...ਤੇ ਹੁਣ ਨੀਲੇ ਕਾਰਡਾਂ ਦਾ ਪੋਸਟ ਮਾਰਟਮ ਕਰੇਗੀ ਕੈਪਟਨ ਸਰਕਾਰ

04/08/2017 11:52:50 AM

 ਲੁਧਿਆਣਾ : ਸੂਬੇ ''ਚ ਸਾਬਕਾ ਬਾਦਲ ਸਰਕਾਰ ਦੀ ਆਟਾ-ਦਾਲ ਸਕੀਮ ਦਾ ਲਾਭ ਪ੍ਰਾਪਤ ਕਰ ਰਹੇ 1.42 ਕਰੋੜ ਨੀਲੇ ਕਾਰਡ ਧਾਰਕਾਂ ''ਚੋਂ ਹੁਣ ਕਰੀਬ 30-40 ਫੀਸਦੀ ਕਾਰਡ ਧਾਰਕਾਂ ਨੂੰ ਮੌਜੂਦਾ ਕੈਪਟਨ ਸਰਕਾਰ ਦੀ ਆਟਾ-ਦਾਲ ਸਕੀਮ ਦਾ ਸੁਆਦ ਚੱਖਣਾ ਨਸੀਬ ਨਹੀਂ ਹੋਵੇਗਾ ਕਿਉਂਕਿ ਕੈਪਟਨ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਾਰਜਕਾਲ ਦੌਰਾਨ ਸੂਬੇ ''ਚ ਬਣਾਏ ਗਏ ਸਾਰੇ 1.42 ਕਰੋੜ ਨੀਲੇ ਕਾਰਡਾਂ ਦਾ ਪੋਸਟ ਮਾਰਟਮ ਕਰਨ ਸਬੰਧੀ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਚਰਚਾ ਦੇ ਮੁਤਾਬਕ ਉਕਤ ਨੀਲੇ ਕਾਰਡਾਂ ਧਾਰਕਾਂ ''ਚੋਂ ਵੱਡੀ ਗਿਣਤੀ ''ਚ ਗਠਜੋੜ ਸਰਕਾਰ ਦੌਰਾਨ ਸੱਤਾ ''ਚ ਰਹੇ ਕੁਝ ਮੰਤਰੀਆਂ, ਵਿਧਾਇਕਾਂ ਅਤੇ ਜੱਥੇਦਾਰਾਂ ਨੇ ਆਪਣੇ ਚਹੇਤਿਆਂ ਦੇ ਨੀਲੇ ਕਾਰਡ ਫਰਜ਼ੀ ਦਸਤਾਵੇਜ਼ਾਂ ਦੇ ਸਹਾਰੇ ਬਣਵਾਏ ਸਨ, ਜੋ ਅਸਲ ''ਚ ਉਕਤ ਯੋਜਨਾ ਦੇ ਹੱਕਦਾਰ ਹੀ ਨਹੀਂ ਹਨ, ਸਗੋਂ ਸੱਤਾ ਦੇ ਨਸ਼ੇ ''ਚ ਚੂਰ ਉਕਤ ਲੋਕਾਂ ਨੇ ਮੰਤਰੀਆਂ ਅਤੇ ਹੋਰ ਸਿਆਸੀ ਨੇਤਾਵਾਂ ਦੀ ਸ਼ਹਿ ''ਤੇ ਯੋਜਨਾ ਦੇ ਅਸਲੀ ਹੱਕਦਾਰ ਗਰੀਬ ਪਰਿਵਾਰਾਂ ਦੇ ਬੱਚਿਆਂ ਤੋਂ ਮੂੰਹ ਦਾ ਨਿਵਾਲਾ ਖੋਹ ਕੇ ਕਰੀਬ 10 ਸਾਲਾਂ ਤੋਂ ਐਸ਼ਪ੍ਰਸਤੀ ਕੀਤੀ ਹੈ।


Babita Marhas

News Editor

Related News