ਕੈਪਟਨ ਵੱਲੋਂ ਮੰਡੀਆਂ ਦੇ ਕੰਮਕਾਜ ਦੀ ਸਮੀਖਿਆ ਲਈ 6 IPS ਅਧਿਕਾਰੀ ਨਿਯੁਕਤ

Tuesday, Apr 28, 2020 - 12:50 PM (IST)

ਕੈਪਟਨ ਵੱਲੋਂ ਮੰਡੀਆਂ ਦੇ ਕੰਮਕਾਜ ਦੀ ਸਮੀਖਿਆ ਲਈ 6 IPS ਅਧਿਕਾਰੀ ਨਿਯੁਕਤ

ਜਲੰਧਰ (ਧਵਨ)— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀਆਂ ਮੰਡੀਆਂ 'ਚ ਕਣਕ ਦੀ ਖਰੀਦ ਦੀਆਂ ਚਲ ਰਹੀਆਂ ਪ੍ਰਕਿਰਿਆਵਾਂ ਦੀ ਸਮੀਖਿਆ ਕਰਨ ਅਤੇ ਦੌਰਾ ਕਰਨ ਲਈ 6 ਆਈ. ਪੀ. ਐੱਸ. ਅਧਿਕਾਰੀਆਂ ਨੂੰ ਨਿਯੁਕਤ ਕੀਤਾ ਹੈ, ਜੋ 30 ਅਪ੍ਰੈਲ ਤਕ ਆਪਣੀ ਰਿਪੋਰਟ ਸੌਂਪਣਗੇ। ਇਹ ਅਧਿਕਾਰੀ ਵੱਖ-ਵੱਖ ਜ਼ਿਲਿਆਂ 'ਚ ਮੰਡੀਆਂ ਦਾ ਦੌਰਾ 28 ਅਤੇ 29 ਅਪ੍ਰੈਲ ਨੂੰ ਕਰਨਗੇ ਤਾਂ ਕਿ ਜ਼ਮੀਨੀ ਪੱਧਰ 'ਤੇ ਖਰੀਦ ਪ੍ਰਕਿਰਿਆਵਾਂ ਦੀ ਅਸੈਸਮੈਂਟ ਕੀਤੀ ਜਾ ਸਕੇ।

ਇਹ ਵੀ ਪੜ੍ਹੋ: ਕੈਪਟਨ ਨੂੰ ਸਾਬਕਾ ਸਿੱਖਿਆ ਮੰਤਰੀ ਜ. ਸੇਵਾ ਸਿੰਘ ਸੇਖਵਾਂ ਨੇ ਲਿਖੀ ਖੁੱਲ੍ਹੀ ਚਿੱਠੀ

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਅਧਿਕਾਰੀਆਂ ਨੂੰ ਕਰਫਿਊ ਪਾਸ ਪ੍ਰਣਾਲੀ ਨੂੰ ਲਾਗੂ ਕਰਨ, ਮੰਡੀਆਂ 'ਚ ਕਣਕ ਦੀ ਪਿੰਡ ਅਨੁਸਾਰ ਆਮਦ, ਕਣਕ ਦੀ ਗੁਣਵੱਤਾ ਦਾ ਨਿਰੀਖਣ ਕਰਨਾ ਅਤੇ ਕੋਵਿਡ-19 ਪ੍ਰੋਟੋਕਾਲ ਦੀ ਪਾਲਣਾ ਸਬੰਧੀ ਚੈਕਿੰਗ ਕਰਨ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਹਨ। ਪੰਜਾਬ ਰਾਜ ਵੇਅਰਿੰਗ ਹਾਊਸਿੰਗ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਨੀਲਕੰਠ ਐੱਸ. ਅਵਹਾਦ ਨੂੰ ਰੋਪੜ ਅਤੇ ਐੱਸ. ਬੀ. ਐੱਸ. ਨਗਰ ਜ਼ਿਲਿਆਂ, ਮਾਰਫੈੱਡ ਦੇ ਐੱਮ. ਡੀ. ਵਰੁਣ ਰੂਜ਼ਮ ਨੂੰ ਅੰਮ੍ਰਿਤਸਰ ਅਤੇ ਤਰਨਤਾਰਨ, ਖਾਧ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਡਾਇਰੈਕਟਰ ਅਤਰਦਿਤਾ ਮਿਤਰਾ ਨੂੰ ਐੱਸ. ਏ. ਐੱਸ. ਨਗਰ, ਮੰਡੀ ਬੋਰਡ ਦੇ ਸਕੱਤਰ ਰਵੀ ਭਗਤ ਨੂੰ ਐੱਸ. ਬੀ. ਐੱਸ. ਨਗਰ, ਹੁਸ਼ਿਆਰਪੁਰ ਅਤੇ ਜਲੰਧਰ, ਪਨਸਪ ਦੇ ਐੱਮ. ਡੀ. ਰਾਮਵੀਰ ਨੂੰ ਜਲੰਧਰ ਅਤੇ ਕਪੂਰਥਲਾ ਅਤੇ ਪੀ. ਏ. ਐੱਫ. ਸੀ. ਦੀ ਐੱਮ. ਡੀ. ਮਨਜੀਤ ਬਰਾੜ ਨੂੰ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲਿਆਂ 'ਚ ਕਣਕ ਦੀ ਖਰੀਦ ਦੀਆਂ ਪ੍ਰਕਿਰਿਆਵਾਂ ਨੂੰ ਵੇਖਣ ਲਈ ਨਿਯੁਕਤ ਕੀਤਾ ਗਿਆ ਹੈ। ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਡਿਪਟੀ ਕਮਿਸ਼ਨਰਾਂ ਵੱਲੋਂ ਕਣਕ ਦੀ ਖਰੀਦ ਅਤੇ ਲਿਫਟਿੰਗ ਨੂੰ ਸਮੇਂ 'ਤੇ ਪੂਰਾ ਕਰਨ ਲਈ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਵਾਉਣਾ ਹੈ।

