ਜਬਰ-ਜ਼ਨਾਹ ਦੋਸ਼ੀਆਂ ਲਈ ਫਾਂਸੀ ਦੀ ਸਜ਼ਾ ਦਾ ਬਿੱਲ ਪਾਸ ਕਰੇ ਕੈਪਟਨ ਸਰਕਾਰ

04/07/2018 4:13:38 AM

ਕਪੂਰਥਲਾ, (ਮਲਹੋਤਰਾ)- 12 ਸਾਲ ਜਾਂ ਇਸ ਤੋਂ ਘੱਟ ਉਮਰ ਦੀਆਂ ਛੋਟੀ ਬੱਚੀਆਂ ਦੇ ਨਾਲ ਜਬਰ-ਜ਼ਨਾਹ ਕਰਨ ਵਾਲੇ ਇਨਸਾਨ ਨਹੀਂ ਹੈਵਾਨ ਹਨ। ਅਜਿਹੇ ਮਾਨਵਤਾ ਦੇ ਦੁਸ਼ਮਣ ਹੈਵਾਨਾਂ ਨੂੰ ਚੌਰਾਹੇ ਵਿਚਾਰ ਲੋਕਾਂ ਦੇ ਸਾਹਮਣੇ ਮੌਤ ਦੀ ਸਜ਼ਾ ਦਿੱਤੀ ਜਾਵੇ ਤਾਂਕਿ ਬੱਚੀਆਂ ਦੇ ਨਾਲ ਜਬਰ-ਜ਼ਨਾਹ ਕਰਨ ਦੀ ਸੋਚਣ ਵਾਲਿਆਂ ਦੀ ਵੀ ਰੂਹ ਕੰਬ ਜਾਵੇ। ਪੰਜਾਬ ਦੀ ਕੈਪਟਨ ਸਰਕਾਰ ਰਾਜਸਥਾਨ, ਮੱਧ ਪ੍ਰਦੇਸ਼ ਤੇ ਫਿਰ ਹਰਿਆਣਾ ਸਰਕਾਰ ਦੀ ਤਰਜ਼ 'ਤੇ ਅਜਿਹੇ ਛੋਟੀ ਬੱਚੀਆਂ ਦੇ ਨਾਲ ਜਬਰ-ਜ਼ਨਾਹ ਕਰਨ ਵਾਲੇ ਦੋਸ਼ੀਆਂ ਦੇ ਲਈ ਵਿਧਾਨ ਸਭ 'ਚ ਫਾਂਸੀ ਦੀ ਸਜ਼ਾ ਦਾ ਬਿੱਲ ਪਾਸ ਕਰੇ। 'ਜਗ ਬਾਣੀ' ਵੱਲੋਂ ਅਜਿਹੇ ਦੋਸ਼ੀਆਂ ਦੇ ਲਈ ਫਾਂਸੀ ਦੀ ਸਜ਼ਾ ਦੇ ਪ੍ਰਬੰਧ ਨੂੰ ਲੈ ਕੇ ਇਕ ਮਹਾ ਅਭਿਆਨ ਸ਼ੁਰੂ ਕੀਤਾ ਹੋਇਆ ਹੈ। ਜਿਸ ਨੂੰ ਲੈ ਕੇ ਪੂਰੇ ਸੂਬੇ 'ਚ ਲੋਕ ਇਸ ਅਭਿਆਨ ਨਾਲ ਜੁੜ ਰਹੇ ਹਨ। 
ਸੂਬੇ ਦੇ ਸਾਰੇ ਜ਼ਿਲਿਆਂ 'ਚ ਸਾਲ 2017 ਦੌਰਾਨ 12 ਸਾਲ ਜਾਂ ਇਸ ਤੋਂ ਘੱਟ ਉਮਰ ਦੀ ਬੱਚੀਆਂ ਦੇ ਨਾਲ ਜਬਰ-ਜ਼ਨਾਹ ਕਰਨ ਦੇ ਮਾਮਲੇ ਭਾਰੀ ਗਿਣਤੀ 'ਚ ਦਰਜ ਹਨ, ਜਿਸਦਾ ਮੁੱਖ ਕਾਰਨ ਕਾਨੂੰਨ ਦਾ ਸਖਤ ਨਾ ਹੋਣਾ ਹੈ। ਕੈਪਟਨ ਸਰਕਾਰ ਨੂੰ ਵੀ ਰਾਜਸਥਾਨ, ਮੱਧ ਪ੍ਰਦੇਸ਼ ਤੇ ਹਰਿਆਣਾ ਸਰਕਾਰ ਦੀ ਤਰਜ਼ 'ਤੇ ਜਬਰ-ਜ਼ਨਾਹ ਦੇ ਦੋਸ਼ੀਆਂ ਖਿਲਾਫ ਫਾਂਸੀ ਦੀ ਸਜ਼ਾ ਦਾ ਬਿੱਲ ਪਾਸ ਕਰੇ। 'ਜਗ ਬਾਣੀ' ਵੱਲੋਂ ਜਬਰ-ਜ਼ਨਾਹ ਦੇ ਦੋਸ਼ੀਆਂ ਦੇ ਲਈ ਜੋ ਮਹਾ ਅਭਿਆਨ ਚਲਾਇਆ ਹੈ, ਉਹ ਤਾਰੀਫ ਦੇ ਕਾਬਿਲ ਹੈ। 
