ਕੈਪਟਨ ਸਰਕਾਰ ਨੇ ਵਿਗਿਆਪਨਾਂ ’ਤੇ ਖਰਚੇ ਕਰੋੜਾਂ ਰੁਪਏ, ਮੁੱਖ ਮੰਤਰੀ ਬਦਲਦਿਆਂ ਹੀ ਉੱਤਰ ਗਏ ਹੋਰਡਿੰਗ

Friday, Sep 24, 2021 - 10:42 PM (IST)

ਲੁਧਿਆਣਾ (ਨਰਿੰਦਰ ਮਹਿੰਦਰੂ) : ਪੰਜਾਬ ਵਿਧਾਨ ਸਭਾ ਚੋਣਾਂ ਆਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦਾ ਤਖ਼ਤਾ ਪਲਟ ਗਿਆ ਅਤੇ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣ ਗਏ। ਚੰਨੀ ਦੇ ਮੁੱਖ ਮੰਤਰੀ ਬਣਦਿਆਂ ਹੀ ਪੰਜਾਬ ਭਰ ’ਚੋਂ ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰ ਹਟਵਾਏ ਜਾ ਰਹੇ ਹਨ ਭਾਵੇਂ ਉਹ ਯੂਨੀਪੋਲਾਂ ’ਤੇ ਲੱਗੇ ਸਨ ਜਾਂ ਬੱਸਾਂ ’ਤੇ ਜਾਂ ਫਿਰ ਹੋਰ ਜਨਤਕ ਥਾਵਾਂ ’ਤੇ। ਲੁਧਿਆਣਾ ਵਿਚ ਲਗਪਗ 100 ਯੂਨੀਪੋਲਾਂ ’ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀਆਂ ਪ੍ਰਾਪਤੀਆਂ ਦੇ ਵੱਡੇ-ਵੱਡੇ ਹੋਰਡਿੰਗ ਲੱਗੇ ਹੋਏ ਸਨ ਜਿਨ੍ਹਾਂ ’ਚੋਂ ਇਕ ਫਲੈਕਸ ਦਾ ਖਰਚਾ 5000 ਰੁਪਏ ਸੀ ਅਤੇ 1 ਦਿਨ ਯੂਨੀਪੋਲ ਤੇ ਐਡ ਲਵਾਉਣ ਦਾ ਖਰਚਾ ਵੀ 5000 ਰੁਪਏ ਹੈ। ਕੁੱਲ ਮਿਲਾ ਕੇ ਇਕ ਲੱਖ ਰੁਪਏ ਦੇ ਕਰੀਬ ਇਕ ਯੂਨੀਪੋਲ ’ਤੇ ਇਕ ਮਹੀਨੇ ਲਈ ਵਿਗਿਆਪਨ ਲਾਉਣ ਦਾ ਖਰਚਾ ਸੀ। ਆਰ. ਟੀ. ਆਈ. ਐਕਟੀਵਿਸਟ ਕੀਮਤੀ ਰਾਵਲ ਨੇ ਇਹ ਖ਼ੁਲਾਸਾ ਕੀਤਾ ਹੈ । ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੁਧਿਆਣਾ ਵਿਚ ਹੀ ਕੁੱਲ 100 ਯੂਨੀਪੋਲ ’ਤੇ ਆਪਣੇ ਵਿਗਿਆਪਨ ਲਗਾਏ ਗਏ ਸਨ ਜਿਸ ਦਾ ਮਹੀਨੇਵਾਰ ਖਰਚਾ ਹੀ ਲੱਖਾਂ ਕਰੋੜਾਂ ਰੁਪਏ ਤੱਕ ਪਹੁੰਚ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਜਨਤਾ ਦਾ ਪੈਸਾ ਜਿਸ ਨੂੰ ਬਰਬਾਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਕੈਪਟਨ ਕੋਲ ਢੁਕਵੇਂ ਬਦਲ, ਬਣ ਸਕਦੇ ਹਨ ਕਿਸਾਨ ਅੰਦੋਲਨ ਦਾ ਚਿਹਰਾ

