ਡੇਰਾ ਮੁਖੀ ਦੇ ਮਾਮਲੇ ''ਚ ਕੈਪਟਨ ਨੇ ਡੀ. ਜੀ. ਪੀ. ਨੂੰ ਸੌਂਪਿਆ ਹੈਲੀਕਾਪਟਰ, ਹਰ ਹਾਲਾਤ ''ਤੇ ਨਜ਼ਰ ਰੱਖਣ ਦੇ ਹੁਕਮ

08/23/2017 12:49:06 PM

ਚੰਡੀਗੜ੍ਹ : ਸਾਧਵੀ ਯੌਨ ਸ਼ੋਸ਼ਣ ਮਾਮਲੇ 'ਚ ਡੇਰਾ ਮੁਖੀ 'ਤੇ 25 ਅਗਸਤ ਨੂੰ ਸੁਣਾਏ ਜਾਣ ਵਾਲੇ ਫੈਸਲੇ ਨੂੰ ਮੁੱਖ ਰੱਖਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਹੈਲੀਕਾਪਟਰ ਡੀ. ਜੀ. ਪੀ. ਸੁਰੇਸ਼ ਅਰੋੜਾ ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਨੂੰ ਸੂਬੇ ਦਾ ਦੌਰਾ ਕਰਕੇ ਹਾਲਾਤ 'ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ। ਦੂਜੇ ਪਾਸੇ ਸੂਬੇ ਦੇ ਗ੍ਰਹਿ ਵਿਭਾਗ ਨੇ ਕੇਂਦਰ ਸਰਕਾਰ ਨੂੰ ਵਧੇਰੇ ਸੁਰੱਖਿਆ ਬਲ ਮੁਹੱਈਆ ਕਰਾਉਣ ਲਈ ਕੇਂਦਰੀ ਸੁਰੱਖਿਆ ਬਲਾਂ ਨੂੰ 25 ਅਗਸਤ ਤੋਂ ਬਾਅਦ ਅਗਲੇ 10 ਦਿਨਾਂ ਤੱਕ ਤਾਇਨਾਤ ਰੱਖਣ ਦੀ ਅਪੀਲ ਕੀਤੀ ਹੈ। ਖੁਫੀਆ ਤੰਤਰ ਨੇ ਰਿਪੋਰਟ ਦਿੱਤੀ ਹੈ ਕਿ ਜੇਕਰ ਸੀ. ਬੀ. ਆਈ. ਅਦਾਲਤ ਦਾ ਫੈਸਲਾ ਡੇਰਾ ਮੁਖੀ ਦੇ ਖਿਲਾਫ ਆਉਂਦਾ ਹੈ ਤਾਂ ਉਨ੍ਹਾਂ ਦੇ ਪੈਰੋਕਾਰ ਭੜਕ ਸਕਦੇ ਹਨ। ਅਜਿਹੇ 'ਚ ਸੂਬੇ 'ਚ ਅਮਨ-ਸ਼ਾਂਤੀ ਬਰਕਰਾਰ ਰੱਖਣ ਲਈ ਸੁਰੱਖਿਆ ਬਹੁਤ ਜ਼ਰੂਰੀ ਹੈ। 
 


Related News