ਪਿੰਡਾ ਨੂੰ ਵਿਕਾਸ ਗ੍ਰਾਂਟ ਜਾਰੀ ਕਰੇ ਕੈਪਟਨ ਸਰਕਾਰ - ਮਨਪ੍ਰੀਤ ਸਿੰਘ ਇਆਲੀ (ਵੀਡੀਓ)

Wednesday, Jul 12, 2017 - 05:36 PM (IST)


ਲੁਧਿਆਣਾ(ਨਰਿੰਦਰ ਮਹਿੰਦਰੂ)—ਲੁਧਿਆਣਾ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਪੰਜਾਬ ਕਾਂਗਰਸ ਸਰਕਾਰ ਤੋਂ ਪੇਡੂ ਵਿਕਾਸ ਗ੍ਰਾਂਟਾਂ ਨੂੰ ਜਾਰੀ ਕਰਨ ਦੀ ਅਪੀਲ਼ ਕੀਤੀ ਹੈ। ਇਆਲੀ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਵਲੋਂ ਕੀਤੀ ਜਾ ਰਹੀ ਦੇਰੀ ਨਾਲ ਪਿੰਡਾ ਦੇ ਵਿਕਾਸ ਕਾਰਜ ਰੁੱਕੇ ਹੋਏ ਹਨ। ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਿੰਡਾ ਦੇ ਸਰਵਪੱਖੀ ਵਿਕਾਸ ਦੇ ਲਈ ਜੋ ਤਿੰਨ ਸੋ ਪੰਜ ਕਰੋੜ ਦੀ ਗ੍ਰਾਂਟ ਜੋ 24 ਮਿਸ਼ਨ ਪ੍ਰਤੀ ਜਾਰੀ ਕੀਤੀ ਗਈ ਸੀ ਇਹ ਗ੍ਰਾਂਟ ਤਕਰੀਬਨ 15 ਮਾਰਚ ਦੀ ਪੰਜਾਬ ਸਰਕਾਰ ਕੋਲ ਆਈ ਹੋਈ ਹੈ। ਚਾਰ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਇਹ ਪੈਸਾ ਪੰਚਾਇਤਾ ਨੂੰ ਰਿਲਿਜ਼ ਨਹੀਂ ਹੋਇਆ, ਜਿਸ ਕਾਰਨ ਪੰਚਾਇਤਾਂ ਦੇ ਸਾਰੇ ਕੰਮ ਠੱਪ ਹੋ ਗਏ ਹਨ। 
ਜ਼ਿਕਰਯੋਗ ਹੈ ਕਿ ਸੱਤਾ ਵਿਚ ਕਾਬਜ ਹੁੰਦੇ ਸਾਰ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਿੰਡਾ ਨੂੰ ਜਾਰੀ ਹੋਈ ਗ੍ਰਾਂਟ ਰੋਕ ਦਿੱਤੀ ਗਈ ਸੀ। ਸਰਕਾਰ ਵੱਲੋਂ ਫਿਲਹਾਲ ਇਨ੍ਹਾਂ ਸਾਰੇ ਪ੍ਰੋਜੈਕਟਾ ਦਾ ਓਡੀਟ ਕਰਵਾਇਆ ਜਾ ਰਿਹਾ ਹੈ।


Related News