ਆਰ. ਟੀ. ਆਈ. ਕਾਰਕੁੰਨ ਕੀਮਤੀ ਰਾਵਲ ਨੇ ਦੱਸਿਆ ਕਿ ਵਿਅਕਤੀ ਜਦੋਂ ਸਵੇਰੇ ਉੱਠਦਾ ਹੈ ਤਾਂ ਉਸ ਵੱਲੋਂ ਸਰਕਾਰ ਨੂੰ ਅਸਿੱਧੇ ਤੌਰ ’ਤੇ ਟੈਕਸ ਦੇਣ ਦਾ ਕੰਮ ਸ਼ੁਰੂ ਹੋ ਜਾਂਦਾ ਹੈ ਅਤੇ ਇਹ ਟੈਕਸ ਦਾ ਪੈਸਾ ਲੋਕਾਂ ਦੇ ਕੰਮਾਂ ’ਤੇ ਵਿਕਾਸ ਲਈ ਸ਼ਹਿਰ ਦੇ ਵਿਕਾਸ ਲਈ ਮੁੱਢਲੀਆਂ ਸਹੂਲਤਾਂ ਪੂਰੀਆਂ ਕਰਨ ਲਈ ਲਾਇਆ ਜਾਣਾ ਚਾਹੀਦਾ ਹੈ ਪਰ ਇਸ ਦੇ ਉਲਟ ਕੈਪਟਨ ਨੇ ਆਪਣੀਆਂ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਉਣ ਲਈ ਵੱਡੇ-ਵੱਡੇ ਹੋਰਡਿੰਗ ਪੋਸਟਰ ਪੂਰੇ ਪੰਜਾਬ ਭਰ ’ਚ ਭਰ ਦਿੱਤੇ ਪਰ ਜਦੋਂ ਮੁੱਖ ਮੰਤਰੀ ਦਾ ਤਖ਼ਤਾ ਪਲਟਿਆ ਤਾਂ ਚੰਨੀ ਨਵੇਂ ਮੁੱਖ ਮੰਤਰੀ ਬਣੇ ਜਿਸ ਤੋਂ ਬਾਅਦ ਕੈਪਟਨ ਦੇ ਸਾਰੇ ਹੋਰਡਿੰਗ ਉਤਾਰ ਦਿੱਤੇ ਗਏ। ਇਨ੍ਹਾਂ ’ਤੇ ਸਰਕਾਰ ਵੱਲੋਂ ਆਮ ਜਨਤਾ ਦੇ ਟੈਕਸਾਂ ਦਾ ਕਰੋੜਾਂ ਰੁਪਿਆ ਖ਼ਰਚਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦਾ ਸਰਕਾਰ ਨੂੰ ਹਿਸਾਬ ਦੇਣਾ ਚਾਹੀਦਾ ਹੈ, ਇਸ ਸਬੰਧੀ ਉਹ ਇਕ ਨਵੀਂ ਆਰ. ਟੀ. ਆਈ. ਵੀ ਪਾਉਣ ਜਾ ਰਹੇ ਹਨ, ਜਿਸਦਾ ਆਉਂਦੇ ਦਿਨਾਂ ’ਚ ਉਹ ਖੁਲਾਸਾ ਕਰਨਗੇ।

ਇਹ ਵੀ ਪੜ੍ਹੋ : ਕੈਪਟਨ ਨੂੰ ਬੀਬੀ ਸਿੱਧੂ ਦਾ ਠੋਕਵਾਂ ਜਵਾਬ, ਜੇ ਪਾਰਟੀ ਦੇ ਫ਼ੈਸਲੇ ਪਸੰਦ ਨਹੀਂ ਤਾਂ ਛੱਡ ਦਿਓ ਕਾਂਗਰਸ


Gurminder Singh

Content Editor

Related News