਰਿਆਂ ’ਚ ਨਵੀਂ ਚਰਚਾ ਛੇੜ ਦਿੱਤੀ ਹੈ। ਇਨ੍ਹਾਂ ’ਚ ਕੈਪਟਨ ਖੇਮੇ ਦੇ ਵਿਧਾਇਕ ਵੀ ਸ਼ਾਮਲ ਹਨ, ਜੋ ਹਾਈਕਮਾਨ ਨੂੰ ਇਹ ਫੀਡਬੈਕ ਦੇ ਕੇ ਆਏ ਸਨ ਕਿ ਕੈਪਟਨ ਦੀ ਜਗ੍ਹਾ ਸਿੱਧੂ ਦੀ ਅਗਵਾਈ ਵਿਚ ਹੀ ਚੋਣ ਲੜ ਕੇ ਜਿੱਤਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੇ ਹਿੰਦੂ ਮੰਤਰੀਆਂ ਤੋਂ 'ਨਵਜੋਤ ਸਿੱਧੂ' ਦੀ ਦੂਰੀ ਬਰਕਰਾਰ

ਸ਼ਾਇਦ ਇਸੇ ਦੇ ਆਧਾਰ ’ਤੇ ਹਾਈਕਮਾਨ ਵੱਲੋਂ ਕੈਪਟਨ ਦੇ ਵਿਰੋਧ ਨੂੰ ਅੱਖੋਂ-ਪਰੋਖੇ ਕਰਦੇ ਹੋਏ ਸਿੱਧੂ ਨੂੰ ਪੰਜਾਬ ਦੀ ਕਮਾਨ ਸੰਭਾਲਣ ਦਾ ਫ਼ੈਸਲਾ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਇਸ ਮਾਹੌਲ ਦੀ ਆੜ ਵਿਚ ਕੈਪਟਨ ਵਿਰੋਧੀਆਂ ਵੱਲੋਂ ਆਉਣ ਵਾਲੇ ਦਿਨਾਂ ’ਚ ਸਿੱਧੂ ਦੇ ਮੋਢਿਆਂ ’ਤੇ ਰੱਖ ਕੇ ਤਖਤਾ ਪਲਟ ਦੀ ਮੰਗ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


Babita

Content Editor

Related News