ਕੈਪਟਨ ਬੌਖ਼ਲਾਹਟ ’ਚ ਆ ਕੇ ਕਰਵਾ ਰਿਹਾ ਅਕਾਲੀ ਆਗੂਆਂ ਤੇ ਵਰਕਰਾਂ ’ਤੇ ਹਮਲੇ : ਮਜੀਠੀਆ

Friday, Feb 12, 2021 - 07:22 PM (IST)

ਕੈਪਟਨ ਬੌਖ਼ਲਾਹਟ ’ਚ ਆ ਕੇ ਕਰਵਾ ਰਿਹਾ ਅਕਾਲੀ ਆਗੂਆਂ ਤੇ ਵਰਕਰਾਂ ’ਤੇ ਹਮਲੇ : ਮਜੀਠੀਆ

ਬਾਬਾ ਬਕਾਲਾ ਸਾਹਿਬ (ਰਾਕੇਸ਼) : ਪੰਜਾਬ ’ਚ ਹੋ ਰਹੀਆਂ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਵਿਚ ਕੈਪਟਨ ਆਪਣੀ ਹਾਰ ਨੂੰ ਦੇਖਦੇ ਹੋਏ ਬੌਖ਼ਲਾਹਟ ’ਚ ਆ ਗਿਆ ਹੈ ਅਤੇ ਆਪਣੇ ਕਾਨੂੰਨੀ ਹਥਕੰਡੇ ਅਪਣਾਉਂਦੇ ਹੋਏ ਅਕਾਲੀ ਆਗੂਆਂ ਅਤੇ ਵਰਕਰਾਂ ’ਤੇ ਦਿਨ-ਬ-ਦਿਨ ਜਾਨਲੇਵਾ ਹਮਲੇ ਕਰਵਾ ਰਿਹਾ ਹੈ। ਇਸੇ ਕਾਰਨ ਹੀ ਹੁੱਲੜਬਾਜ਼ੀ ਕਰਨ ਵਾਲੇ ਕਾਂਗਰਸੀ ਵਰਕਰਾਂ ’ਤੇ ਸਰਕਾਰ ਅਤੇ ਪੰਜਾਬ ਪੁਲਸ ਨੇ ਕੋਈ ਸਖ਼ਤ ਕਾਰਵਾਈ ਅਮਲ ’ਚ ਨਹੀ ਲਿਆਂਦੀ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਮਾਝੇ ਦੇ ਜਰਨੈਲ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਉਨ੍ਹਾਂ ਨੂੰ ਮਿਲਣ ਗਏ ਅਕਾਲੀ ਦਲ ਦੇ ਵਫਦ ਨਾਲ ਮੁਲਾਕਾਤ ਸਮੇਂ ਕਰਦਿਆਂ ਕਿਹਾ ਕਿ ਸੂਬੇ ਦੇ ਲੋਕ ਕੈਪਟਨ ਦੀ ਅਗਵਾਈ ਵਾਲੀ ਸਰਕਾਰ ਤੋਂ ਮੂੰਹ ਮੋੜ ਚੁੱਕੇ ਹਨ ਕਿਉਂਕਿ ਕੈਪਟਨ ਦੇ ਰਾਜ ’ਚ ਜਿਥੇ ਬੇਰੁਜ਼ਗਾਰੀ ’ਚ ਭਰਪੂਰ ਵਾਧਾ ਹੋਇਆ ਹੈ, ਉਥੇ ਨਾਲ ਹੀ ਕੈਪਟਨ ਸਰਕਾਰ ਆਪਣੇ ਵਾਅਦੇ ਮੁਤਾਬਕ ਲੋਕਾਂ ਨੂੰ ਰੁਜ਼ਗਾਰ ਅਤੇ ਨੌਕਰੀਆਂ ਮੁਹੱਈਆ ਕਰਵਾਉਣ ਵਿਚ ਅਸਫਲ ਰਹੀ ਹੈ।

