ਕੈਪਟਨ ਨੇ ''ਪਿਤਾ ਦਿਹਾੜੇ'' ਮੌਕੇ ਸਾਂਝੀ ਕੀਤੀ ਪੁਰਾਣੀ ਤਸਵੀਰ
Sunday, Jun 21, 2020 - 01:39 PM (IST)
ਚੰਡੀਗੜ੍ਹ : ਪਿਤਾ ਦਿਹਾੜੇ ਦੇ ਮੌਕੇ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪਿਤਾ ਨਾਲ ਇਕ ਪੁਰਾਣੀ ਤਸਵੀਰ ਫੇਸਬੁੱਕ 'ਤੇ ਸਾਂਝੀ ਕੀਤੀ ਹੈ ਅਤੇ ਲਿਖਿਆ ਹੈ ਕਿ ਉਹ ਆਪਣੇ ਵਿਆਹ ਦੀ ਪਾਰਟੀ ਦੀ ਇਕ ਯਾਦ ਸਾਂਝੀ ਕਰ ਰਹੇ ਹਨ। ਕੈਪਟਨ ਨੇ ਲਿਖਿਆ ਕਿ ਇਸ ਤਸਵੀਰ 'ਚ ਉਨ੍ਹਾਂ ਦੇ ਪਿਤਾ ਜੀ ਨਾਲ ਸਕਿਨਰਜ਼ ਹਾਰਸ ਦੇ ਸੀ. ਓ. ਮੌਜੂਦ ਹਨ, ਜਿਨ੍ਹਾਂ ਨੇ ਉਨ੍ਹਾਂ ਦੇ ਪਿਤਾ ਜੀ ਨੂੰ ਤੋਹਫੇ ਵੱਜੋਂ ਸਾਲਵਰ ਦਿੱਤੀ। ਕੈਪਟਨ ਨੇ ਲਿਖਿਆ ਕਿ ਤਸਵੀਰ 'ਚ ਉਨ੍ਹਾਂ ਨਾਲ ਰੈਜੀਮੈਂਟ ਦੇ ਕਰਨਲ ਅਤੇ ਉਨ੍ਹਾਂ ਦੇ ਸਹੁਰਾ ਜੀ ਵੀ ਮੌਜੂਦ ਹਨ। ਕੈਪਟਨ ਨੇ ਲਿਖਿਆ ਕਿ ਉਨ੍ਹਾਂ ਦੇ ਪਿਤਾ ਜੀ ਨੇ ਹਮੇਸ਼ਾ ਉਨ੍ਹਾਂ ਨੂੰ ਆਪਣੇ ਦੇਸ਼ ਨੂੰ ਅੱਗੇ ਰੱਖਣ ਅਤੇ ਦੇਸ਼ ਬਾਰੇ ਸੋਚਣ ਲਈ ਪ੍ਰੇਰਿਤ ਕੀਤਾ।
ਅਸਲ 'ਚ ਬੱਚੇ ਨੂੰ ਜਨਮ ਦੇਣ ਅਤੇ ਉਸ ਦੀ ਸੰਭਾਲ ਕਰਨ 'ਚ ਮਾਂ ਦੀ ਭੂਮਿਕਾ ਬਿਨਾ ਸ਼ੱਕ ਪਿਤਾ ਨਾਲੋਂ ਜ਼ਿਆਦਾ ਹੁੰਦੀ ਹੈ ਪਰ ਇਕ ਪਰਿਵਾਰ ਦੀਆਂ ਖੁਸ਼ੀਆਂ ਅਤੇ ਖੇੜਿਆਂ ਨੂੰ ਅੰਜਾਮ ਦੇਣ 'ਚ ਪਿਤਾ ਦੀ ਭੂਮਿਕਾ ਵੀ ਕਿਸੇ ਪੱਖੋਂ ਮਾਂ ਨਾਲੋਂ ਘੱਟ ਨਹੀਂ ਹੁੰਦੀ। ਇਸ ਸੱਚ ਨੂੰ ਸਵੀਕਾਰ ਕਰਦਿਆਂ ਹਰ ਸਾਲ ਪਿਤਾ ਦਿਹਾੜਾ ਮਨਾਇਆ ਜਾਂਦਾ ਹੈ। ਪਿਤਾ ਦਿਵਸ ਨੂੰ ਮਨਾਉਣ ਦਾ ਮਨੋਰਥ ਮਾਂ ਦੀ ਭੂਮਿਕਾ ਨੂੰ ਘਟਾ ਤੇ ਦੇਖਣਾ ਹਰਗਿਜ਼ ਨਹੀਂ, ਸਗੋਂ ਪਿਤਾ ਦੀ ਭੂਮਿਕਾ ਨੂੰ ਘਟਾ ਕੇ ਦੇਖਣ ਤੋਂ ਰੋਕਣਾ ਅਤੇ ਬੱਚਿਆਂ ਦੇ ਮਨਾਂ 'ਚ ਪਿਤਾ ਪ੍ਰਤੀ ਪਿਆਰ ਅਤੇ ਸਨੇਹ ਦੀ ਭਾਵਨਾ ਪੈਦਾ ਕਰਨਾ ਹੈ।