-ਐਜੂਕੇਸ਼ਲਿਸਟ ਅਪਰਨਾ ਕੁੰਦੀ।
ਪੰਜਾਬ ਸਮੇਤ ਪੂਰੇ ਦੇਸ਼ 'ਚ ਛੋਟੀ ਬੱਚੀਆਂ ਦੇ ਨਾਲ ਪਿਛਲੇ ਕੁਝ ਸਾਲਾਂ ਤੋਂ ਜਬਰ-ਜ਼ਨਾਹ ਮਾਮਲੇ 'ਚ ਕਾਫੀ ਵਾਧਾ ਹੋਇਆ ਹੈ, ਜਿਸ ਕਾਰਨ ਰਾਜਸਥਾਨ, ਹਰਿਆਣਾ ਤੇ ਮੱਧ ਪ੍ਰਦੇਸ਼ ਨੇ ਇਸ 'ਤੇ ਲਗਾਮ ਲਗਾਉਣ ਦੇ ਮਕਸਦ ਨਾਲ ਜਬਰ-ਜ਼ਨਾਹ ਦੇ ਦੋਸ਼ੀਆਂ ਦੇ ਲਈ ਫਾਂਸੀ ਦੀ ਸਜ਼ਾ ਦਾ ਵਿਧਾਨ ਸਭਾ 'ਚ ਬਿੱਲ ਪਾਸ ਕੀਤਾ ਹੈ। ਹੁਣ ਪੰਜਾਬ ਸਰਕਾਰ ਅਜਿਹੇ ਮਾਮਲੇ 'ਚ ਦੇਰੀ ਨਾ ਕਰੇ। 
-ਡਾ. ਸਾਰਿਕਾ ਦੁੱਗਲ, ਡਿਪਟੀ ਮੈਡੀਕਲ ਕਮਿਸ਼ਨਰ।
ਪੰਜਾਬ 'ਚ ਕਮਜ਼ੋਰ ਕਾਨੂੰਨ ਦੇ ਕਾਰਨ ਛੋਟੀ ਬੱਚੀਆਂ ਦੇ ਨਾਲ ਜਬਰ-ਜ਼ਨਾਹ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ 'ਜਗ ਬਾਣੀ' ਨੇ ਪੰਜਾਬ ਦੀ ਕਾਂਗਰਸ ਸਰਕਾਰ ਤੋਂ ਜਬਰ-ਜ਼ਨਾਹ ਦੇ ਦੋਸ਼ੀਆਂ ਦੇ ਲਈ ਫਾਂਸੀ ਦੀ ਸਜ਼ਾ ਦਾ ਬਿੱਲ ਪਾਸ ਕਰਨ ਦੇ ਲਈ ਜੋ ਮਹਾ ਅਭਿਆਨ ਚਲਾਇਆ ਹੈ, ਉਸਦਾ ਸਵਾਗਤ ਤੇ ਸਹਿਯੋਗ ਕਰਦੀ ਹਾਂ ਤੇ ਕਾਂਗਰਸ ਸਰਕਾਰ ਜਲਦੀ ਹੀ ਵਿਧਾਨ ਸਭਾ 'ਚ ਬਿੱਲ ਪਾਸ ਕਰੇ।    
-ਜਸਦੀਪ ਕੌਰ, ਪ੍ਰਿੰਸੀ. ਜੀ. ਡੀ. ਗੋਇਨਕਾ ਸਕੂਲ।
'ਜਗ ਬਾਣੀ' ਗਰੁੱਪ ਹਮੇਸ਼ਾ ਹੀ ਅਜਿਹੇ ਮਾਮਲੇ ਨੂੰ ਪ੍ਰਮੁੱਖਤਾ ਨਾਲ ਉਠਾਉਂਦਾ ਰਿਹਾ ਹੈ, ਜੋ ਸਮਾਜ ਦੇ ਲਈ ਕਲੰਕਿਤ ਹੁੰਦੇ ਰਹੇ ਹਨ। ਅਜਿਹੇ ਅਪਰਾਧਾਂ 'ਚ ਤਾਂ ਹੀ ਕਮੀ ਆ ਸਕਦੀ ਹੈ ਜਦੋਂ ਇਸ 'ਚ ਸ਼ਾਮਿਲ ਦੋਸ਼ੀਆਂ ਦੇ ਲਈ ਫਾਂਸੀ ਦੀ ਸਜ਼ਾ ਦਾ ਪ੍ਰਬੰਧ ਹੋਵੇ। 
-ਹਰਜੀਤ ਕੌਰ, ਪ੍ਰਿੰਲੀ. ਕੇਂਦਰੀ ਵਿਦਿਆਲਯ ਆਰ. ਸੀ. ਐੱਫ।


Related News