ਇਹ ਵੀ ਪੜ੍ਹੋ : ਕੈਪਟਨ ’ਤੇ ਹਰ ਪੰਜਾਬੀ ਕਰਦੈ ਭਰੋਸਾ : ਬ੍ਰਹਮ ਮਹਿੰਦਰਾ

ਇਸ ਤੋਂ ਇਲਾਵਾ ਸੂਬੇ ਵਿਚਲੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਗਰੀਬਾਂ ਅਤੇ ਦਲਿੱਤਾਂ ਨੂੰ ਦਿੱਤੀਆਂ ਢੇਰ ਸਾਰੀਆਂ ਸਹੂਲਤਾਂ ਵੀ ਮੌਜੂਦਾ ਸਰਕਾਰ ਵੱਲੋਂ ਖੋਹ ਲਈਆਂ ਗਈਆਂ ਹਨ। ਮਜੀਠੀਆ ਨੇ ਦਾਅਵਾ ਜਤਾਇਆ ਕਿ ਆਉਂੁਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਨਣ ਜਾ ਰਹੀ ਹੈ ਅਤੇ ਉਹ ਮੌਜੂਦਾ ਸਰਕਾਰ ਵੱਲੋਂ ਖੋਹੀਆਂ ਗਈਆਂ ਸਹੂਲਤਾਂ ਨੂੰ ਮੁੜ ਦੋਬਾਰਾ ਲਾਗੂ ਕਰਵਾਏਗੀ। ਹਲਕਾ ਬਾਬਾ ਬਕਾਲਾ ਸਾਹਿਬ ਤੋਂ ਅਕਾਲੀ ਆਗੂ ਗੁਰਦਿਆਲ ਸਿੰਘ ਬਿੱਲਾ ਛਾਪਿਆਵਾਲੀ ਦੀ ਅਗਵਾਈ ’ਚ ਵਰਕਰਾਂ ਦੇ ਵਫਦ ਨਾਲ ਮੁਲਾਕਾਤ ਕਰਦਿਆਂ ਮਜੀਠੀਆ ਨੇ ਜਿਥੇ ਉਨ੍ਹਾਂ ਦੀਆਂ  ਮੁਸ਼ਕਲਾਂ ਸੁਣੀਆਂ, ਉਥੇ ਨਾਲ ਹੀ ਉਨ੍ਹਾਂ ਨੂੰ ਹਲਕੇ ਵਿਚ ਵਿਚਰ ਕੇ ਕੰਮ ਕਰਨ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਉਨ੍ਹਾਂ ਦੇ ਨਾਲ ਸਰਕਲ ਪ੍ਰਧਾਨ ਦਿਆਲ ਸਿੰਘ ਖਿਲਚੀਆਂ, ਜਥੇਦਾਰ ਵੀਰ ਸਿੰਘ ਸਾਬਕਾ ਸਰਪੰਚ, ਚਰਨ ਸਿੰਘ ਜਲਾਲਾਬਾਦ, ਅਰਜਨ ਸਿੰਘ ਬਾਠ, ਬਲਵੰਤ ਸਿੰਘ ਬਾਗਵਾਲ, ਜਥੇ: ਮੰਗਲ ਸਿੰਘ ਆਦਿ ਹਾਜ਼ਰ ਸਨ। 

ਇਹ ਵੀ ਪੜ੍ਹੋ : ਪੈਟਰੋਲ-ਡੀਜ਼ਲ ਵਾਂਗ ਜੇਕਰ ਰੋਟੀ ਵੀ ਕਾਰਪੋਰੇਟ ਦੇ ਕੰਟਰੋਲ ’ਚ ਆਈ ਤਾਂ ਜਿਊਣਾ ਮੁਸ਼ਕਿਲ ਹੋਵੇਗਾ : ਜਾਖੜ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

Anuradha

Content Editor

Related News