ਕੈਪਟਨ ਨੇ ਵਾਅਦਾਖਿਲਾਫੀ ਦੀ ਸਰਕਾਰ ਚਲਾਉਣ ਦਾ ਵਿਸ਼ਵ ਰਿਕਾਰਡ ਬਣਾਇਆ : ਤਰੁਣ ਚੁੱਘ

Friday, Mar 19, 2021 - 02:05 AM (IST)

ਕੈਪਟਨ ਨੇ ਵਾਅਦਾਖਿਲਾਫੀ ਦੀ ਸਰਕਾਰ ਚਲਾਉਣ ਦਾ ਵਿਸ਼ਵ ਰਿਕਾਰਡ ਬਣਾਇਆ : ਤਰੁਣ ਚੁੱਘ

ਚੰਡੀਗੜ੍ਹ, (ਸ਼ਰਮਾ)– ਭਾਜਪਾ ਦੇ ਕੌਮੀ ਉੱਪ ਪ੍ਰਧਾਨ ਤਰੁਣ ਚੁੱਘ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ’ਤੇ ਦਿੱਤੇ ਬਿਓਰੇ ਨੂੰ ਫੋਕੀਆਂ ਫੜ੍ਹਾਂ ਕਰਾਰ ਦਿੱਤਾ। ਚੁੱਘ ਨੇ ਕਿਹਾ ਦੀ ਕੈਪਟਨ ਸਰਕਾਰ 48 ਮਹੀਨੇ ਪੰਜਾਬ ਦੀ ਰਾਜਨੀਤੀ ਵਿਚ ਵਾਅਦਾਖਿਲਾਫੀ ਦੀ ਸਰਕਾਰ ਚਲਾਉਣ ਦਾ ਰਿਕਾਰਡ ਸਥਾਪਤ ਕਰ ਚੁੱਕੀ ਹੈ।

ਪੜ੍ਹੋ ਇਹ ਵੀ ਖ਼ਬਰ - ਕਲਯੁੱਗੀ ਮਾਂ ਨੇ ਗਲਾ ਘੁੱਟ ਮਾਰ ਮੁਕਾਇਆ 6 ਮਹੀਨੇ ਦਾ ਬੱਚਾ

ਚੁੱਘ ਨੇ ਕੈਪਟਨ ਸਰਕਾਰ ਦੀਆਂ ਕਾਰਗੁਜ਼ਾਰੀਆਂ ਬਾਰੇ ਦੱਸਦੇ ਹੋਏ ਹੋਏ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਦੀ ਦੁਹਾਈ ਦੇ ਕੇ ਆਉਂਦੀਆਂ ਚੋਣਾਂ ਵਿਚ ਰਾਜਨੀਤਿਕ ਫਸਲ ਕੱਟਣ ਦੀ ਤਿਆਰੀ ਕਰ ਰਹੀ ਕੈਪਟਨ ਸਰਕਾਰ ਦੱਸੇ ਕਿ ਕਿਉਂ ਹਾਲੇ ਤੱਕ ਕਿਸਾਨਾਂ ਦਾ 90 ਹਜ਼ਾਰ ਕਰੋੜ ਦਾ ਕਰਜ਼ਾ ਮੁਆਫ ਨਹੀਂ ਹੋਇਆ, ਖੁਦਕੁਸ਼ੀ ਕਰ ਚੁੱਕੇ 1200 ਕਿਸਾਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਨਹੀਂ ਮਿਲੀ, ਕਿਸਾਨਾਂ ਦੀ ਪੈਨਸ਼ਨ ਸਕੀਮ ਸ਼ੁਰੂ ਨਹੀਂ ਹੋਈ, ਕਿਸਾਨਾਂ ਦੀ ਘੱਟੋ-ਘੱਟ ਆਮਦਨੀ ਨਿਸ਼ਚਿਤ ਨਹੀਂ ਹੋਈ, ਖੇਤੀ ਮਜ਼ਦੂਰਾਂ ਨੂੰ ਬਣਦਾ ਮੁਆਵਜ਼ਾ ਨਹੀ ਮਿਲਿਆ, ਗਰੀਬ ਕਿਸਾਨਾਂ ਅਤੇ ਬੇਜ਼ਮੀਨੇ ਪਰਿਵਾਰਾਂ ਨੂੰ ਰੋਜ਼ਗਾਰ ਯਕੀਨੀ ਨਹੀਂ ਹੋਇਆ।

ਪੜ੍ਹੋ ਇਹ ਵੀ ਖ਼ਬਰ - EVM ਨਹੀਂ, ਬੈਲੇਟ ਪੇਪਰ ਨਾਲ ਹੋਵੇ ਚੋਣ : ਕੈਪਟਨ

ਚੁੱਘ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ 2500 ਰੁਪਏ ਭੱਤਾ, ਹਰ ਘਰ ਵਿਚ ਨੌਕਰੀ, ਸਮਾਰਟਫੋਨ, ਅਤੇ ਉਦਯੋਗ ਨੂੰ 5 ਰੁਪਏ ਯੂਨਿਟ ਬਿਜਲੀ ਦੇਣ ਦੇ ਝੂਠੇ ਵਾਅਦੇ ਕਰਕੇ ਪੰਜਾਬ ਦੇ ਲੋਕਾਂ ਨਾਲ ਮਜ਼ਾਕ ਕੀਤਾ ਹੈ। ਚੁੱਘ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਟੀਮ ਦਾ ਹਿੱਸਾ ਦੱਸੇ ਜਾਣ ’ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਕੁਝ ਸਮਾਂ ਪਹਿਲਾਂ ਸਿੱਧੂ ਵੱਲੋਂ ਆਪਣਾ ਅਸਲੀ ਕੈਪਟਨ ਰਾਹੁਲ ਗਾਂਧੀ ਨੂੰ ਦੱਸੇ ਜਾਣ ’ਤੇ ਹੁਣ ਕੈਪਟਨ ਅਮਰਿੰਦਰ ਦੱਸਣ ਕਿ ਸਿੱਧੂ ਦੀ ਭੂਮਿਕਾ ਪੰਜਾਬ ਵਿਚ ਕੌਣ ਤੈਅ ਕਰੇਗਾ।


author

Bharat Thapa

Content Editor

Related News