ਇਹ ਵੀ ਪੜ੍ਹੋ: ਬੁਲੇਟ 'ਤੇ ਲਾੜੀ ਵਿਆਹ ਕੇ ਲਿਆਇਆ ਲਾੜਾ, ਕਹਿੰਦੇ 'ਬੱਚ ਗਿਆ ਖਰਚਾ ਭਾਰਾ'

ਮੰਡੀਆਂ 'ਚ ਹੁਣ ਤਕ 47.33 ਲੱਖ ਟਨ ਕਣਕ ਦੀ ਖਰੀਦ ਹੋਈ
ਸੂਬੇ ਦੇ ਐਡੀਸ਼ਨਲ ਮਮੁੱਖ ਸਕੱਤਰ ਵਿਸ਼ਵਜੀਤ ਖੰਨਾ ਨੇ ਕਿਹਾ ਹੈ ਕਿ ਸੂਬੇ ਦੀਆਂ ਵੱਖ-ਵੱਖ ਮੰਡੀਆਂ 'ਚ ਹੁਣ ਤਕ 49.36 ਲੱਖ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਜਿਸ 'ਚੋ 47.33 ਮੀਟ੍ਰਿਕ ਲੱਖ ਟਨ ਕਣਕ ਖਰੀਦੀ ਜਾ ਚੁੱਕੀ ਹੈ ਜਦਕਿ ਪਿਛਲੇ ਸਾਲ ਇਸ ਸਮੇਂ 46.70 ਲੱਖ ਮੀਟ੍ਰਿਕ ਕਣਕ 'ਚੋ 41.92 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਸੀ। ਖੰਨਾ ਨੇ ਕਿਹਾ ਕਿ ਸੂਬੇ ਨੇ ਕੋਰੋਨਾ ਵਾਇਰਸ ਦੇ ਪਸਾਰ ਨੂੰ ਰੋਕਣ ਲਈ ਕਣਕ ਦੀ ਮੂਵਮੈਂਟ ਨੂੰ ਵੇਖਦੇ ਹੋਏ ਹੈਲਥ ਐਡਵਾਈਜ਼ਰੀ ਜਾਰੀ ਕੀਤੀ ਸੀ। ਹੁਣ ਤਕ 4100 ਖਰੀਦ ਕੇਂਦਰਾਂ 'ਚ ਆੜ੍ਹਤੀਆਂ ਦੀ ਮਾਰਫਤ 7.13 ਲੱਖ ਪਾਸ ਜਾਰੀ ਕੀਤੇ ਜਾ ਚੁੱਕੇ ਹਨ ਤਾਂ ਕਿ ਖਰੀਦ ਕੇਂਦਰਾਂ 'ਚ ਭੀੜਭਾੜ ਨੂੰ ਰੋਕਿਆ ਜਾ ਸਕੇ। ਖੰਨਾ ਨੇ ਕਿਹਾ ਕਿ ਜਿਨ੍ਹਾਂ ਅਧਿਕਾਰੀਆਂ ਨੂੰ ਖਰੀਦ ਪ੍ਰਕਿਰਿਆਵਾਂ ਲਈ ਨਿਯੁਕਤ ਕੀਤਾ ਗਿਆ ਹੈ ਉਨ੍ਹਾਂ ਨੂੰ ਹੈਲਥ ਪ੍ਰੋਟੋਕਾਲ ਜਿਵੇਂ ਕਿ ਸਮਾਜਿਕ ਦੂਰੀ ਬਣਾ ਕੇ ਰੱਖਣਾ ਆਦਿ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ ਤਾਂ ਕਿ ਮੰਡੀਆਂ 'ਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਗਾਰਡੀਐਂਸ ਆਫ ਗਵਰਨੈਂਸ ਅਤੇ ਪੁਲਸ ਕਰਮਚਾਰੀ ਮੰਡੀਆਂ 'ਚ ਕਣਕ ਖਰੀਦ ਪ੍ਰਕਿਰਿਆਵਾਂ 'ਚ ਸਹਿਯੋਗ ਦੇ ਰਹੇ ਹਨ ਅਤੇ ਮੰਡੀਆਂ 'ਚ ਸਾਫ-ਸਫਾਈ ਅਤੇ ਸੁਰੱਖਿਆ ਵੱਲ ਖਾਸ ਧਿਆਨ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਚਾਵਾਂ ਨਾਲ 4 ਮਹੀਨੇ ਪਹਿਲਾਂ ਤੋਰੀ ਸੀ ਧੀ ਦੀ ''ਡੋਲੀ'', ਹੁਣ ਲਾਸ਼ ਨੂੰ ਦੇਖ ਭੁੱਬਾ ਮਾਰ ਰੋਇਆ ਪਰਿਵਾਰ


author

shivani attri

Content Editor

Related News