ਕੈਪਟਨ ਦੇ ਪੁੱਜਣ ਤੋਂ ਪਹਿਲਾਂ ਪੁਲਸ ਛਾਉਣੀ ''ਚ ਬਦਲਿਆ ''ਦਾਖਾ''
Tuesday, Oct 15, 2019 - 12:04 PM (IST)

ਲੁਧਿਆਣਾ (ਨਰਿੰਦਰ) : ਜ਼ਿਮਨੀ ਚੋਣਾਂ ਸਬੰਧੀ ਮੁੱਲਾਂਪੁਰ ਦਾਖਾ ਸੀਟ ਤੋਂ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਦੇ ਹੱਕ 'ਚ ਪ੍ਰਚਾਰ ਕਰਨ ਲਈ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖੁਦ ਪੁੱਜ ਰਹੇ ਹਨ। ਕੈਪਟਨ ਦੇ ਪੁੱਜਣ ਤੋਂ ਪਹਿਲਾਂ ਪੂਰਾ ਮੁੱਲਾਂਪੁਰ ਦਾਖਾ ਪੁਲਸ ਛਾਉਣੀ 'ਚ ਤਬਦੀਲ ਹੋ ਗਿਆ ਅਤੇ ਸੁਰੱਖਿਆ ਨੂੰ ਮੁੱਖ ਰੱਖਦਿਆਂ ਕਈ ਰਸਤੇ ਬੰਦ ਕਰ ਦਿੱਤੇ ਗਏ। ਜਿਸ ਰਸਤਿਓਂ ਕੈਪਟਨ ਨੇ ਲੰਘਣਾ ਹੈ, ਉੱਥੇ ਪੁਲਸ ਦੇ ਆਲਾ ਅਧਿਕਾਰੀ ਲੱਗੇ ਹੋਏ ਹਨ। ਕੈਪਟਨ ਅਮਰਿੰਦਰ ਸਿੰਘ ਇਕ ਖਾਸ ਬੱਸ 'ਚ ਸਵਾਰ ਹੋ ਕੇ ਹਲਕਾ ਦਾਖਾ ਦਾ ਦੌਰਾ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਕੈਪਟਨ ਸੰਦੀਪ ਸੰਧੂ ਅਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੀ ਮੌਜੂਦ ਹਨ।